UPSC CSE Final Result 2022 @upsc.gov.in: ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਨੇ ਸਿਵਲ ਸਰਵਿਸਿਜ਼ ਪ੍ਰੀਖਿਆ (UPSC CSE 2022) ਦੇ ਫਾਈਨਲ ਨਤੀਜੇ ਐਲਾਨ ਦਿੱਤੇ ਹਨ। IAS ਪ੍ਰੀਖਿਆ ਵਿੱਚ ਸ਼ਾਮਲ ਹੋਏ ਉਮੀਦਵਾਰ UPSC ਦੀ ਅਧਿਕਾਰਤ ਵੈੱਬਸਾਈਟ www.upsc.gov.in ‘ਤੇ ਅੰਤਿਮ ਨਤੀਜਾ ਦੇਖ ਸਕਦੇ ਹਨ।
ਇਸ਼ਿਤਾ ਕਿਸ਼ੋਰ ਇਸ ਸਾਲ ਦੀ ਟਾਪਰ ਬਣੀ ਹੈ। ਇਸ਼ਿਤਾ ਕਿਸ਼ੋਰ ਤੋਂ ਬਾਅਦ ਗਰਿਮਾ ਲੋਹੀਆ ਨੇ ਦੂਜਾ ਰੈਂਕ, ਉਮਾ ਹਾਰਤੀ ਐਨ ਨੇ ਤੀਜਾ ਤੇ ਸਮ੍ਰਿਤੀ ਮਿਸ਼ਰਾ ਨੇ ਚੌਥਾ ਰੈਂਕ ਹਾਸਲ ਕੀਤਾ। UPSC ਪ੍ਰੀਲਿਮ ਪ੍ਰੀਖਿਆ 5 ਜੂਨ 2022 ਨੂੰ ਹੋਈ ਸੀ, ਜਿਸ ਦੇ ਨਤੀਜੇ 22 ਜੂਨ ਨੂੰ ਆਏ ਸੀ। ਮੁੱਖ ਪ੍ਰੀਖਿਆ 16 ਤੋਂ 25 ਸਤੰਬਰ 2022 ਤੱਕ ਆਯੋਜਿਤ ਕੀਤੀ ਗਈ ਸੀ ਤੇ ਇਸਦੇ ਨਤੀਜੇ 6 ਦਸੰਬਰ ਨੂੰ ਆਏ ਸੀ। UPSC 2022 ਦੀ ਇੰਟਰਵਿਊ 18 ਮਈ ਨੂੰ ਪੂਰੀ ਹੋਈ ਸੀ।
ਇਸ ਵਾਰ ਆਈਆਰਟੀਐਸ ਨੂੰ ਮੁੜ ਯੂਪੀਐਸਸੀ ਪ੍ਰੀਖਿਆ ਵਿੱਚ ਸ਼ਾਮਲ ਕੀਤਾ ਗਿਆ ਸੀ ਜਿਸ ਕਾਰਨ ਅਸਾਮੀਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਸੀ। ਅੰਤਿਮ ਨਤੀਜੇ ਵਿੱਚ ਕੁੱਲ 933 ਉਮੀਦਵਾਰਾਂ ਦੇ ਨਾਂ ਸ਼ਾਮਲ ਹਨ। ਇਸ ਤੋਂ ਇਲਾਵਾ 178 ਉਮੀਦਵਾਰਾਂ ਨੂੰ ਰਾਖਵੀਂ ਸੂਚੀ ਵਿੱਚ ਰੱਖਿਆ ਗਿਆ। ਇਨ੍ਹਾਂ ਚੋਂ 89 ਜਨਰਲ ਵਰਗ, 28 ਈਡਬਲਿਊਐਸ, 5 ਓਬੀਸੀ ਅਤੇ 4-4 ਐਸਸੀ ਅਤੇ ਐਸਟੀ ਦੇ ਹਨ।
ਇਹ ਹਨ ਟਾਪਰ
1- 5809986 ਇਸ਼ਿਤਾ ਕਿਸ਼ੋਰ
2- 1506175 ਗਰਿਮਾ ਲੋਹੀਆ
3- 1019872 ਉਮਾ ਹਰਤੀ ਐਨ
4- 0858695 ਸਮ੍ਰਿਤੀ ਮਿਸ਼ਰਾ
5- 0906457 ਮਯੂਰ ਹਜ਼ਾਰਿਕਾ
6- 2409491 ਗਹਨਾ ਨਵਿਆ ਜੇਮਸ
7- 1802522 ਵਸੀਮ ਅਹਿਮਦ ਭੱਟ
8- 0853004 ਅਨਿਰੁਧ ਯਾਦਵ
9- 3517201 ਕਨਿਕਾ ਗੋਇਲ
10- 0205139 ਰਾਹੁਲ ਸ਼੍ਰੀਵਾਸਤਵ
UPSC IAS ਨਤੀਜੇ ਇਸ ਤਰ੍ਹਾਂ ਦੇਖੋ
UPSC ਦੀ ਅਧਿਕਾਰਤ ਵੈੱਬਸਾਈਟ upsc.gov.in ‘ਤੇ ਜਾਓ।
ਹੋਮ ਪੇਜ ‘ਤੇ ਦਿੱਤੇ ਗਏ UPSC 2022 ਫਾਈਨਲ ਨਤੀਜੇ ਦੇ ਲਿੰਕ ‘ਤੇ ਕਲਿੱਕ ਕਰੋ।
ਨਤੀਜਾ ਤੁਹਾਡੀ ਸਕਰੀਨ ‘ਤੇ ਦਿਖਾਈ ਦੇਵੇਗਾ।
ਹੁਣ ਰੋਲ ਨੰਬਰ ਦੀ ਮਦਦ ਨਾਲ ਚੈੱਕ ਕਰੋ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h