UPSC NDA CDS Recruitment 2023: ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਨੇ NDA I ਤੇ CDS I ਦੇ ਅਧੀਨ ਅਫਸਰਾਂ (UPSC NDA CDS Recruitment 2023) ਦੀਆਂ ਅਸਾਮੀਆਂ ਲਈ ਅਪਲਾਈ ਕਰਨ ਦੀ ਆਖਰੀ ਮਿਤੀ ਵਧਾ ਦਿੱਤੀ ਹੈ। ਹੁਣ ਨੈਸ਼ਨਲ ਡਿਫੈਂਸ ਅਕੈਡਮੀ ਅਤੇ ਕੰਬਾਈਡ ਡਿਫੈਂਸ ਸਰਵਿਸਿਜ਼ ਐਗਜ਼ਾਮੀਨੇਸ਼ਨ ਲਈ ਅਪਲਾਈ ਕਰਨ ਦੀ ਆਖਰੀ ਤਰੀਕ ਭਲਕੇ 12 ਜਨਵਰੀ ਹੈ।
ਦੱਸ ਦਈਏ ਕਿ ਜਿਨ੍ਹਾਂ ਉਮੀਦਵਾਰਾਂ ਨੇ ਅਜੇ ਤੱਕ ਇਨ੍ਹਾਂ ਅਸਾਮੀਆਂ (UPSC NDA CDS Recruitment 2023) ਲਈ ਅਪਲਾਈ ਨਹੀਂ ਕੀਤਾ ਹੈ, ਉਹ UPSC ਦੀ ਅਧਿਕਾਰਤ ਵੈੱਬਸਾਈਟ upsc.gov.in ‘ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਅਧਿਕਾਰਤ ਵੈੱਬਸਾਈਟ ਮੁਤਾਬਕ, “ਸਰਵਰ ਹੌਲੀ-ਹੌਲੀ ਹੋਣ ਕਾਰਨ ਉਮੀਦਵਾਰਾਂ ਨੂੰ ਹੋਣ ਵਾਲੀ ਅਸੁਵਿਧਾ ਦੇ ਮੱਦੇਨਜ਼ਰ ਅਰਜ਼ੀ ਫਾਰਮ (NDA-I ਅਤੇ CDS-I, 2023) ਭਰਨ ਦੀ ਆਖਰੀ ਮਿਤੀ 12 ਜਨਵਰੀ 2023 ਸ਼ਾਮ 6:00 ਵਜੇ ਤੱਕ ਵਧਾਈ ਗਈ ਹੈ।” ਉਮੀਦਵਾਰ ਇਨ੍ਹਾਂ ਅਸਾਮੀਆਂ (UPSC NDA CDS Recruitment 2023) ਲਈ https://www.upsc.gov.in/ ਰਾਹੀਂ ਆਸਾਨੀ ਨਾਲ ਅਪਲਾਈ ਕਰ ਸਕਦੇ ਹਨ। ਇਸ ਦੇ ਨਾਲ ਤੁਸੀਂ ਇਸ ਲਿੰਕ https://www.upsc.gov.in/content ਰਾਹੀਂ ਅਧਿਕਾਰਤ ਨੋਟੀਫਿਕੇਸ਼ਨ ਵੀ ਦੇਖ ਸਕਦੇ ਹੋ।
UPSC NDA CDS ਭਰਤੀ 2023 ਲਈ ਮਹੱਤਵਪੂਰਨ ਤਾਰੀਖਾਂ- NDA I ਅਤੇ CDS I ਲਈ ਅਰਜ਼ੀ ਦੀ ਪ੍ਰਕਿਰਿਆ 21 ਦਸੰਬਰ ਤੋਂ ਸ਼ੁਰੂ ਹੋਈ ਹੈ ਅਤੇ 12 ਜਨਵਰੀ ਨੂੰ ਖਤਮ ਹੋਵੇਗੀ।
UPSC NDA CDS ਭਰਤੀ 2023 ਲਈ ਅਸਾਮੀਆਂ ਦੀ ਗਿਣਤੀ-
NDA I ਲਈ ਅਹੁਦਿਆਂ ਦੀ ਗਿਣਤੀ- 395
CDS I ਲਈ ਅਸਾਮੀਆਂ ਦੀ ਗਿਣਤੀ– 341
UPSC NDA CDS ਭਰਤੀ 2023 ਲਈ ਯੋਗਤਾ ਮਾਪਦੰਡ
NDA I- ਉਮੀਦਵਾਰ ਜੋ NDA I ਲਈ ਅਪਲਾਈ ਕਰਨਾ ਚਾਹੁੰਦੇ ਹਨ ਉਨ੍ਹਾਂ ਕੋਲ ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਜਾਂ ਸੰਸਥਾ ਤੋਂ 12ਵੀਂ ਜਮਾਤ ਪਾਸ ਹੋਣੀ ਚਾਹੀਦੀ ਹੈ।
CDS I- ਇਸ ਭਰਤੀ ਪ੍ਰਕਿਰਿਆ ਲਈ ਬਿਨੈ ਕਰਨ ਵਾਲੇ ਉਮੀਦਵਾਰਾਂ ਨੂੰ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਸੰਸਥਾ ਤੋਂ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ।
UPSC NDA CDS ਭਰਤੀ 2023 ਲਈ ਅਰਜ਼ੀ ਫੀਸ
NDA I- ਉਮੀਦਵਾਰਾਂ ਨੂੰ ਅਰਜ਼ੀ ਫੀਸ ਵਜੋਂ 100 ਰੁਪਏ ਅਦਾ ਕਰਨੇ ਪੈਂਦੇ ਹਨ। SC/ST ਉਮੀਦਵਾਰਾਂ/ਮਹਿਲਾ ਉਮੀਦਵਾਰਾਂ/JCO/NCO/ORs ਦੇ ਵਾਰਡਾਂ ਨੂੰ ਅਰਜ਼ੀ ਫੀਸ ਤੋਂ ਛੋਟ ਦਿੱਤੀ ਗਈ ਹੈ।
CDS I- ਉਮੀਦਵਾਰਾਂ (ਔਰਤਾਂ/SC/ST ਉਮੀਦਵਾਰਾਂ ਨੂੰ ਛੱਡ ਕੇ ਜਿਨ੍ਹਾਂ ਨੂੰ ਫੀਸ ਦੇ ਭੁਗਤਾਨ ਤੋਂ ਛੋਟ ਦਿੱਤੀ ਗਈ ਹੈ) ਨੂੰ 200/- ਦੀ ਅਰਜ਼ੀ ਫੀਸ ਅਦਾ ਕਰਨੀ ਪਵੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h