ਨਵੀਂ ਦਿੱਲੀ: ਜੀ-20 ਸੰਮੇਲਨ ‘ਚ ਸ਼ਾਮਲ ਹੋਣ ਲਈ ਇੰਡੋਨੇਸ਼ੀਆ ਦੀ ਰਾਜਧਾਨੀ ਬਾਲੀ ‘ਚ ਮੌਜੂਦ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ (US President Joe Biden) ਉਸ ਸਮੇਂ ਪੌੜੀਆਂ ‘ਤੇ ਡਿੱਗਣ (falling down) ਤੋਂ ਬਚ ਗਏ, ਜਦੋਂ ਉਨ੍ਹਾਂ ਦੇ ਨਾਲ ਆਏ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ (indonesian president Joko Widodo) ਨੇ ਫੜ ਲਿਆ।
ਦੱਸ ਦਈਏ ਕਿ ਦੋਵੇਂ ਨੇਤਾ ਮੈਂਗਰੋਵ ਜੰਗਲ ਦਾ ਦੌਰਾ ਕਰਨ ਲਈ ਬਾਲੀ ਪਹੁੰਚੇ ਸੀ ਤੇ ਉਸੇ ਸਮੇਂ ਜੋਅ ਬਾਇਡਨ ਦਾ ਪੈਰ ਪੌੜੀਆਂ ‘ਤੇ ਅਟਕ ਗਿਆ। ਹਾਲਾਂਕਿ, ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਨੇ ਵੇਲੇ ਸਿਰ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦਾ ਹੱਥ ਫੜਕੇ ਉਨ੍ਹਾਂ ਨੂੰ ਡਿੱਗਣ ਤੋਂ ਬਚਾ ਲਿਆ।
ਬਾਇਡਨ ਅਤੇ ਵਿਡੋਡੋ ਨੇ ਅੰਤਰਰਾਸ਼ਟਰੀ ਆਰਥਿਕ ਸਹਿਯੋਗ ਲਈ ਪ੍ਰਮੁੱਖ ਫੋਰਮ ਵਜੋਂ ਜੀ20 ਪ੍ਰਤੀ ਆਪਣੀ ਸਾਂਝੀ ਵਚਨਬੱਧਤਾ ਦੀ ਪੁਸ਼ਟੀ ਕਰਨ ਲਈ ਜੀ-20 ਸੰਮੇਲਨ ਦੇ ਮੌਕੇ ‘ਤੇ ਮੁਲਾਕਾਤ ਕੀਤੀ।
ਵ੍ਹਾਈਟ ਹਾਊਸ ਵੱਲੋਂ ਜਾਰੀ ਇੱਕ ਬਿਆਨ ਮੁਤਾਬਕ, “ਨਾਜ਼ੁਕ ਆਲਮੀ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਨੇਤਾਵਾਂ ਨੇ ਚਰਚਾ ਕੀਤੀ ਕਿ ਕਿਵੇਂ ਜੀ-20 ਸਾਡੀਆਂ ਅਰਥਵਿਵਸਥਾਵਾਂ ਅਤੇ ਇਸ ਤੋਂ ਬਾਹਰ ਟਿਕਾਊ ਅਤੇ ਸਮਾਵੇਸ਼ੀ ਵਿਕਾਸ ਨੂੰ ਅੱਗੇ ਵਧਾਉਣ ਲਈ ਪ੍ਰਮੁੱਖ ਅਰਥਚਾਰਿਆਂ ਨੂੰ ਇਕੱਠਾ ਕਰ ਸਕਦਾ ਹੈ, ਅਤੇ ਜਲਵਾਯੂ, ਊਰਜਾ ਅਤੇ ਭੋਜਨ ਸੰਕਟ ਤੋਂ ਕਿਵੇਂ ਨਜਿੱਠਣਾ ਹੈ, ਅਤੇ ਗਲੋਬਲ ਸਿਹਤ ਬੁਨਿਆਦੀ ਢਾਂਚੇ ਨੂੰ ਕਿਵੇਂ ਮਜ਼ਬੂਤ ਕਰਨਾ ਹੈ, ਅਤੇ ਤਕਨੀਕੀ ਤਬਦੀਲੀ ਨੂੰ ਕਿਵੇਂ ਚਲਾਉਣਾ ਹੈ…”
ਜੋਅ ਬਾਇਡਨ ਨੇ ਜੀ-20 ਦੀ ਇੰਡੋਨੇਸ਼ੀਆ ਦੀ ਪ੍ਰਧਾਨਗੀ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਹ ਭਾਰਤ ਦੀ ਪ੍ਰਧਾਨਗੀ ਹੇਠ ਜੀ-20 ਦੇ ਕੰਮ ਦਾ ਸਮਰਥਨ ਕਰਨਾ ਜਾਰੀ ਰੱਖਣ ਦੀ ਉਮੀਦ ਰੱਖਦੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h