Al-Shabaab fighters in Somalia: ਯੂਐਸ ਅਫ਼ਰੀਕਾ ਕਮਾਂਡ ਨੇ ਇੱਕ ਬਿਆਨ ਵਿੱਚ ਕਿਹਾ ਕਿ ਸ਼ੁੱਕਰਵਾਰ ਨੂੰ ਇੱਕ ਅਮਰੀਕੀ ਫੌਜੀ ਹਮਲੇ ‘ਚ ਮੱਧ ਸੋਮਾਲੀ ਕਸਬੇ ਗਲਕਾਦ ਦੇ ਨੇੜੇ ਲਗਪਗ 30 ਇਸਲਾਮੀ ਅਲ-ਸ਼ਬਾਬ ਲੜਾਕੇ ਮਾਰੇ ਗਏ। ਇੱਥੇ ਸੋਮਾਲੀਅਨ ਫੌਜ ਇਨ੍ਹਾਂ ਲੜਾਕਿਆਂ ਦੇ ਖਿਲਾਫ ਜਵਾਬੀ ਕਾਰਵਾਈ ਵਿੱਚ ਲੱਗੀ ਹੋਈ ਸੀ।
ਦੱਸ ਦੇਈਏ ਕਿ ਗਲਕਾਡ ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ ਤੋਂ 260 ਕਿਲੋਮੀਟਰ ਉੱਤਰ-ਪੂਰਬ ਵਿੱਚ ਸਥਿਤ ਹੈ। ਯੂਐਸ ਅਫਰੀਕਾ ਕਮਾਂਡ ਨੇ ਮੁਲਾਂਕਣ ਕੀਤਾ ਕਿ ਰਿਮੋਟ ਟਿਕਾਣੇ ਕਾਰਨ ਯੂਐਸ ਹਮਲੇ ‘ਚ ਨਾਗਰਿਕਾਂ ਦੀ ਮੌਤ ਜਾਂ ਜ਼ਖਮੀ ਹੋਣ ਦੀ ਕੋਈ ਰਿਪੋਰਟ ਨਹੀਂ ਹੈ।
ਸੋਮਾਲੀਆ ਦੇ ਸਮਰਥਨ ‘ਚ ਅਮਰੀਕੀ ਫੌਜੀ ਨੇ ਕੀਤਾ ਹਮਲਾ
ਅਮਰੀਕੀ ਬਲਾਂ ਨੇ ਇਹ ਹਮਲਾ ਸੋਮਾਲੀਆ ਨੈਸ਼ਨਲ ਆਰਮੀ ਦੇ ਸਮਰਥਨ ਵਿੱਚ ਕੀਤਾ। ਇੱਕ ਰੱਖਿਆ ਅਧਿਕਾਰੀ ਮੁਤਾਬਕ ਹਵਾਈ ਹਮਲੇ ਦੇ ਸਮੇਂ ਕੋਈ ਵੀ ਅਮਰੀਕੀ ਫੌਜ ਜ਼ਮੀਨ ‘ਤੇ ਮੌਜੂਦ ਨਹੀਂ ਸੀ।
ਕਿਹਾ ਜਾ ਰਿਹਾ ਹੈ ਕਿ ਸੋਮਾਲੀਆ ਦੀਆਂ ਫੌਜਾਂ 100 ਤੋਂ ਵੱਧ ਅਲ-ਸ਼ਬਾਬ ਲੜਾਕਿਆਂ ਨਾਲ ਲੜ ਰਹੀਆਂ ਹਨ। ਅਲ ਸ਼ਬਾਬ ਦੇ ਲੜਾਕੇ ਸੋਮਾਲੀਆ ਦੀ ਫੌਜ ਨੂੰ ਹਾਵੀ ਕਰ ਰਹੇ ਸੀ। ਦੱਸ ਦੇਈਏ ਕਿ ਸੋਮਾਲੀਆ ਦਾ ਅਲ ਸ਼ਬਾਬ ਸੰਗਠਨ ਅੱਤਵਾਦੀ ਸੰਗਠਨ ਅਲ ਕਾਇਦਾ ਨਾਲ ਜੁੜਿਆ ਹੋਇਆ ਹੈ।
ਦੱਸ ਦੇਈਏ ਕਿ ਮਈ 2022 ਵਿੱਚ ਰਾਸ਼ਟਰਪਤੀ ਜੋਅ ਬਾਇਡਨ ਨੇ ਅੱਤਵਾਦੀ ਸਮੂਹ ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਵਿੱਚ ਫੌਜ ਦੀ ਤਾਇਨਾਤੀ ਲਈ ਪੈਂਟਾਗਨ ਦੀ ਬੇਨਤੀ ਨੂੰ ਮਨਜ਼ੂਰੀ ਦਿੱਤੀ ਸੀ। ਉਦੋਂ ਤੋਂ, ਅਮਰੀਕਾ ਨੇ ਲਗਾਤਾਰ ਸੋਮਾਲੀ ਸਰਕਾਰ ਦਾ ਸਮਰਥਨ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ 2020 ਵਿੱਚ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ ਤੋਂ ਸਾਰੇ ਅਮਰੀਕੀ ਸੈਨਿਕਾਂ ਨੂੰ ਵਾਪਸ ਬੁਲਾਉਣ ਦਾ ਫੈਸਲਾ ਕੀਤਾ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h