NSO Group: ਕੁਝ ਸਮਾਂ ਪਹਿਲਾਂ ਪੈਗਾਸਸ ਸਪਾਈਵੇਅਰ (Pegasus spyware) ਕਾਫੀ ਵਿਵਾਦਾਂ ‘ਚ ਰਿਹਾ। ਹੁਣ ਇਸ ਨੂੰ ਬਣਾਉਣ ਵਾਲੀ ਇਜ਼ਰਾਈਲੀ ਜਾਸੂਸੀ ਕੰਪਨੀ NSO ਗਰੁੱਪ ਦੀ ਮੁਸ਼ਕਲਾਂ ਵੱਧ ਸਕਦੀਆਂ ਹਨ। ਇਸ ‘ਤੇ ਮੇਟਾ ਦੇ ਇੰਸਟੈਂਟ ਮੈਸੇਜਿੰਗ ਪਲੇਟਫਾਰਮ ਵ੍ਹੱਟਸਐਪ (WhatsApp) ਵੱਲੋਂ ਕੇਸ ਦਾਇਰ ਕੀਤਾ ਗਿਆ ਸੀ, ਜਿਸ ਨੂੰ ਅਮਰੀਕੀ ਸੁਪਰੀਮ ਕੋਰਟ (US Supreme Court) ਨੇ ਮਨਜ਼ੂਰੀ ਦੇ ਦਿੱਤੀ ਹੈ।
ਵ੍ਹੱਟਸਐਪ ਦਾ ਦੋਸ਼ ਹੈ ਕਿ ਪੈਗਾਸਸ ਨੇ ਐਪ ਦੀ ਖਰਾਬੀ ਦਾ ਫਾਇਦਾ ਉਠਾ ਕੇ ਲੋਕਾਂ ਦੇ ਫੋਨਾਂ ‘ਤੇ ਜਾਸੂਸੀ ਜਾਂ ਜਾਸੂਸੀ ਸਾਫਟਵੇਅਰ ਇੰਸਟਾਲ ਕੀਤੇ। ਇਸ ਕਾਰਨ 1400 ਲੋਕਾਂ ਦੀ ਜਾਸੂਸੀ ਕੀਤੀ ਗਈ। ਇਸ ਵਿੱਚ ਪੱਤਰਕਾਰ, ਮਨੁੱਖੀ ਅਧਿਕਾਰ ਕਾਰਕੁਨ ਤੇ ਹੋਰ ਲੋਕ ਸ਼ਾਮਲ ਹਨ।
ਹੇਠਲੀ ਅਦਾਲਤ ਦਾ ਫੈਸਲਾ ਕੀਤਾ ਰੱਦ
ਨਿਊਜ਼ ਏਜੰਸੀ ਰਾਇਟਰਜ਼ ਮੁਤਾਬਕ ਜੱਜਾਂ ਨੇ ਹੇਠਲੀ ਅਦਾਲਤ ਦੇ ਫੈਸਲੇ ‘ਤੇ ਐਨਐਸਓ ਗਰੁੱਪ ਦੀ ਅਪੀਲ ਨੂੰ ਰੱਦ ਕਰ ਦਿੱਤਾ ਤੇ ਕਿਹਾ ਕਿ ਮੁਕੱਦਮਾ ਅੱਗੇ ਵਧ ਸਕਦਾ ਹੈ। ਇਜ਼ਰਾਈਲੀ ਕੰਪਨੀ ਨੇ ਆਪਣੇ ਆਪ ਨੂੰ ਵਿਦੇਸ਼ੀ ਸਰਕਾਰ ਦਾ ਏਜੰਟ ਦੱਸਿਆ ਸੀ ਅਤੇ ਇਸ ਕਾਰਨ ਇਹ ਕਿਹਾ ਗਿਆ ਸੀ ਕਿ ਕੇਸ ਅੱਗੇ ਨਹੀਂ ਵਧ ਸਕਦਾ। ਪਰ ਹੁਣ ਇਸ ਫੈਸਲੇ ਨੂੰ ਸੁਪਰੀਮ ਕੋਰਟ ਨੇ ਫੈਸਲਾ ਪਲਟ ਦਿੱਤਾ ਹੈ।
1400 ਲੋਕਾਂ ‘ਤੇ ਜਾਸੂਸੀ ਦਾ ਦੋਸ਼
ਮੇਟਾ ਦਾ ਵ੍ਹੱਟਸਐਪ ਇਜ਼ਰਾਈਲੀ ਫਰਮ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਵਾਲੀਆਂ ਕੰਪਨੀਆਂ ਚੋਂ ਇੱਕ ਹੈ। NSO ਗਰੁੱਪ ‘ਤੇ ਦੋਸ਼ ਹੈ ਕਿ ਉਸ ਨੇ ਮੈਸੇਜਿੰਗ ਪਲੇਟਫਾਰਮ ਰਾਹੀਂ ਪੈਗਾਸਸ ਇੰਸਟਾਲ ਕਰਕੇ 1400 ਲੋਕਾਂ ਦੀ ਨਿਗਰਾਨੀ ਕੀਤੀ।
ਸਾਲ 2019 ਦੇ ਮਾਮਲੇ ਮੁਤਾਬਕ, ਕੰਪਨੀ ਚਾਹੁੰਦੀ ਹੈ ਕਿ NSO ਗਰੁੱਪ ਨੂੰ ਮੇਟਾ ਪਲੇਟਫਾਰਮ ਤੇ ਸਰਵਰ ਤੋਂ ਬਲੌਕ ਕੀਤਾ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹਾ ਕੁਝ ਨਾ ਹੋਵੇ। ਇਸ ਤੋਂ ਇਲਾਵਾ ਕੰਪਨੀ ਅਣਪਛਾਤੇ ਨੁਕਸਾਨ ਦੀ ਭਰਪਾਈ ਵੀ ਚਾਹੁੰਦੀ ਹੈ।
ਮੇਟਾ ਨੇ ਕੀਤਾ ਫੈਸਲੇ ਦਾ ਸਵਾਗਤ
ਮੇਟਾ ਨੇ ਅਮਰੀਕੀ ਸੁਪਰੀਮ ਕੋਰਟ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ। Meta WhatsApp ਅਤੇ Facebook ਦੋਵਾਂ ਦੀ ਮੂਲ ਕੰਪਨੀ ਹੈ। ਐਨਐਸਓ ਗਰੁੱਪ ਪਿਛਲੇ ਕਈ ਸਾਲਾਂ ਤੋਂ ਵਿਵਾਦਾਂ ਵਿੱਚ ਘਿਰਿਆ ਹੋਇਆ ਹੈ। ਇਹ ਸਾਈਬਰ ਹਮਲੇ ਲਈ ਜਾਣਿਆ ਜਾਂਦਾ ਹੈ। ਮੈਟਾ ਨੇ ਇੱਕ ਬਿਆਨ ‘ਚ ਕਿਹਾ ਕਿ ਜਾਸੂਸੀ ਸਾਫਟਵੇਅਰ ਦੇ ਸੰਚਾਲਨ ਨੇ ਅਮਰੀਕੀ ਕਾਨੂੰਨ ਦੀ ਉਲੰਘਣਾ ਕੀਤੀ ਹੈ ਅਤੇ ਉਨ੍ਹਾਂ ਨੂੰ ਇਸ ਗੈਰ-ਕਾਨੂੰਨੀ ਕਾਰਵਾਈ ਲਈ ਜ਼ਿੰਮੇਵਾਰ ਠਹਿਰਾਉਣਾ ਹੋਵੇਗਾ।
ਦੱਸ ਦੇਈਏ ਕਿ ਪੈਗਾਸਸ ਦਾ ਮਾਮਲਾ ਭਾਰਤ ਵਿੱਚ ਵੀ ਕਾਫੀ ਚਰਚਾ ਵਿੱਚ ਰਿਹਾ ਹੈ। ਵਿਰੋਧੀ ਧਿਰ ਇਸ ਮੁੱਦੇ ‘ਤੇ ਸਰਕਾਰ ਨੂੰ ਲਗਾਤਾਰ ਘੇਰ ਰਹੀ ਹੈ। ਇਲਜ਼ਾਮ ਹੈ ਕਿ ਭਾਰਤ ਸਰਕਾਰ ਨੇ ਇਸ ਰਾਹੀਂ ਕਈ ਵਿਰੋਧੀ ਨੇਤਾਵਾਂ ਦੀ ਜਾਸੂਸੀ ਕਰਵਾਈ ਹੈ। ਹਾਲਾਂਕਿ ਸਰਕਾਰ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h