ਅਮਰੀਕਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਦੋ ਔਰਤਾਂ ਦੇ ਦਸਤਖ਼ਤਾਂ ਵਾਲੀ ਅਮਰੀਕੀ ਕਰੰਸੀ ਜਾਰੀ ਕੀਤੀ ਗਈ ਹੈ। ਇਹ ਔਰਤਾਂ ਅਮਰੀਕਾ ਦੀ ਵਿੱਤ ਮੰਤਰੀ ਜੈਨੇਟ ਯੇਲੇਨ ਅਤੇ ਖਜ਼ਾਨਚੀ ਮਰਲਿਨ ਮਲੇਰਬਾ ਹਨ। ਅਮਰੀਕਾ ‘ਚ ਪੰਜ ਡਾਲਰ ਦੇ ਹੋਰ ਨੋਟ ‘ਤੇ ਇਨ੍ਹਾਂ ਦੋਵਾਂ ਔਰਤਾਂ ਦੇ ਦਸਤਖਤ ਨਜ਼ਰ ਆਉਣਗੇ। ਦੋਵਾਂ ਔਰਤਾਂ ਦੇ ਦਸਤਖਤਾਂ ਵਾਲੇ ਇਹ ਡਾਲਰ ਵੀਰਵਾਰ ਨੂੰ ਜਾਰੀ ਕੀਤੇ ਗਏ।
ਯੇਲੇਨ ਦਾ ਕਹਿਣਾ ਹੈ ਕਿ ਇਹ ਇਕ ਪਰੰਪਰਾ ਹੈ ਜਿਸ ਤਹਿਤ ਅਮਰੀਕੀ ਡਾਲਰ ‘ਤੇ ਦੇਸ਼ ਦੇ ਵਿੱਤ ਮੰਤਰੀ ਦੇ ਦਸਤਖਤ ਹੁੰਦੇ ਹਨ। ਪਰ ਅਜਿਹਾ ਅਮਰੀਕੀ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ, ਜਦੋਂ ਕਿਸੇ ਮਹਿਲਾ ਨੇ ਵਿੱਤ ਮੰਤਰੀ ਦਾ ਅਹੁਦਾ ਸੰਭਾਲਿਆ ਹੈ।
ਯੇਲੇਨ ਨੇ ਇਸ ਤੋਂ ਪਹਿਲਾਂ ਇੱਕ ਟੀਵੀ ਇੰਟਰਵਿਊ ਵਿੱਚ ਕਿਹਾ ਸੀ ਕਿ ਉਨ੍ਹਾਂ ਦੇ ਦੋ ਸਾਬਕਾ ਵਿੱਤ ਮੰਤਰੀ ਸਹਿਯੋਗੀਆਂ ਟਿਮ ਗੈਥਰ ਅਤੇ ਜੈਕ ਲਿਊ ਦੇ ਅਜਿਹੇ ਬੁਰੇ ਹਸਤਾਖਰ ਸਨ ਕਿ ਲੋਕ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਸਨ। ਯੇਲੇਨ ਨੇ ਗੇਥਨਰ ਨੂੰ ਕਿਹਾ ਕਿ ਉਸ ਨੂੰ ਆਪਣੇ ਦਸਤਖਤ ਨੂੰ ਜਾਇਜ਼ ਬਣਾਉਣ ਲਈ ਬਦਲਣਾ ਪਿਆ, ਪਰ ਮੈਂ ਆਪਣੇ ਦਸਤਖਤ ਦਾ ਬਹੁਤ ਅਭਿਆਸ ਕੀਤਾ ਹੈ।
ਇਹ ਨੋਟ 2023 ਦੀ ਸ਼ੁਰੂਆਤ ‘ਚ ਸਰਕੁਲੇਸ਼ਨ ‘ਚ ਆ ਜਾਣਗੇ
ਯੇਲੇਨ ਦਾ ਕਹਿਣਾ ਹੈ ਕਿ ਇਹ ਮੇਰਾ ਜਾਂ ਕਰੰਸੀ ‘ਤੇ ਨਵੇਂ ਦਸਤਖਤ ਦਾ ਮਾਮਲਾ ਨਹੀਂ ਹੈ। ਇਹ ਸਾਡੀ ਅਰਥਵਿਵਸਥਾ ਨੂੰ ਹੋਰ ਮਜ਼ਬੂਤ ਅਤੇ ਸਮਾਵੇਸ਼ੀ ਬਣਾਉਣ ਦੇ ਸਾਡੇ ਸਮੂਹਿਕ ਕਾਰਜ ਨਾਲ ਜੁੜਿਆ ਹੋਇਆ ਹੈ। ਅਮਰੀਕੀ ਖਜ਼ਾਨਾ ਵਿਭਾਗ ਦਾ ਕਹਿਣਾ ਹੈ ਕਿ ਇਹ ਨਵੇਂ ਨੋਟ ਦਸੰਬਰ ‘ਚ ਫੈਡਰਲ ਰਿਜ਼ਰਵ ‘ਚ ਪਹੁੰਚ ਜਾਣਗੇ ਅਤੇ 2023 ਦੀ ਸ਼ੁਰੂਆਤ ਤੋਂ ਸਰਕੁਲੇਸ਼ਨ ‘ਚ ਹੋਣਗੇ।
ਉਨ੍ਹਾਂ ਕਿਹਾ ਕਿ ਅਸੀਂ ਇਸ ਕਦਮ ਰਾਹੀਂ ਵਿੱਤੀ ਖੇਤਰ ਵਿੱਚ ਔਰਤਾਂ ਦੀ ਹਿੱਸੇਦਾਰੀ ਵਧਾਉਣਾ ਚਾਹੁੰਦੇ ਹਾਂ, ਪਰ ਇਸ ਦਿਸ਼ਾ ਵਿੱਚ ਬਹੁਤ ਕੁਝ ਕਰਨਾ ਬਾਕੀ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h