ਉਤਰਾਖੰਡ ਹਾਦਸੇ ਨੂੰ ਲੈ ਕੇ ਸੀਐਮ ਮਾਨ ਨੇ ਜਤਾਇਆ ਦੁੱਖ
ਉਤਰਾਖੰਡ ਦੇ ਰਾਮਨਗਰ ‘ਚ ਇੱਕ ਵੱਡੇ ਹਾਦਸੇ ਦੀ ਖਬਰ ਮਿਲੀ…ਪੰਜਾਬ ਤੋਂ ਗਏ ਸੈਲਾਨੀਆਂ ਦੀ ਗੱਡੀ ਦਰਿਆ ‘ਚ ਡਿੱਗਣ ਕਰਕੇ 9 ਪੰਜਾਬੀਆਂ ਦੀ ਦੁਖਦਾਈ ਮੌਤ ਦੀ ਖਬਰ ਮਿਲੀ ਅਤੇ ਇੱਕ ਕੁੜੀ ਜ਼ਖਮੀ ਹੋ ਗਈ ਹੈ…
ਮੈਂ ਪਰਮਾਤਮਾ ਅੱਗੇ ਵਿੱਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਅਤੇ ਜ਼ਖ਼ਮੀ ਹੋਈ ਲੜਕੀ ਦੀ ਜਲਦ ਸਿਹਤਯਾਬੀ ਲਈ ਅਰਦਾਸ ਕਰਦਾ ਹਾਂ…
ਉਤਰਾਖੰਡ ਦੇ ਰਾਮਨਗਰ ‘ਚ ਇੱਕ ਵੱਡੇ ਹਾਦਸੇ ਦੀ ਖਬਰ ਮਿਲੀ…ਪੰਜਾਬ ਤੋਂ ਗਏ ਸੈਲਾਨੀਆਂ ਦੀ ਗੱਡੀ ਦਰਿਆ ‘ਚ ਡਿੱਗਣ ਕਰਕੇ 9 ਪੰਜਾਬੀਆਂ ਦੀ ਦੁਖਦਾਈ ਮੌਤ ਦੀ ਖਬਰ ਮਿਲੀ ਅਤੇ ਇੱਕ ਕੁੜੀ ਜ਼ਖਮੀ ਹੋ ਗਈ ਹੈ…
ਮੈਂ ਪਰਮਾਤਮਾ ਅੱਗੇ ਵਿੱਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਅਤੇ ਜ਼ਖ਼ਮੀ ਹੋਈ ਲੜਕੀ ਦੀ ਜਲਦ ਸਿਹਤਯਾਬੀ ਲਈ ਅਰਦਾਸ ਕਰਦਾ ਹਾਂ… https://t.co/XUwT0XidoU
— Bhagwant Mann (@BhagwantMann) July 8, 2022
ਜਿਕਰਯੋਗ ਹੈ ਕਿ ਉੱਤਰਾਖੰਡ ਦੇ ਰਾਮਨਗਰ ਵਿੱਚ ਸ਼ੁੱਕਰਵਾਰ ਸਵੇਰੇ ਇੱਕ ਵੱਡਾ ਹਾਦਸਾ ਵਾਪਰ ਗਿਆ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਰਹਿਣ ਵਾਲੇ 11 ਲੋਕ ਅਰਟਿਗਾ ਕਾਰ ‘ਚ ਉਤਰਾਖੰਡ ਦੇ ਸੈਰ-ਸਪਾਟਾ ਸਥਾਨਾਂ ‘ਤੇ ਘੁੰਮਣ ਗਏ ਸਨ।ਇਸੇ ਦੌਰਾਨ ਅੱਜ ਸਵੇਰੇ 5 ਵਜੇ ਦੇ ਕਰੀਬ ਉਨ੍ਹਾਂ ਦੀ ਕਾਰ ਰਾਮਨਗਰ ਸਥਿਤ ਢੇਲਾ ਨਦੀ ਨੇੜੇ ਪੁੱਜੀ। ਭਾਰੀ ਮੀਂਹ ਕਾਰਨ ਨਦੀ ਓਵਰਫਲੋ ਹੋ ਗਈ ਸੀ ਅਤੇ ਪੁਲ ਉਪਰੋਂ ਪਾਣੀ ਵਹਿ ਰਿਹਾ ਸੀ।
ਇਸ ਦੇ ਬਾਵਜੂਦ ਡਰਾਈਵਰ ਨੇ ਧਿਆਨ ਨਹੀਂ ਦਿੱਤਾ ਅਤੇ ਗੱਡੀ ਨੂੰ ਤੇਜ਼ ਰਫਤਾਰ ਨਾਲ ਪੁਲ ਤੋਂ ਪਾਰ ਕਰਨ ਦੀ ਕੋਸ਼ਿਸ ਨਾਲ , ਕਾਰ ਤੇਜ਼ ਰਫ਼ਤਾਰ ਨਾਲ ਪੁਲ ਪਾਰ ਕਰਨ ਲੱਗੀ। ਪਰ ਤੇਜ਼ ਕਰੰਟ ਕਾਰਨ ਸੈਲਾਨੀਆਂ ਨਾਲ ਭਰੀ ਇਹ ਕਾਰ ਨਦੀ ਵਿੱਚ ਜਾ ਡਿੱਗੀ। ਉਥੇ ਦੇ ਇਕ ਵਾਸੀ ਨੇ ਦੱਸਿਆ ਕਿ ਆਰਟਿਗਾ ਕਾਰ ਕਾਰਬੇਟ ਵੱਲ ਜਾ ਰਹੀ ਸੀ। ਉਸ ਨੇ ਲਾਈਟ ਮਾਰ ਕੇ ਅਤੇ ਹੱਥ ਹਿਲਾ ਕੇ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਡਰਾਈਵਰ ਸਮਝ ਨਹੀਂ ਸਕਿਆ..