Char Dham Yatra 2023: ਚਾਰਧਾਮ ਯਾਤਰਾ ਇਸ ਸਾਲ 22 ਅਪ੍ਰੈਲ ਤੋਂ ਉੱਤਰਾਖੰਡ ‘ਚ ਸ਼ੁਰੂ ਹੋਵੇਗੀ। ਬਦਰੀ-ਕੇਦਾਰ ਮੰਦਰ ਕਮੇਟੀ ਮੁਤਾਬਕ ਗੰਗੋਤਰੀ ਅਤੇ ਯਮੁਨੋਤਰੀ ਦੇ ਪੋਰਟਲ 22 ਅਪ੍ਰੈਲ ਨੂੰ ਖੁੱਲ੍ਹਣਗੇ। ਇਸ ਦੇ ਨਾਲ ਹੀ ਕੇਦਾਰਨਾਥ ਮੰਦਰ ਦੇ ਦਰਵਾਜ਼ੇ 26 ਅਪ੍ਰੈਲ ਨੂੰ ਖੋਲ੍ਹੇ ਜਾਣਗੇ।
ਇਸ ਦੇ ਨਾਲ ਹੀ ਵੀਰਵਾਰ ਨੂੰ ਬਦਰੀਨਾਥ ਧਾਮ ਦੇ ਦਰਵਾਜ਼ੇ ਖੋਲ੍ਹਣ ਦੀ ਤਰੀਕ ਦਾ ਐਲਾਨ ਵੀ ਕੀਤਾ ਗਿਆ ਹੈ। ਇਸ ਸਾਲ ਬਦਰੀਨਾਥ ਦੇ ਦਰਵਾਜ਼ੇ 27 ਅਪ੍ਰੈਲ ਨੂੰ ਸਵੇਰੇ 7.10 ਵਜੇ ਖੁੱਲ੍ਹਣਗੇ।
Uttarakhand | Portals of Shri Badrinath Dham will open on April 27, 2023, says Temple Committee
(file pic) pic.twitter.com/EHQfEiac2P
— ANI UP/Uttarakhand (@ANINewsUP) January 26, 2023
ਪਿਛਲੇ ਸਾਲ 46 ਲੱਖ ਤੋਂ ਵੱਧ ਸ਼ਰਧਾਲੂ ਚਾਰਧਾਮ ਪਹੁੰਚੇ
2022 ਵਿੱਚ ਕੋਰੋਨਾ ਦੇ ਦੋ ਸਾਲ ਬਾਅਦ, ਬਗੈਰ ਕਿਸੇ ਪਾਬੰਦੀ ਦੇ ਚੱਲੀ ਚਾਰਧਾਮ ਯਾਤਰਾ ਨੇ ਪਿਛਲੇ ਸਾਲ ਨਵਾਂ ਰਿਕਾਰਡ ਬਣਾਇਆ ਸੀ। ਪਹਿਲੀ ਵਾਰ 46 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਚਾਰਧਾਮਾਂ ਦੇ ਦਰਸ਼ਨ ਕੀਤੇ। ਚਾਰਧਾਮ ਯਾਤਰਾ 19 ਨਵੰਬਰ ਨੂੰ ਬਦਰੀਨਾਥ ਧਾਮ ਦੇ ਦਰਵਾਜ਼ੇ ਬੰਦ ਹੋਣ ਦੇ ਨਾਲ ਸਮਾਪਤ ਹੋ ਗਈ।
ਦੱਸ ਦੇਈਏ ਕਿ ਪਿਛਲੇ ਸਾਲ 17 ਲੱਖ 60 ਹਜ਼ਾਰ 646 ਸ਼ਰਧਾਲੂ ਬਦਰੀਨਾਥ ਧਾਮ ਪਹੁੰਚੇ ਸੀ। ਇਸ ਦੇ ਨਾਲ ਹੀ 624451 ਸ਼ਰਧਾਲੂ ਰਿਕਾਰਡ ਗਿਣਤੀ ‘ਚ ਗੰਗੋਤਰੀ ਧਾਮ ਪਹੁੰਚੇ ਜਦਕਿ 485635 ਸ਼ਰਧਾਲੂ ਯਮੁਨੋਤਰੀ ਧਾਮ ਦੇ ਦਰਸ਼ਨਾਂ ਲਈ ਪਹੁੰਚੇ। ਕੇਦਾਰਨਾਥ ਯਾਤਰਾ ‘ਤੇ ਰਿਕਾਰਡ 15 ਲੱਖ ਤੋਂ ਵੱਧ ਸ਼ਰਧਾਲੂ ਪਹੁੰਚੇ। ਜਦਕਿ ਯਾਤਰਾ ਨੇ 211 ਕਰੋੜ ਦਾ ਕਾਰੋਬਾਰ ਕੀਤਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h