ਉੱਤਰਾਖੰਡ ਦੇ ਕੇਦਾਰਨਾਥ ਨੇੜੇ ਗਲੇਸ਼ੀਅਰ ਦੇ ਖਿਸਕਣ ਦੀ ਘਟਨਾ ਸਾਹਮਣੇ ਆਈ ਹੈ। ਸ਼ੁਰੂਆਤ ‘ਚ ਦੱਸਿਆ ਗਿਆ ਸੀ ਕਿ ਗਲੇਸ਼ੀਅਰ ਦੇ ਖਿਸਕਣ ਕਾਰਨ ਕੇਦਾਰਨਾਥ ਮੰਦਰ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ। ਸ਼੍ਰੀ ਬਦਰੀਨਾਥ-ਕੇਦਾਰਨਾਥ ਮੰਦਿਰ ਕਮੇਟੀ ਦੇ ਪ੍ਰਧਾਨ ਅਜੇਂਦਰ ਅਜੈ ਨੇ ਦੱਸਿਆ ਕਿ ਅੱਜ ਸਵੇਰੇ ਹਿਮਾਲਿਆ ਖੇਤਰ ਵਿੱਚ ਬਰਫ਼ ਦਾ ਤੂਫ਼ਾਨ ਆਇਆ, ਪਰ ਕੇਦਾਰਨਾਥ ਮੰਦਰ ਨੂੰ ਕੋਈ ਨੁਕਸਾਨ ਨਹੀਂ ਹੋਇਆ। ਕੇਦਾਰਨਾਥ ਮੰਦਿਰ ਦੇ ਕੋਲ ਬਰਫ਼ ਦਾ ਪਹਾੜ ਖਿਸਕਣ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਦੇਖਿਆ ਜਾਵੇ ਤਾਂ ਬਰਫ ਦਾ ਪਹਾੜ ਪੂਰੀ ਤਰ੍ਹਾਂ ਨਾਲ ਢਹਿ ਗਿਆ। ਹਾਲਾਂਕਿ ਇਸ ਘਟਨਾ ‘ਚ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।
#WATCH | Uttarakhand: An avalanche occurred this morning in the Himalayan region but no damage was sustained to the Kedarnath temple: Shri Badrinath-Kedarnath Temple Committee President, Ajendra Ajay pic.twitter.com/fyi2WofTqZ
— ANI UP/Uttarakhand (@ANINewsUP) October 1, 2022
ਪਿਛਲੇ ਦਿਨੀਂ ਹੀ ਵਾਪਰੀ ਸੀ ਜ਼ਮੀਨ ਖਿਸਕਣ ਦੀ ਘਟਨਾ
ਦੱਸ ਦੇਈਏ ਕਿ ਕੇਦਾਰ ਘਾਟੀ ‘ਚ ਬਾਰਿਸ਼ ਦਾ ਸਿਲਸਿਲਾ ਜਾਰੀ ਹੈ। 21 ਸਤੰਬਰ ਨੂੰ ਕੇਦਾਰਨਾਥ ਹਾਈਵੇਅ ‘ਤੇ ਜ਼ਮੀਨ ਖਿਸਕ ਗਈ ਸੀ। ਹਾਲਾਂਕਿ ਖੁਸ਼ਕਿਸਮਤੀ ਰਹੀ ਕਿ ਉੱਥੋਂ ਲੰਘ ਰਹੇ ਵਾਹਨ ਪਹਾੜੀ ਦੇ ਮਲਬੇ ਹੇਠ ਨਹੀਂ ਆਏ। ਮੀਂਹ ਕਾਰਨ ਚਾਰਧਾਮ ਯਾਤਰਾ ਵੀ ਪ੍ਰਭਾਵਿਤ ਹੋ ਰਹੀ ਹੈ। ਕੇਦਾਰਨਾਥ ਹਾਈਵੇਅ ‘ਤੇ ਫਾਟਾ ਨੇੜੇ ਪਹਾੜੀ ਤੋਂ ਬੁੱਧਵਾਰ ਸ਼ਾਮ ਨੂੰ ਜ਼ਬਰਦਸਤ ਜ਼ਮੀਨ ਖਿਸਕ ਗਈ। ਪਹਾੜੀ ਤੋਂ ਹਾਈਵੇਅ ‘ਤੇ ਕਈ ਟਨ ਮਲਬਾ ਅਤੇ ਪੱਥਰ ਡਿੱਗ ਗਏ। ਪਹਾੜੀ ਤੋਂ ਡਿੱਗਦਾ ਮਲਬਾ ਦੇਖ ਕੇ ਵਾਹਨ ਚਾਲਕ ਰੁਕ ਗਏ। ਇੱਕ ਯਾਤਰੀ ਬੱਸ ਦਾ ਕੁਝ ਨੁਕਸਾਨ ਹੋਇਆ। ਮੀਂਹ ਤੋਂ ਬਾਅਦ ਜ਼ਮੀਨ ਖਿਸਕਣ ਕਾਰਨ ਬਦਰੀਨਾਥ ਅਤੇ ਕੇਦਾਰਨਾਥ ਹਾਈਵੇਅ ‘ਤੇ ਆਵਾਜਾਈ ਪ੍ਰਭਾਵਿਤ ਹੋਈ। ਮੁਸਾਫਰਾਂ ਨੂੰ ਘੰਟਿਆਂ ਬੱਧੀ ਜਾਮ ਵਿੱਚ ਫਸਣਾ ਪਿਆ। ਪਿਛਲੇ ਦਿਨਾਂ ਤੋਂ ਲਗਾਤਾਰ ਪੈ ਰਹੀ ਬਰਸਾਤ ਕਾਰਨ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ।