ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ 22 ਸਤੰਬਰ ਤੋਂ ਵੇਰਕਾ ਦੇ ਦੁੱਧ ਅਤੇ ਉਤਪਾਦਾਂ ਦੀਆਂ ਕੀਮਤਾਂ ਵਿੱਚ ਵੱਡੀ ਕਟੌਤੀ ਦਾ ਐਲਾਨ ਕੀਤਾ ਹੈ। 22 ਸਤੰਬਰ ਤੋਂ ਦੇਸ਼ ਭਰ ਵਿੱਚ ਜੀਐਸਟੀ ਦਰਾਂ ਵਿੱਚ ਕਟੌਤੀ ਸ਼ੁਰੂ ਹੋ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਵੇਰਕਾ, ਮਿਲਕਫੈੱਡ ਦੇ ਇੱਕ ਭਰੋਸੇਮੰਦ ਬ੍ਰਾਂਡ, ਪੰਜਾਬ ਦੇ ਰਾਜ-ਸਮਰਥਿਤ ਕਿਸਾਨ ਸਹਿਕਾਰੀ, ਨੇ ਦੁੱਧ ਅਤੇ ਦੁੱਧ ਉਤਪਾਦਾਂ ਦੀ ਆਪਣੀ ਪ੍ਰਸਿੱਧ ਸ਼੍ਰੇਣੀ ਵਿੱਚ ਕੀਮਤਾਂ ਵਿੱਚ ਮਹੱਤਵਪੂਰਨ ਕਟੌਤੀ ਕੀਤੀ ਹੈ।
ਦੱਸ ਦਈਏ ਕਿ ਪੰਜਾਬ ਭਰ ਵਿਚ ਡੇਅਰੀ ਪ੍ਰੋਡਕਟਸ ਸਸਤੇ ਹੋਏ ਹਨ। ਦੁੱਧ, ਘਿਓ, ਪਨੀਰ, ਆਈਸਕ੍ਰੀਮ ਸਭ ਕੁਝ ਸਸਤਾ ਹੋਇਆ ਹੈ। ਇਸ ਦੀ ਜਾਣਕਾਰੀ CM ਮਾਨ ਵੱਲੋਂ ਦਿੱਤੀ ਗਈ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਵੇਰਕਾ ਜੋ ਪੰਜਾਬ ਦੀ ਕਿਸਾਨ ਸਹਿਕਾਰੀ ਸੰਸਥਾ ਮਿਲਗਫੈੱਡ ਦਾ ਭਰੋਸੇਮੰਦ ਬ੍ਰਾਂਡ ਹੈ, ਨੇ ਆਪਣੇ ਦੁੱਧ ਤੇ ਦੁੱਧ ਉਤਪਾਦਾਂ ਦੀਆਂ ਕੀਮਤਾਂ ਵਿਚ ਕਟੌਤੀ ਦਾ ਫੈਸਲਾ ਲਿਆ ਹੈ। ਉਨ੍ਹਾਂ ਦੱਸਿਆ ਕਿ ਸੋਧੀਆਂ ਕੀਮਤਾਂ 22 ਸਤੰਬਰ 2025 ਤੋਂ ਲਾਗੂ ਹੋਣਗੀਆਂ। ਉਨ੍ਹਾਂ ਕਿਹਾ ਕਿ ਇਹ ਕੀਮਤਾਂ ਭਾਰਤ ਸਰਕਾਰ ਦੇ ਜੀਐੱਸਟੀ 2.0 ਸੁਧਾਰਾਂ ਵਜੋਂ ਹੋਣਗੀਆਂ ਜਿਸ ਕਰਕੇ ਜ਼ਰੂਰੀ ਡੇਅਰੀ ਉਤਪਾਦਾਂ ‘ਤੇ ਟੈਕਸਾਂ ਵਿਚ ਕਮੀ ਆਈ ਹੈ। ਭਗਵੰਤ ਮਾਨ ਨੇ ਕਿਹਾ ਕਿ ਅਜਿਹੇ ਕਦਮ ਸੂਬੇ ਦੇ ਸਹਿਕਾਰੀ ਮਾਡਲ ਨੂੰ ਹੋਰ ਮਜ਼ਬੂਤ ਕਰਨਗੇ ਤੇ ਪੰਜਾਬ ਦੇ ਲੋਕਾਂ ਲਈ ਬਹੁਤ ਫਾਇਦੇਮੰਦ ਸਿੱਧ ਹੋਣਗੇ।