ਈਸਾਈ ਪਾਸਟਰ ਵਿੱਕੀ ਥਾਮਸ ਅੱਜ ਹਜੂਰ ਸਾਹਿਬ ਵਿੱਖੇ ਅੰਮ੍ਰਿਤ ਛਕ ਸਿੰਘ ਸਜ ਗਿਆ ਹੈ। ਹੁਣ ਵਿਕੀ ਥਾਮਸ ਅੰਮ੍ਰਿਤ ਛਕ ਵਿੱਕੀ ਥਾਮਸ ਸਿੰਘ ਬਣ ਗਏ ਹਨ।

ਇਸ ਮੁਤਾਬਕ ਵਿੱਕੀ ਵੱਲੋਂ ਆਪਣੇ ਇੰਸਟਾ ਹੈਂਡਲ ‘ਤੇ ਕੁਝ ਤਸਵੀਰਾਂ ਤੇ ਵੀਡੀਓ ਵੀ ਸ਼ੇਅਰ ਕੀਤੀ ਗਈ ਹੈ।

ਜਿਸ ‘ਚ ਵਿਕੀ ਥਾਮਸ ਨੂੰ ਗੁਰੂ ਸਾਹਿਬ ਤੇ ਪੰਜ ਪਿਆਰਿਆਂ ਦੀ ਹਾਜਰੀ ‘ਚ ਹਜੂਰ ਸਾਹਿਬ ਵਿਖੇ ਅੰਮ੍ਰਿਤ ਛਕ ਸਿੰਘ ਸਜਿਆ ਦੇਖਿਆ ਜਾ ਸਕਦਾ ਹੈ।

ਦੱਸ ਦੇਈਏ ਕਿ ਵਿੱਕੀ ਥਾਮਸ ਕਿਸਾਨ ਅੰਦੋਲਣ ਤੋਂ ਹੀ ਆਪਣੇ ਬੇਬਾਕ ਅੰਦਾਜ਼ ਕਾਰਨ ਜਾਣੇ ਜਾਂਦੇ ਹਨ।

ਉਹ ਉਸ ਸਮੇਂ ਚਰਚਾ ‘ਚ ਆਏ ਜਦੋਂ ਵਾਰਿਸ ਪੰਜਾਬ ਜਥੇਬੰਦੀ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਵੱਲੋਂ ਪ੍ਰਭੂ ਯਿਸ਼ੂ ਦੇ ਖਿਲਾਫ ਵਿਵਾਦਿਤ ਬਿਆਨ ਦਿੱਤਾ ਗਿਆ।

ਜਿਸ ਤੋਂ ਬਾਅਦ ਈਸਾਈ ਪਾਸਟਰ ਵਿੱਕੀ ਥਾਮਸ ਨੇ ਅੰਮ੍ਰਿਤਪਾਲ ਨੂੰ ਸਿੱਧੀ ਚੇਤਾਵਨੀ ਦੇ ਦਿੱਤੀ ਸੀ ਕਿ ਜੇਕਰ ਹੁਣ ਅੱਗੇ ਤੋਂ ਦੁਬਾਰਾ ਪ੍ਰਭੂ ਯਿਸ਼ੂ ਬਾਰੇ ਗਲਤ ਬੋਲਿਆ ਤਾਂ ਚੰਗਾ ਨਹੀਂ ਹੋਵੇਗਾ।

ਅੰਮ੍ਰਿਤਪਾਲ ਵੱਲੋਂ ਦਿੱਤੇ ਵਿਵਾਦਿਤ ਬਿਆਨ ਤੋਂ ਬਾਅਦ ਈਸਾਈ ਭਾਈਚਾਰੇ ਵਿੱਚ ਤਿੱਖਾ ਰੋਸ ਪਾਇਆ ਗਿਆ ਸੀ।

ਉਸ ਨੇ ਕਿਹਾ ਕਿ ਉਹ ਅੰਮ੍ਰਿਤਪਾਲ ਲਈ ਇੱਕਲਾ ਹੀ ਬਹੁਤ ਹੈ, ਉਸਦੀ ਕੋਈ ਫੌਜ ਨਹੀਂ ਹੈ। ਉਸ ਨੇ ਕਿਹਾ ਕਿ ਧਰਮ ਬਾਰੇ ਅੰਮ੍ਰਿਤਪਾਲ ਗਲਤ ਨਾ ਬੋਲੇ, ਉਸ ਨੂੰ ਇਹ ਬਾਅਦ ਵਿੱਚ ਚੁਭੇਗਾ।
