ਗੁਰਪ੍ਰੀਤ ਕੌਰ ਦੀ ਕਾਰ ਦਾ ਕੀਤਾ ਗਿਆ ਘਿਰਾਓ ਸਾਬਕਾ ਫੌਜ਼ੀਆਂ ਵਲੋਂ ਕੀਤਾ ਗਿਆ ਘਿਰਾਓ, ਕਾਲੇ ਝੰਡੇ ਦਿਖਾ ਕੀਤੀ ਗਈ ਨਾਅਰੇਬਾਜ਼ੀ, ਮੁੱਖ ਮੰਤਰੀ ਦੀ ਪਤਨੀ ਦਾ ਜੋਰਦਾਰ ਵਿਰੋਧ ਕੀਤਾ ਗਿਆ।ਉਨ੍ਹਾਂ ਦੇ ਨਾਲ ਸੀਐੱਮ ਦੇ ਮਾਤਾ ਜੀ ਵੀ ਸਨ।ਦੱਸ ਦੇਈਏ ਕਿ ਸੀਐੱਮ ਮਾਨ ਦੀ ਪਤਨੀ ਤੇ ਮਾਤਾ ਜੀ ਆਪ ਵਿਧਾਇਕ ਨਰਿੰਦਰ ਕੌਰ ਭਰਾਜ ਦੇ ਦਫ਼ਤਰ ਦਾ ਉਦਘਾਟਨ ਕਰਨ ਪਹੁੰਚੇ ਸਨ।ਫੌਜ਼ੀਆਂ ਵਲੋਂ ਕਾਲੇ ਝੰਡੇ ਤੇ ਮੱਥੇ ਤੇ ਕਾਲੀਆਂ ਝੰਡੀਆਂ ਬੰਨ੍ਹ ਕੇ ਡਾ. ਗੁਰਪ੍ਰੀਤ ਕੌਰ ਦਾ ਵਿਰੋਧ ਕੀਤਾ ਗਿਆ।