ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਵਾਪਰੇ ਬਹਿਬਲ ਗੋਲੀਕਾਂਡ ਦੇ ਪੀੜਤਾਂ ਨੂੰ 7 ਸਾਲ ਬਾਅਦ ਵੀ ਇਨਸਾਫ਼ ਨਹੀਂ ਮਿਲਿਆ। ਦੱਸ ਦੇਈਏ ਕਿ ਪਿੰਡ ਬਹਿਬਲ ਕਲਾਂ ‘ਚ ਬੇਅਦਬੀ ਕਾਂਡ ਦੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਨੂੰ ਲੈ ਕੇ ਸ਼ਾਂਤਮਈ ਧਰਨੇ ‘ਤੇ ਬੈਠੇ ਸਿੱਖ ਸੰਗਤ ‘ਤੇ 14 ਅਕਤੂਬਰ 2015 ਨੂੰ ਪੁਲਿਸ ਵਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ।ਜਿਸ ਦੌਰਾਨ 2 ਵਿਅਕਤੀਆਂ ਦੀ ਮੌਤ ਹੋ ਗਈ ਤੇ ਜਿਸਦੇ ਇਨਸਾਫ਼ ਲਈ ਅੱਜ ਸਾਰੀਆਂ ਪੰਥਕ ਆਗੂ ੳੇੁਥੇ ਇਕੱਠੇ ਹੋਏ ਤੇ ਇਨਸਾਫ਼ ਲਈ ਬੋਲੇ।
ੳੇੁਥੇ ਹੀ ਅੱਜ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਵੀ ਪਹੁੰਚੇ।ਜਿੱਥੇ ਉਨ੍ਹਾਂ ਨੇ ਮੌਜੂਦਾ ਹਕੂਮਤ ਨੂੰ ਡੇਢ ਮਹੀਨੇ ਦਾ ਸਮਾਂ ਦੇਣ ਦੇ ਗੱਲ ਆਖੀ।ਦੱਸ ਦੇਈਏ ਕਿ ਆਪ ਸਪੀਕਰ ਕੁਲਤਾਰ ਸੰਧਵਾਂ ਵੀ ਉਥੇ ਪਹੁੰਚੇ ਜਿੱਥੇ ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਸਾਡੀ ਸਰਕਾਰ ਨੂੰ ਡੇਢ ਮਹੀਨਾ ਦਿਓ ਅਸੀਂ ਬਹਿਕਲਾਂ ਗੋਲੀ ਪੀੜਤਾਂ ਨੂੰ ਇਨਸਾਫ਼ ਦਿਵਾਵਾਂਗੇ।ਇਸ ਤੇ ਅੰਮ੍ਰਿਤਪਾਲ ਨੇ ਬੋਲਦਿਆਂ ਕਿਹਾ ਕਿ ਅਸੀਂ ਮੌਜੂਦਾ ਹਕੂਮਤ ਨੂੰ ਡੇਢ ਮਹੀਨਾ ਦਾ ਸਮਾਂ ਦਿੱਤਾ ਪਰ ਡੇਢ ਮਹੀਨੇ ਤੋਂ ਬਾਅਦ ਕੋਈ ਸ਼ਾਂਤਮਈ ਪ੍ਰਦਰਸ਼ਨ ਨਹੀਂ ਕਰਨਾ, ਕੋਈ ਧਰਨਾ ਨੀਂ ਲਾਉਣਾ, ਕੋਈ ਸੜਕ ਜਾਮ ਨਹੀਂ ਕਰਨੀ, ਕੋਈ ਸ਼ਾਂਤਮਈ ਮੋਰਚਾ ਨਹੀਂ ਲਾਉਣਾ, ਡੇਢ ਮਹੀਨੇ ਤੋਂ ਬਾਅਦ ਪੰਥ ਗੁਰਮਤਾ ਕਰੇ ਸਰਬੱਤ ਖਾਲਸਾ ਸੱਦੇ।
ਆਪਣੀ ਹਕੂਮਤ ਐਲਾਨ ਕਰੇ, ਵੀ ਸਿੱਖਾਂ ਦੀ ਆਹ ਹਕੂਮਤ ਹੈ, ਸਿੱਖਾਂ ਦਾ ਇਹ ਕਾਨੂੰਨ -ਕਾਇਦਾ ਹੈ ਤੇ ਜੇ ਕਿਸੇ ਨੂੰ ਇਤਰਾਜ਼ ਆ ਜੇ ਤੁਹਾਨੂੰ ਡੇਢ ਮਹੀਨੇ ਤੋਂ ਬਾਅਦ ਇਹ ਕਹੇ ਕਿ ਤੱਤੀਆਂ ਗੱਲਾਂ ਕਿਉਂ ਕਰਦੇ ਹੋ ਤਾਂ ‘ ਤੁਹਾਡਾ ਸਪੀਕਰ ਸਾਨੂੰ ਕਹਿ ਗਿਆ ਸੀ ਡੇਢ ਮਹੀਨਾ ਇੰਤਜ਼ਾਰ ਕਰ ਲਓ, ਸਰਕਾਰ ਦਾ ਤੇ ਡੇਢ ਮਹੀਨੇ ਦੇ ਬਾਅਦ ਮੈਂ ਆਪ ਆ ਕੇ ਗੁਰੂ ਦੀ ਹਜ਼ੂਰੀ ਚ ਤੁਹਾਡੇ ਨਾਲ ਤੱਤੀਆਂ ਗੱਲਾਂ ਕਰਾਂਗਾ, ਅੰਮ੍ਰਿਤਪਾਲ ਨੇ ਕਿਹਾ ਕਿ ਸਰਕਾਰ ਦਾ ਮੈਸੇਜ ਸਾਨੂੰ ਮਿਲ ਗਿਆ ਜੇ ਡੇਢ ਮਹੀਨੇ ਦਾ ਸਮਾਂ ਤੁਹਾਡੇ ਕੋਲ ਹੈਗਾ, ਪਰ ਉਸ ਡੇਢ ਮਹੀਨੇ ਦੇ ਵਿੱਚ ਜਿਹੜੀਆਂ ਬੇਅਦਬੀਆਂ ਹੋਈਆਂ ਹਨ, ਜਾਂ ਹੋਣ ਵਾਲੀਆਂ ਨੇ ਜਾਂ ਹੋ ਰਹੀਆਂ ਨੇ ਗੁਰੂ ਸਾਹਿਬ ਕਿਰਪਾ ਕਰਨ ਬੇਅਦਬੀਆਂ ਨਾ ਹੋਣ ਪਰ ਜਿੱਥੇ ਹੁੰਦੀ ਹੈ, ਉੱਥੇ ਖਾਲਸੇ ਨੂੰ ਇਹੋ ਬੇਨਤੀ ਹੈ ਕਿ ਕਿਸੇ ਨੂੰ ਉਡੀਕਣਾ ਨਹੀਂ ਕਿ ਉਥੇ ਆਣ ਕੇ ਕੋਈ ਭਾਸ਼ਣ ਲਾਵੇ, ਪਹਿਲਾਂ ਤਾਂ ਗੁਰੂ ਦੇ ਪਹਿਰੇ ‘ਚ ਰਹਿਣਾ।ਜਿਹੜਾ ਕਲਗੀਧਰ ਪਾਤਸ਼ਾਹ ਸਤਿਗੁਰੂ ਸੱਚੇਪਾਤਸ਼ਾਹ ਨੇ ਪਾਤਸ਼ਾਹੀ ਬਖਸ਼ੀ ਹੈ।ਅੰਮ੍ਰਿਤਪਾਲ ਨੇ ਇਹ ਵੀ ਕਿਹਾ ਕਿ ਪਹਿਲਾਂ ਤਾਂ ਕਿਸੇ ਦੁਸ਼ਟ ਨੂੰ ਗੁਰੂ ਦੇ ਨੇੜੇ ਨਹੀਂ ਲੱਗਣ ਦੇਣਾ।ਜੇ ਕੋਈ ਆ ਜਾਂਦਾ ਤਾਂ ਬਚਨ ਨੇ ਭਾਈ ਨੰਦ ਲਾਲ ਜੀ ਦੇ
”ਗੁਰ ਕੀ ਨਿੰਦਾ ਸੁਨੈ ਨਾ ਕਾਨ ”ਭੇਟ ਕਰੋ ਤਿਸ ਸੰਗ ਕ੍ਰਿਪਾਨ ” ਦੱਸੋ ਵੀ ਹਿੰਦੁਸਤਾਨ ਦਾ ਕਾਨੂੰਨ ਵੱਡਾ ਕਿ ਭਾਈ ਨੰਦ ਲਾਲ ਜੀ ਦੇ ਹੁਕਮ।ਅੰਮ੍ਰਿਤਪਾਲ ਨੇ ਬੋਲਦਿਆਂ ਇਹ ਵੀ ਕਿਹਾ ਕਿ ਜਿਹੜਾ ਗੁਰੂ ਦੀ ਬੇਅਦਬੀ ਕਰਦਾ ਉਸ ਨੂੰ ਹਕੂਮਤ ਪ੍ਰੋਟੈਕਸ਼ਨ ਦਿੰਦੀ ਜੇ ਸਿੱਖ ਸੋਧਾ ਲਾ ਦੇਣਗੇ ਤਾਂ ਉਸਦੇ ਪਰਿਵਾਰ ਨੂੰ ਨੌਕਰੀ ਮਿਲੂਗੀ।ਹੁਣ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ ਬੇਅਦਬੀ ਕਰਵਾ ਕੌਣ ਰਿਹਾ?ਜੇ ਮੌਕੇ ਦੀ ਹਕੂਮਤ ਚਾਹੁੰਦੀ ਹੈ ਵੀ ਸਿੱਖਾਂ ਦੇ ਹੱਕ ‘ਚ ਕੁਝ ਕਰਨਾ ਤੇ ਆਹ ਡੇਢ ਮਹੀਨੇ ਦੇ ਵਿੱਚ ਵਿੱਚ ਗੁਰਦੇਵ ਦੀ ਘਰਦੀ ਨੂੰ ਨੌਕਰੀ ਤੋਂ ਬਰਖ਼ਾਸਤ ਕੀਤਾ ਜਾਵੇ, ਕਿਹੜੀ ਕਾਰਗਿਲ ਦੀ ਜੰਗ ਲੜਦਾ ਸੀ ਉਹ।ਗੁਰੂ ਘਰ ਦੇ ਬੇਅਦਬੀ ਕਰਨ ਵਾਲੇ ਡੇਰਾ ਪ੍ਰੇਮੀ ਦੀ ਘਰਵਾਲੀ ਨੂੰ ਨੌਕਰੀ ਦਿੱਤੀ ਪੁਲਿਸ ‘ਚ ਭਰਤੀ ਕੀਤਾ ਅੰਮ੍ਰਿਤਪਾਲ ਦਾ ਕਹਿਣਾ ਹੈ ਕਿ ਉਹ ਪੁਲਿਸ ‘ਚ ਭਰਤੀ ਹੋ ਕੇ ਕੀ ਪਤਾ ਕਿੰਨੀਆਂ ਬੇਅਦਬੀਆਂ ਕਰਵਾਏਗੀ।