ਅਰਜੁਨ ਤੇਂਦੁਲਕਰ ਅਨੁਭਵੀ ਕ੍ਰਿਕਟਰ ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਤੋਂ ਡੀਏਵੀ ਕਾਲਜ ਦੀ ਕ੍ਰਿਕਟ ਅਕੈਡਮੀ ਵਿੱਚ ਸਿਖਲਾਈ ਲੈ ਰਹੇ ਹਨ। ਅਰਜੁਨ ਤੇਂਦੁਲਕਰ ਨੇ ਵੀ 24 ਸਤੰਬਰ ਨੂੰ ਆਪਣਾ ਜਨਮਦਿਨ ਮਨਾਇਆ ਸੀ। ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ‘ਚ ਯੁਵਰਾਜ ਦੇ ਪਿਤਾ ਯੋਗਰਾਜ ਸਿੰਘ ਅਰਜੁਨ ਤੇਂਦੁਲਕਰ ਨਾਲ ਭੰਗੜਾ ਪਾਉਂਦੇ ਨਜ਼ਰ ਆ ਰਹੇ ਹਨ।
View this post on Instagram
ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਦੇ ਬੇਟੇ ਅਰਜੁਨ ਤੇਂਦੁਲਕਰ ਇਨ੍ਹੀਂ ਦਿਨੀਂ ਜੇਪੀ ਅਤਰੇ ਮੈਮੋਰੀਅਲ ਕ੍ਰਿਕਟ ਟੂਰਨਾਮੈਂਟ ਖੇਡਣ ਚੰਡੀਗੜ੍ਹ ਆਏ ਹੋਏ ਹਨ। ਇਸ ਦੌਰਾਨ ਅਰਜੁਨ ਤੇਂਦੁਲਕਰ ਅਨੁਭਵੀ ਆਲਰਾਊਂਡਰ ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਤੋਂ ਡੀਏਵੀ ਕਾਲਜ ਦੀ ਕ੍ਰਿਕਟ ਅਕੈਡਮੀ ਵਿੱਚ ਸਿਖਲਾਈ ਲੈ ਰਹੇ ਹਨ। ਯੋਗਰਾਜ ਸਿੰਘ ਨੇ ਆਪਣੇ ਇੰਸਟਾਗ੍ਰਾਮ ‘ਤੇ ਅਰਜੁਨ ਨਾਲ ਕਈ ਵੀਡੀਓ ਅਤੇ ਫੋਟੋਆਂ ਸ਼ੇਅਰ ਕੀਤੀਆਂ ਹਨ।
View this post on Instagram
ਅਰਜੁਨ ਨੇ ਹਾਲ ਹੀ ‘ਚ ਆਪਣਾ ਜਨਮਦਿਨ ਸੈਲੀਬ੍ਰੇਟ ਕੀਤਾ ਹੈ ।ਹੁਣ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ‘ਚ ਯੁਵਰਾਜ ਦੇ ਪਿਤਾ ਯੋਗਰਾਜ ਸਿੰਘ ਅਰਜੁਨ ਤੇਂਦੁਲਕਰ ਨਾਲ ਭੰਗੜਾ ਪਾਉਂਦੇ ਨਜ਼ਰ ਆ ਰਹੇ ਹਨ। ਅਰਜੁਨ ਘਰੇਲੂ 2022-23 ਸੀਜ਼ਨ ਦੀ ਤਿਆਰੀ ਕਰ ਰਿਹਾ ਹੈ ਅਤੇ ਇਸ ਸੀਜ਼ਨ ਵਿੱਚ ਗੋਆ ਲਈ ਖੇਡਦਾ ਨਜ਼ਰ ਆਵੇਗਾ। ਖਾਸ ਗੱਲ ਇਹ ਹੈ ਕਿ ਅਰਜੁਨ ਤੇਂਦੁਲਕਰ ਨੇ 24 ਸਤੰਬਰ ਨੂੰ ਆਪਣਾ 23ਵਾਂ ਜਨਮਦਿਨ ਮਨਾਇਆ ਸੀ।
ਅਰਜੁਨ ਨੂੰ ਆਈਪੀਐਲ ਡੈਬਿਊ ਦਾ ਇੰਤਜ਼ਾਰ ਹੈ ।ਆਈਪੀਐਲ 2022 ਦੀ ਮੇਗਾ ਨਿਲਾਮੀ ਵਿੱਚ ਅਰਜੁਨ ਤੇਂਦੁਲਕਰ ਨੂੰ ਮੁੰਬਈ ਇੰਡੀਅਨਜ਼ ਨੇ 30 ਲੱਖ ਰੁਪਏ ਵਿੱਚ ਖਰੀਦਿਆ ਸੀ। ਪਰ ਇਸ ਸੀਜ਼ਨ ‘ਚ ਉਸ ਨੂੰ ਇਕ ਵੀ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ। ਪਿਛਲੇ ਸਾਲ ਵੀ ਅਰਜੁਨ ਤੇਂਦੁਲਕਰ ਮੁੰਬਈ ਦਾ ਹਿੱਸਾ ਸਨ ਪਰ ਫਿਰ ਵੀ ਉਨ੍ਹਾਂ ਨੂੰ ਇਕ ਵੀ ਮੈਚ ਖੇਡਣ ਲਈ ਨਹੀਂ ਮਿਲਿਆ ਸੀ। ਅਰਜੁਨ ਨੇ ਮੁਸ਼ਤਾਕ ਅਲੀ ਟਰਾਫੀ ਵਿੱਚ ਆਪਣੀ ਪਿਛਲੀ ਟੀਮ ਮੁੰਬਈ ਲਈ ਦੋ ਟੀ-20 ਮੈਚ ਖੇਡੇ ਹਨ।
ਚੰਡੀਗੜ੍ਹ ਵਿੱਚ 22 ਸਤੰਬਰ ਤੋਂ ਜੇਪੀ ਅਤਰੇ ਮੈਮੋਰੀਅਲ ਕ੍ਰਿਕਟ ਟੂਰਨਾਮੈਂਟ ਸ਼ੁਰੂ ਹੋ ਗਿਆ ਹੈ। ਅਰਜੁਨ ਇਸ ਜੇਪੀ ਅਤਰੇ ਟੂਰਨਾਮੈਂਟ ਵਿੱਚ ਗੋਆ ਲਈ ਖੇਡ ਰਿਹਾ ਹੈ। ਦੱਸ ਦੇਈਏ ਕਿ ਇਸ ਟੂਰਨਾਮੈਂਟ ਵਿੱਚ 100 ਤੋਂ ਵੱਧ ਅਜਿਹੇ ਖਿਡਾਰੀ ਖੇਡ ਚੁੱਕੇ ਹਨ, ਜਿਨ੍ਹਾਂ ਨੇ ਬਾਅਦ ਵਿੱਚ ਭਾਰਤੀ ਟੀਮ ਦੀ ਨੁਮਾਇੰਦਗੀ ਕੀਤੀ। ਅਜਿਹੇ ‘ਚ ਅਰਜੁਨ ਤੇਂਦੁਲਕਰ ਤੋਂ ਵੀ ਬਾਅਦ ‘ਚ ਟੀਮ ਇੰਡੀਆ ਲਈ ਡੈਬਿਊ ਕਰਨ ਦੀ ਉਮੀਦ ਹੋਵੇਗੀ।
ਇਹ ਵੀ ਪੜੋ : ਭਾਰਤ ਨੇ ਤੀਜੇ T20 ਮੈਚ ‘ਚ ਆਸਟ੍ਰੇਲੀਆ ਨੂੰ ਹਰਾਇਆ , ਆਪਣੀ ਜਮੀਨ ਤੇ ਆਸਟ੍ਰੇਲੀਆ ਖਿਲਾਫ 9 ਸਾਲਾਂ ਬਾਅਦ ਜਿੱਤੀ ਸੀਰੀਜ਼