ਪੰਜਾਬ ਸਰਕਾਰ ਵੱਲੋਂ ਅੱਜ ਵਿਧਾਨ ਸਭਾ ਦਾ ਵਿਸ਼ੇਸ਼ ਸੈਸਨ ਸੱਦਿਆ ਗਿਆ ਸੀ ਪਰ ਸੈਸ਼ਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਵਿਧਾਨਸਭਾ ‘ਚ ਹੰਗਾਮਾ ਸ਼ੁਰੂ ਹੋ ਗਆ। ਇਸ ਹੰਗਾਮੇ ਦਾ ਕਾਰਨ ਪੰਜਾਬ ਸਰਕਾਰ ਦਾ ਇਕ ਵੱਡਾ ਫੈਸਲਾ ਹੈ। ਦੱਸ ਦੇਈਏ ਕਿ ਸੈਸ਼ਨ ਸ਼ੁਰੂ ਹੁੰਦਿਆਂ ਹੀ ਅਮਨ ਅਰੋੜਾ ਨੇ ਇਹ ਜਾਣਕਾਰੀ ਸਾਂਝੀ ਕੀਤੀ ਕੀ ਇਹ ਸੈਸ਼ਨ 3 ਅਕਤੂਬਰ ਤੱਕ ਚੱਲੇਗਾ। ਜਿਸ ਤੋਂ ਬਾਅਦ ਵਿਧਾਨਸਭਾ ‘ਚ ਵਿਰੋਧੀ ਨੇਤਾਵਾਂ ਵੱਲੋਂ ਹੰਗਾਮਾ ਸ਼ੁਰੂ ਕਰ ਦਿੱਤਾ ਗਿਆ।
ਦੱਸ ਦੇਈਏ ਪੰਜਾਬ ਸਰਕਾਰ ਵੱਲੋਂ ਇਹ ਇਕ ਦਿਨ ਦਾ ਇਜ਼ਲਾਸ ਭਰੋਸਗੀ ਮਤਾ ਲਿਆਉਣ ਲਈ ਬੁਲਾਇਆ ਗਿਆ ਸੀ ਤੇ ਉਹ ਅੱਜ ਹੀ ਲਿਆਂਦਾ ਜਾਵੇਗਾ, ਮੁੱਖ ਮੰਤਰੀ ਜਲਦ ਹੀ ਵਿਧਾਨਸਭਾ ‘ਚ ਮਤਾ ਪੇਸ਼ ਕਰ ਸਕਦੇ ਹਨ।