ਸੀਐੱਮ ਮਾਨ ਵਲੋਂ ਭ੍ਰਿਸ਼ਟਾਚਾਰੀ ਵਿਰੁੱਧ ਜ਼ਮੀਨੀ ਪੱਧਰ ‘ਤੇ ਚਲਾਈ ਮੁਹਿੰਮ ਤਹਿਤ ਜਿੱਥੇ ਵੱਡੇ ਵੱਡੇ ਅਧਿਕਾਰੀਆਂ ਤੋਂ ਪਿਛਲੀਆਂ ਸਰਕਾਰਾਂ ਦੀ ਮਿਲੀਭੁਗਤ ਨਾਲ ਪੰਜਾਬ ਦੇ ਖਜ਼ਾਨੇ ਦੀ ਕੀਤੀ ਗਈ ਧੋਖਾਧੜੀ ਲੁੱਟ ਦਾ ਲੇਖਾ ਜੋਖਾ ਕੀਤਾ ਜਾ ਰਿਹਾ ਹੈ ੳੇੁਥੇ ਹੀ ਵਿਜੀਲੈਂਸ ਨੂੰ ਖੁੱਲ੍ਹੇ ਹੱਥ ਛੱਡ ਕੇ ਜਾਂਚ ਦੇ ਆਦੇਸ਼ ਦਿੱਤੇ ਹਨ।ਪਿਛਲੇ ਸਮੇਂ ‘ਚ ਇਮਾਨਦਾਰ ਚਿਹਰੇ ਵਜੋਂ ਆਏ ਆਈਏਐਸ ਅਧਿਕਾਰੀ ਅਜੋਏ ਸ਼ਰਮਾ ਵਿਰੁੱਧ ਸਿਹਤ ਵਿਭਾਗ ‘ਚ ਟੈਂਡਰਾਂ ਦੀਆਂ ਬੇਨਿਯਮੀਆਂ ਦੇ ਦੋਸ਼ ਲੱਗਣ ਤੋਂ ਬਾਅਦ ਹੁਣ ਖੇਡ ਵਿਭਾਗ ‘ਚ ਹੋਏ ਭ੍ਰਿਸ਼ਟਾਚਾਰ ਦੀ ਵਿਜੀਲੈਂਸ ਵਲੋਂ ਜਾਂਚ ਖੋਲ੍ਹਣ ਦੀ ਖਬਰ ਸੂਤਰਾਂ ਦੇ ਹਵਾਲੇ ਤੋਂ ਮਿਲੀ ਹੈ।
ਇਹ ਜਾਂਚ ਸਾਬਕਾ ਪੀਸੀਐਸ ਅਧਿਕਾਰੀ ਇਕਬਾਲ ਸਿੰਘ ਸੰਧੂ ਦੀ ਸ਼ਿਕਾਇਤ ਤੇ ਕੀਤੀ ਜਾ ਰਹੀ ਹੈ।ਇਸ ਜਾਂਚ ‘ਚ ਤਿੰਨ ਮਹੀਨਿਆਂ ਵਾਲੀ ਪਿਛਲੀ ਚਰਨਜੀਤ ਚੰਨੀ ਸਰਕਾਰ ਦੇ ਖੇਡ ਮੰਤਰੀ ਪ੍ਰਗਟ ਸਿੰਘ ਵੀ ਵਿਜੀਲੈਂਸ ਦੇ ਰਾਡਾਰ ‘ਤੇ ਹੈ।ਸਾਬਕਾ ਪੀਸੀਐਸ ਅਧਿਕਾਰੀ ਇਕਬਾਲ ਸਿੰਘ ਸੰਧੂ ਨੇ ਦੱਸਿਆ ਕਿ ਉਨ੍ਹਾਂ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੁਝ ਮਹੀਨੇ ਪਹਿਲਾਂ ਇਹ ਸ਼ਿਕਾਇਤ ਕੀਤੀ ਗਈ ਸੀ ਕਿ ਮੁੱਖ ਮੰਤਰੀ ਚੰਨੀ ਦੇ ਕੁਰਸੀ ਤੇ ਬੈਠਦੇ ਹੀ ਪਹਿਲਾਂ ਹੀ ਪੰਜਾਬ ਦੀਆਂ ਖੇਡਾਂ ਨੂੰ ਨਿਘਾਰ ਵੱਲ ਲਿਜਾਣ ਦੇ ਜਿੰਮੇਵਾਰ ਸਾਬਕਾ ਡਾਇਰੈਕਟਰ ਸੁਖਵੀਰ ਸਿੰਘ ਗਰੇਵਾਲ ਖੇਡ ਵਿਭਾਗ ‘ਚ ਸਿੱਧੇ ਤੌਰ ‘ਤੇ ਦਖਲ ਅੰਦਾਜ਼ੀ ਕਰਦੇ ਹਨ।ਕਿਉਂਕਿ ਚੰਨੀ ਸਰਕਾਰ ‘ਚ ਖੇਡ ਮੰਤਰੀ ਪ੍ਰਗਟ ਸਿੰਘ ਬਣ ਜਾਂਦੇ ਹਨ।
ਉਨ੍ਹਾਂ ਦੱਸਿਆ ਕਿ ਪਿਛਲੀ ਸਰਕਾਰ ਵਲੋਂ ਲਗਾਏ ਗਏ ਸਕੱਤਰ ਖੇਡਾਂ ਆਈਏਐਸ ਚੌਧਰੀ ਰਾਜ ਕਮਲ ਵਲੋਂ ਉਸਦਾ ਕਹਿਣਾ ਨਾ ਮੰਨਣ ਤੇ ਉਸਦਾ ਤਬਾਦਲਾ ਕਰ ਦਿੱਤਾ ਜਾਂਦਾ ਹੈ ਤੇ ਉਸਦੀ ਥਾਂ ਆਈਏਐਸ ਅਧਿਕਾਰੀ ਅਜੋਏ ਸ਼ਰਮਾ ਨੂੰ ਨਿਯੁਕਤ ਕੀਤਾ ਗਿਆ।ਸਾਬਕਾ ਪੀਸੀਐਸ ਅਧਿਕਾਰੀ ਇਕਬਾਲ ਸਿੰਘ ਸੰਧੂ ਨੇ ਦੱਸਿਆ ਕਿ ਲੰਬਾ ਸਮਾਂ ਪਹਿਲਾਂ ਸੇਵਾਮੁਕਤ ਹੋ ਚੁੱਕੇ ਸੁਖਵੀਰ ਸਿੰਘ ਗਰੇਵਾਲ ਨੂੰ ਮੁੜ ਮਿਲੀਭੁਗਤ ਨਾਲ ਖੇਡ ਸਕੱਤਰ ਵਲੋਂ ਡਾਇਰੈਕਟਰ ਲਗਾਉਣ ਲਈ ਇਸ਼ਤਿਹਾਰ ਜਾਰੀ ਕੀਤਾ ਗਿਆ।ਉਨ੍ਹਾਂ ਕਿਹਾ ਕਿ ਹੈਰਾਨੀ ਉਸ ਸਮੇਂ ਹੋਈ ਜੋ ਡਾਇਰੈਕਟਰ ਦੀ ਨਿਯੁਕਤੀ ਲਈ ਇਸ਼ਤਿਹਾਰ ਦਿੱਤਾ ਗਿਆ ਸੀ।ਉਸ ‘ਚ ਉਮਰ ਦੀ ਹੱਦ ਟਪਾ ਦਿੱਤੀ ਗਈ, ਕਿਉਂਕਿ ਸੁਖਵੀਰ ਸਿੰਘ ਗਰੇਵਾਲ ਦੀ ਉਮਰ 65 ਤੋਂ ਟੱਪ ਗਈ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h