Vikramjit Singh Nidarlands: ਭਾਰਤ ਦਾ ਅੱਜ ਟੀ-20 ਵਿਸ਼ਵ ਕੱਪ ਦਾ ਮੈਚ ਨੀਦਰਲੈਂਡ ਦੀ ਟੀਮ ਨਾਲ ਹੈ। ਦੱਸ ਦਈਏ ਕਿ ਭਾਰਤ ਨੇ ਆਪਣਾ ਪਹਿਲਾ ਮੈਚ ਪਾਕਿਸਤਾਨ ਨਾਲ 4 ਵਿਕਟਾਂ ਨਾਲ ਜਿੱਤਿਆ। ਇਸ ਦੇ ਨਾਲ ਹੀ ਅੱਜ ਦਾ ਮੈਚ ਵੀ ਭਾਰਤ ਲਈ ਬੇਹੱਦ ਅਹਿਮ ਰਹਿਣ ਵਾਲਾ ਹੈ। ਭਾਰਤ ਹੀ ਨਹੀੰ ਇਹ ਮੈਚ ਨੀਦਰਲੈਂਡ ਲਈ ਵੀ ਕਾਫੀ ਖਾਸ ਹੋਣ ਵਾਲਾ ਹੈ।
ਦੱਸ ਦਈਏ ਕਿ ਨੀਦਰਲੈਂਡ ਦੀ ਕ੍ਰਿਕਟ ਟੀਮ ‘ਚ ਇੱਕ ਅਜਿਹਾ ਸਟਾਰ ਖਿਡਾਰੀ ਹੈ, ਜੋ ਹੈ ਤਾਂ ਭਾਰਤ ਦੇ ਪੰਜਾਬ ਦਾ ਗਭਰੂ ਜਵਾਨ, ਪਰ ਕ੍ਰਿਕਟ ਦੀ ਉਸ ਦੀ ਟੀਮ ਹੈ ਨੀਦਰਲੈਂਡ। ਜੀ ਹਾਂ ਇਹ ਸੱਚ ਹੈ ਅਤੇ ਅਸੀਂ ਗੱਲ ਕਰ ਰਹੇ ਹਾਂ ਪੰਜਾਬ ਨਾਲ ਸਬੰਧਿਤ 19 ਸਾਲਾ ਨੀਦਰਲੈਂਡ ਦੇ ਖਿਡਾਰੀ ਵਿਕਰਮਜੀਤ ਸਿੰਘ ਦੀ।
ਦੱਸ ਦਈਏ ਕਿ ਵਿਕਰਮ ਦੇ ਪਰਿਵਾਰ ਦਾ ਪੰਜਾਬ ਨਾਲ ਰਿਸ਼ਤਾ ਕਦੇ ਨਾ ਟੁੱਟਣ ਵਾਲਾ ਹੈ। ਵਿਕਰਮਜੀਤ ਦਾ ਜਨਮ ਚੀਮਾ ਖੁਰਦ ਵਿੱਚ ਹੋਇਆ ਸੀ ਅਤੇ ਉਹ ਸੱਤ ਸਾਲ ਦਾ ਸੀ ਜਦੋਂ ਉਸ ਨੀਦਰਲੈਂਡ ਚਲਾ ਗਿਆ ਸੀ। ਉਸ ਨੂੰ ਕਦੇ ਵੀ ਆਪਣੇ ਪਿਤਾ ਵਰਗੀਆਂ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪਿਆ।
ਵਿਕਰਮਜੀਤ ਨੂੰ 11 ਸਾਲ ਦੀ ਉਮਰ ਵਿੱਚ ਡੱਚ ਕਪਤਾਨ ਪੀਟਰ ਬੋਰੇਨ ਨੇ ਇੱਕ U-12 ਟੂਰਨਾਮੈਂਟ ਵਿੱਚ ਦੇਖਿਆ, ਅਤੇ ਉਸ ਨੇ ਵਿਕਰਮ ਨੂੰ ਟ੍ਰੇਨਿੰਗ ਦਿੱਤੀ। ਡੱਚ ਕਪਤਾਨ ਪੀਟਰ ਬੋਰੇਨ ਨੇ ਨੌਜਵਾਨ ਨੂੰ ਤਿਆਰ ਕਰਨ ਲਈ ਘੰਟੇ-ਘੰਟੇ ਨੈਟ ਵਿੱਚ ਬਿਤਾਏ। ਇਸ ਤੋਂ ਬਾਅਦ ਵਿਕਰਮ ਨੂੰ ਬੀਟ ਆਲ ਸਪੋਰਟਸ (ਬੀਏਐਸ) ਤੋਂ ਸਪਾਂਸਰਸ਼ਿਪ ਵੀ ਮਿਲੀ, ਜੋ ਕਿ ਸਚਿਨ ਤੇਂਦੁਲਕਰ, ਸੌਰਵ ਗਾਂਗੁਲੀ, ਮਹਿੰਦਰ ਸਿੰਘ ਧੋਨੀ ਅਤੇ ਹਰਭਜਨ ਸਿੰਘ ਲਈ ਬੱਲੇ ਬਣਾਉਂਦੀ ਹੈ।
15 ਸਾਲ ਦੀ ਉਮਰ ਵਿੱਚ ਵਿਕਰਮਜੀਤ ਪਹਿਲਾਂ ਹੀ ਨੀਦਰਲੈਂਡਜ਼ ‘ਏ’ ਵਿੱਚ ਸੀ ਅਤੇ ਦੋ ਸਾਲ ਬਾਅਦ ਉਸਨੇ ਆਪਣੀ ਸੀਨੀਅਰ ਟੀਮ ਵਿੱਚ ਸ਼ੁਰੂਆਤ ਕੀਤੀ।
ਆਪਣੇ ਬਾਰੇ ਗੱਲ ਕਰਦਿਆਂ ਸਿਡਨੀ ਤੋਂ ਵਿਕਰਮਜੀਤ ਕਹਿੰਦਾ ਹੈ, “ਮੇਰੇ ਲਈ ਚੀਮਾ ਖੁਰਦ ਵਿੱਚ ਕ੍ਰਿਕਟ ਦੀ ਸ਼ੁਰੂਆਤ ਹੋਈ। ਜਦੋਂ ਮੈਂ ਨੀਦਰਲੈਂਡ ਆਇਆ, ਮੈਂ ਆਪਣੇ ਪਿਤਾ ਦੇ ਨਾਲ ਜਾਂਦਾ ਸੀ ਕਿਉਂਕਿ ਉਹ ਸਥਾਨਕ ਲੀਗਾਂ ਵਿੱਚ ਖੇਡਦੇ ਸੀ। 12 ਸਾਲ ਦੀ ਉਮਰ ਵਿੱਚ, ਜਦੋਂ ਉਹ ਕਪਤਾਨ ਸੀ ਤਾਂ ਮੈਂ ਉਨ੍ਹਾਂ ਦੇ ਨਾਲ ਖੇਡਿਆ।”
ਬੋਰੇਨ ਨੇ ਵਿਕਰਮਜੀਤ ਨੂੰ ਆਪਣੇ ਕਲੱਬ VRA, ਐਮਸਟਰਡਮ ਵਿੱਚ ਦਾਖਲ ਕਰਵਾਇਆ, ਜਿੱਥੇ ਉਹ ਕਪਤਾਨ ਸੀ।
ਵਿਕਰਮਜੀਤ ਨੇ ਅੱਗੇ ਕਿਹਾ, “ਪਤਾ ਨਹੀਂ ਕਿ ਉਨ੍ਹਾਂ ਨੇ ਮੇਰੇ ਵਿੱਚ ਕੀ ਦੇਖਿਆ ਪਰ ਮੈਂ ਖੁਸ਼ਕਿਸਮਤ ਮਹਿਸੂਸ ਕਰਦਾ ਹਾਂ ਕਿ ਪੀਟਰ ਵਰਗਾ ਅੰਤਰਰਾਸ਼ਟਰੀ ਅਨੁਭਵ ਮੇਰਾ ਸਲਾਹਕਾਰ ਹੈ। ਉਨ੍ਹਾਂ ਨੇ ਹੁਣ ਤੱਕ ਮੇਰੇ ਪੂਰੇ ਕ੍ਰਿਕਟ ਕਰੀਅਰ ਵਿੱਚ ਮੇਰਾ ਮਾਰਗਦਰਸ਼ਨ ਕੀਤਾ ਹੈ।”
2021 ਵਿੱਚ ਵਿਕਰਮਜੀਤ ਨੇ ਆਪਣਾ ਅਧਾਰ ਜਲੰਧਰ ਤਬਦੀਲ ਕਰ ਲਿਆ ਅਤੇ ਭਾਰਤ ਦੇ ਸਾਬਕਾ U-19 ਖਿਡਾਰੀ ਤਰੁਵਰ ਕੋਹਲੀ ਨਾਲ ਸਿਖਲਾਈ ਸ਼ੁਰੂ ਕੀਤੀ, ਜੋ ਐਮਸਟਰਡਮ ਵਿੱਚ ਇੱਕ ਕਲੱਬ ਲਈ ਵੀ ਖੇਡਦਾ ਸੀ।
ਆਪਣੇ ਭਾਰਤ ਖਿਲਾਫ ਪਹਿਲੇ ਇੰਟਰਨੈਸ਼ਨਲ ਮੈਚ ਬਾਰੇ ਗੱਲ ਕਰਦਿਆਂ ਇਸ ਨੌਜਵਾਨ ਖਿਡਾਰੀ ਨੇ ਕਿਹਾ ਕਿ “ਉਸ ਨੇ ਸਾਰੀ ਉਮਰ ਭਾਰਤ ਦਾ ਸਮਰਥਨ ਕੀਤਾ ਹੈ। ਉਮੀਦ ਹੈ, ਵੀਰਵਾਰ ਨੂੰ ਅਜਿਹਾ ਨਹੀਂ ਹੋਵੇਗਾ ਕਿਉਂਕਿ ਇਹ ਮੇਰੇ ਅੰਤਰਰਾਸ਼ਟਰੀ ਕਰੀਅਰ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਮੈਚ ਹੋਵੇਗਾ।”
TV, FACEBOOK, YOUTUBE ਤੋਂ ਪਹਿਲਾਂ ਦੇਖੋ ਹਰ ਖ਼ਬਰ PRO PUNJAB TV APP ‘ਤੇ
Link ‘ਤੇ Click ਕਰਕੇ ਹੁਣੇ Download ਕਰੋ :
Android: https://bit.ly/3VMis0h