ਨਵੀਂ ਦਿੱਲੀ: ਰਾਜ ਸਭਾ ਵਿੱਚ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ (MP Vikramjit Singh Sahni) ਨੇ ਹੁਨਰ ਸਿਖਲਾਈ ਲਈ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ (Pradhan Mantri Kaushal Vikas Yojana) ਤਹਿਤ ਫੰਡਾਂ ਦੀ ਵੰਡ ਦਾ ਮੁੱਦਾ ਉਠਾਇਆ। ਉਨ੍ਹਾਂ ਇਹ ਵੀ ਸਵਾਲ ਕੀਤਾ ਕਿ ਸਿਰਫ਼ ਪੰਜਾਬ ਲਈ ਹੀ ਫੰਡਾਂ ਵਿੱਚ ਅਚਾਨਕ ਗਿਰਾਵਟ ਕਿਉਂ ਆਈ ਹੈ, ਜਿਸ ਤਹਿਤ ਵਿੱਤੀ ਸਾਲ 2018-19 ਦੇ ਬਜਟ ਵਿੱਚ 62.37 ਕਰੋੜ ਰੁਪਏ, 2019-20 ਵਿੱਚ 57.69 ਕਰੋੜ ਰੁਪਏ, 2020-21 ਵਿੱਚ 67.55 ਕਰੋੜ ਰੁਪਏ ਜਾਰੀ ਕੀਤੇ ਗਏ ਸਨ, ਜਦੋਂ ਕਿ 2021-22 ਵਿੱਚ ਸਿਰਫ 5.05 ਕਰੋੜ ਰੁਪਏ ਜਾਰੀ ਕੀਤੇ ਗਏ।
ਇਸ ਸਵਾਲ ਦੇ ਜਵਾਬ ਵਿੱਚ ਹੁਨਰ ਵਿਕਾਸ ਅਤੇ ਉੱਦਮਤਾ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ (Rajiv Chandrasekhar) ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਕਾਰਨ ਬਜਟ ਦੀ ਵੰਡ ਵਿੱਚ ਭਾਰੀ ਕਮੀ ਆਈ ਹੈ, ਜਿਸ ਦੌਰਾਨ ਹੁਨਰ ਵਿਕਾਸ ਕੇਂਦਰ ਨਹੀਂ ਚੱਲ ਰਹੇ ਸੀ ਅਤੇ ਵਿਦਿਆਰਥੀਆਂ ਦੀ ਹਾਜ਼ਰੀ ਵੀ ਬਹੁਤ ਘੱਟ ਸੀ। ਹਾਲਾਂਕਿ, ਮੰਤਰੀ ਨੇ ਮੌਜੂਦਾ ਵਿੱਤੀ ਸਾਲ ਵਿੱਚ ਫੰਡਾਂ ਦੀ ਵੰਡ ਅਤੇ ਹੁਨਰ ਸਿਖਲਾਈ ਲਈ ਪੀਐਮਕੇਵੀਵਾਈ 4 ਯੋਜਨਾ ਦੀ ਸ਼ੁਰੂਆਤ ਬਾਰੇ ਕੁਝ ਨਹੀਂ ਕਿਹਾ।
ਵਿਕਰਮਜੀਤ ਸਿੰਘ ਨੇ ਦੁਹਰਾਇਆ ਕਿ ਪੰਜਾਬ ਦੇ ਬਹੁਤੇ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਸਹੀ ਢੰਗ ਨਾਲ ਸੰਚਾਲਨ ਲਈ ਜਿਆਦਾ ਟੀਚੇ ਨਾ ਦਿਤੇ ਜਾਣ ਕਾਰਨ ਬਹੁਤ ਘੱਟ ਉਪਯੋਗ ਵਿਚ ਆਉਂਦੇ ਹਨ। ਅਸਲ ਵਿੱਚ ਇਨ੍ਹਾਂ ਹੁਨਰ ਕੇਂਦਰਾਂ ਵਿੱਚ ਹਾਜ਼ਰੀ ਬਹੁਤ ਘੱਟ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h