Vinesh Phogat Wins Bronze: ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੇ ਬੇਲਗ੍ਰੇਡ ਵਿੱਚ ਚੱਲ ਰਹੀ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ (World Wrestling Championships) ਵਿੱਚ ਇੱਕ ਵੱਡਾ ਰਿਕਾਰਡ ਬਣਾਇਆ ਹੈ। ਉਸ ਨੇ ਬੁੱਧਵਾਰ ਨੂੰ ਇੱਥੇ ਕਾਂਸੀ ਦਾ ਤਗਮਾ ਜਿੱਤਿਆ। ਇਸ ਤੋਂ ਪਹਿਲਾਂ ਸਾਲ 2019 ਵਿੱਚ ਵੀ ਵਿਨੇਸ਼ ਨੇ ਇਸ ਟੂਰਨਾਮੈਂਟ ਵਿੱਚ ਕਾਂਸੀ ਦਾ ਤਗ਼ਮਾ (Bronze Medal) ਜਿੱਤਿਆ ਸੀ। ਇਸ ਦੇ ਨਾਲ ਹੀ ਉਹ ਇਸ ਚੈਂਪੀਅਨਸ਼ਿਪ ਵਿੱਚ ਦੋ ਤਗਮੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ (Indian Woman Wrestler) ਬਣ ਗਈ ਹੈ।
🇮🇳's @Phogat_Vinesh wins her 2nd #WorldChampionship 🥉 after defeating Sweden's Joana Malmgren 8-0
Great resilience by #VineshPhogat after shocking 1st round defeat yesterday.
She has now also become 1️⃣st Indian woman to have won 2️⃣ World Championships medals in #Wrestling 🤼♀️ pic.twitter.com/J0zpoWxKGz
— SAI Media (@Media_SAI) September 14, 2022
ਇਸ ਵਾਰ ਵਿਨੇਸ਼ ਟੂਰਨਾਮੈਂਟ ਦੇ ਪਹਿਲੇ ਦੌਰ ‘ਚ ਹੀ ਮੰਗੋਲੀਆ ਦੀ ਖੁਲਨ ਬਤਖੁਆਗ ਤੋਂ ਹਾਰ ਕੇ ਫਾਈਨਲ ਦੀ ਦੌੜ ਤੋਂ ਬਾਹਰ ਹੋ ਗਈ। ਖੁਲਨ ਦੇ ਫਾਈਨਲ ‘ਚ ਐਂਟਰੀ ਤੋਂ ਬਾਅਦ ਵਿਨੇਸ਼ ਨੂੰ ਰੈਪੇਚੇਜ ਰਾਊਂਡ ‘ਚ ਖੇਡਣ ਦਾ ਮੌਕਾ ਮਿਲਿਆ ਅਤੇ ਇੱਥੇ ਉਸ ਨੇ ਇੱਕ ਤੋਂ ਬਾਅਦ ਇੱਕ ਮੈਚ ਜਿੱਤ ਕੇ ਕਾਂਸੀ ਦਾ ਤਗਮਾ ਜਿੱਤਿਆ। ਪਿਛਲੇ ਮੈਚ ‘ਚ ਉਸਨੇ ਸਵੀਡਨ ਦੀ ਏਮਾ ਜੋਆਨਾ ਮਾਲਮਗ੍ਰੇਨ ਨੂੰ 8-0 ਨਾਲ ਹਰਾਇਆ ਸੀ।
ਵਿਸ਼ਵ ਚੈਂਪੀਅਨਸ਼ਿਪ ‘ਚ ਦੋ ਤਗਮੇ
ਹਰਿਆਣਾ ਦੀ ਰਹਿਣ ਵਾਲੀ 28 ਸਾਲਾ ਵਿਨੇਸ਼ ਦੇ ਨਾਂ ‘ਤੇ ਇੱਕ ਖਾਸ ਉਪਲੱਬਧੀ ਦਰਜ ਕੀਤੀ ਗਈ ਹੈ। ਉਹ ਵਿਸ਼ਵ ਚੈਂਪੀਅਨਸ਼ਿਪ ਵਿੱਚ ਦੋ ਤਗਮੇ ਜਿੱਤਣ ਵਾਲੀ ਦੇਸ਼ ਦੀ ਪਹਿਲੀ ਮਹਿਲਾ ਪਹਿਲਵਾਨ ਬਣ ਗਈ ਹੈ। ਉਸ ਨੇ ਯੂਰਪੀ ਚੈਂਪੀਅਨ ਏਮਾ ਮਾਲਮਗ੍ਰੇਨ ਨੂੰ 8-0 ਨਾਲ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤਿਆ। ਵਿਨੇਸ਼ ਨੇ ਵੀ ਨੂਰ-ਸੁਲਤਾਨ (ਕਜ਼ਾਕਿਸਤਾਨ) ਵਿੱਚ 2019 ਸੀਜ਼ਨ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ।
CWG 2022 ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ
ਹਰਿਆਣਾ ਦੀ ਰਹਿਣ ਵਾਲੀ ਵਿਨੇਸ਼ ਫੋਗਾਟ ਨੇ ਹਾਲ ਹੀ ‘ਚ ਰਾਸ਼ਟਰਮੰਡਲ ਖੇਡਾਂ 2022 ‘ਚ ਲਗਾਤਾਰ ਤੀਜੀ ਵਾਰ ਕੁਸ਼ਤੀ ‘ਚ ਸੋਨ ਤਮਗਾ ਜਿੱਤ ਕੇ ਨਵਾਂ ਇਤਿਹਾਸ ਰਚਿਆ। ਇਸ ਤੋਂ ਪਹਿਲਾਂ ਉਸ ਨੇ ਟੋਕੀਓ ਓਲੰਪਿਕ ‘ਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ।
ਵਿਨੇਸ਼ ਨੇ 55 ਕਿਲੋਗ੍ਰਾਮ ਭਾਰ ਵਰਗ ਦੀ ਕੁਸ਼ਤੀ ‘ਚ ਸਵੀਡਨ ਦੀ ਮਹਿਲਾ ਪਹਿਲਵਾਨ ਸੋਫੀਆ ਮੈਗਡਾਲੇਨਾ ਮੈਟਸਨ ਨੂੰ ਪਹਿਲੇ ਦੌਰ ‘ਚ 7-1 ਨਾਲ ਹਰਾ ਕੇ ਕੁਆਰਟਰ ਫਾਈਨਲ ‘ਚ ਥਾਂ ਬਣਾਈ ਸੀ। ਪਰ ਕੁਆਰਟਰ ਫਾਈਨਲ ਮੈਚ ਵਿੱਚ ਉਸਦੀ ਕਿਸਮਤ ਨੇ ਉਸ ਦਾ ਸਾਥ ਨਹੀਂ ਦਿੱਤਾ ਅਤੇ ਉਸਨੂੰ ਹਾਰ ਦਾ ਸਾਹਮਣਾ ਕਰਨਾ ਪਿਆ।