ਸਿੱਧੂ ਮੂਸੇਵਾਲਾ ਕਤਲ ਤੋਂ ਬਾਅਦ ਪੰਜਾਬ ਪੁਲਿਸ ਲਗਾਤਾਰ ਸਵਾਲਾਂ ਦੇ ਘੇਰੇ ‘ਚ ਹੈ ਕਿਉਂਕਿ ਮੂਸੇਵਾਲਾ ਦੇ ਕਤਲ ਦੀ ਸਾਰੀ ਸਾਜਿਸ਼ ਜੇਲ੍ਹ ‘ਚ ਹੀ ਮੋਬਾਈਲ ਫੋਨਾਂ ਰਾਹੀਂ ਰਚੀ ਗਈ ਸੀ। ਜਿਸ ਤੋਂ ਬਾਅਦ ਪੰਜਾਬ ਸਰਕਾਰ ਦੀ ਕਾਰਗੁਜਾਰੀ ‘ਤੇ ਲਗਾਤਾਰ ਸਵਾਲ ਉਠੇ ਸੀ ਕਿ ਜੇਲ੍ਹਾਂ ‘ਚ ਗੈਂਗਸਟਰਾਂ ਨੂੰ ਵੀ.ਆਈ.ਪੀ. ਸਹੁਲਤ ਦਿੱਤੀ ਜਾਂਦੀ ਹੈ।
ਜਿਸ ਤੋਂ ਬਾਅਦ ਜੇਲ੍ਹ ‘ਚ ਮੋਬਾਈਲ ਦੀ ਵਰਤੋਂ ਬੰਦ ਹੋਣ ਦੇ ਲਗਾਤਾਰ ਪੰਜਾਬ ਸਰਕਾਰ ਵੱਲੋਂ ਦਾਅਵੇ ਕੀਤੇ ਗਏ। ਪਰ ਹੁਣ ਇਕ ਵਾਰ ਫਿਰ ਜੇਲ੍ਹ ‘ਚੋਂ ਗੈਂਗਸਟਰ ਤੋਂ ਮੋਬਾਈਲ ਬਰਾਮਦ ਹੋਣ ਦੀ ਘਟਨਾ ਦੇਖਣ ਨੂੰ ਮਿਲੀ ਹੈ। ਦੱਸ ਦੇਈਏ ਕਿ ਮੂਸੇਵਾਲਾ ਕਤਲ ਕਾਂਡ ਦੇ ਮੁਲਜ਼ਮ ਗੈਂਗਸਟਰ ਮਨਪ੍ਰੀਤ ਮੰਨਾ ਤੋਂ ਫਿਰੋਜ਼ਪੁਰ ਜੇਲ੍ਹ ‘ਚ ਇਹ ਫੋਨ ਬਰਾਮਦ ਕੀਤਾ ਗਿਆ ਹੈ। ਗੈਂਗਸਟਰ ਮੰਨਾ ‘ਤੇ ਕੁਲਬੀਰ ਨਰੂਆਣਾ ਸਮੇਤ ਕਈ ਮੁਕਦਮੇ ਦਰਜ਼ ਹਨ। ਇਸਦੇ ਨਾਲ ਹੀ ਚੈਕਿੰਗ ਦੌਰਾਨ ਕੁੱਲ 9 ਮੋਬਾਈਲ ਫੋਨ ਬਰਾਮਦ ਹੋਏ ਹਨ।