Viral Video: ਹਰ ਕਿਸੇ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ, ਨਹੀਂ ਤਾਂ ਅੱਜ-ਕੱਲ੍ਹ ਤੁਸੀਂ ਦੇਖ ਰਹੇ ਹੋਵੋਗੇ ਕਿ ਸੜਕ ਹਾਦਸਿਆਂ ਵਿੱਚ ਕਿੰਨਾ ਵਾਧਾ ਹੋ ਰਿਹਾ ਹੈ। ਜ਼ਿਆਦਾਤਰ ਹਾਦਸੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਕਾਰਨ ਹੁੰਦੇ ਹਨ। ਇੱਕ ਤਾਂ ਲੋਕ ਸੀਮਾ ਤੋਂ ਵੱਧ ਰਫ਼ਤਾਰ ਨਾਲ ਵਾਹਨ ਚਲਾਉਂਦੇ ਹਨ ਤੇ ਕਈ ਲੋਕ ਹੈਲਮੇਟ ਵੀ ਨਹੀਂ ਪਾਉਂਦੇ। ਅਜਿਹੇ ‘ਚ ਕਿਸੇ ਦੁਰਘਟਨਾ ਦੀ ਸੂਰਤ ‘ਚ ਲੋਕਾਂ ਦੀ ਜਾਨ ਦਾ ਖੌਅ ਬਣਨਾ ਸੁਭਾਵਿਕ ਹੈ।
ਤੁਸੀਂ ਕਈ ਅਜਿਹੇ ਲੋਕ ਵੀ ਦੇਖੇ ਹੋਣਗੇ, ਜੋ ਕਈ ਲੋਕਾਂ ਨੂੰ ਬਾਈਕ ‘ਤੇ ਬੈਠਾ ਕੇ ਚਲੇ ਜਾਂਦੇ ਹਨ। ਇਸ ਨਾਲ ਜੁੜੀ ਇੱਕ ਵੀਡੀਓ ਅੱਜ ਕਲ੍ਹ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਤੁਹਾਡੇ ਚਿਹਰੇ ‘ਤੇ ਵੀ ਮੁਸਕਰਾਹਟ ਆ ਜਾਵੇਗੀ ਤੇ ਸ਼ਾਇਦ ਤੁਹਾਨੂੰ ਗੁੱਸਾ ਵੀ ਆ ਜਾਵੇਗਾ।
ਦਰਅਸਲ, ਇਸ ਵੀਡੀਓ ‘ਚ ਇੱਕ ਵਿਅਕਤੀ ਬਾਈਕ ‘ਤੇ ਆਪਣੇ ਨਾਲ ਚਾਰ ਯਾਤਰੀਆਂ ਨੂੰ ਲੈ ਕੇ ਜਾਂਦਾ ਨਜ਼ਰ ਆ ਰਿਹਾ ਹੈ ਅਤੇ ਉਸ ਨੇ ਹੈਲਮੇਟ ਵੀ ਨਹੀਂ ਪਾਇਆ। ਅਜਿਹੇ ‘ਚ ਉਸ ਨੂੰ ਦੇਖ ਕੇ ਪੁਲਿਸ ਵਾਲੇ ਨੇ ਹੱਥ ਜੋੜ ਕੇ ਬੜੀ ਨਿਮਰਤਾ ਨਾਲ ਥਾਣੇ ਜਾਣ ਲਈ ਕਿਹਾ। ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਵਿਅਕਤੀ ਨੇ ਆਪਣੀ ਪਤਨੀ ਅਤੇ ਤਿੰਨ ਬੱਚਿਆਂ ਨੂੰ ਬਾਈਕ ‘ਤੇ ਬਿਠਾਇਆ।
जिला बुरहानपुर मप्र pic.twitter.com/G8tKMHSe3B
— Devendra Dubey (@DevendraDube) November 11, 2022
ਇਹ ਨਜ਼ਾਰਾ ਦੇਖ ਕੇ ਪੁਲਿਸ ਵਾਲੇ ਨੇ ਹੱਥ ਜੋੜ ਕੇ ਉਸ ਵਿਅਕਤੀ ਨੂੰ ਪੁੱਛਿਆ, ‘ਕੀ ਕੋਈ ਬਚਿਆ ਹੈ?’ ਇਸ ਤੋਂ ਬਾਅਦ ਉਸ ਨੇ ਤੰਨਜ ਕਰਦਿਆਂ ਕਿਹਾ ਕਿ ਉਹ ਕੰਪਨੀ ਨੂੰ ਦੱਸੇਗਾ ਕਿ ਜੇਕਰ ਪਰਿਵਾਰ ਛੋਟਾ ਹੈ ਤਾਂ ਵੱਡੀ ਗੱਡੀ ਬਣਾਈ ਜਾਵੇ। ਫਿਰ ਪੁਲਿਸ ਵਾਲੇ ਨੇ ਬਾਈਕ ‘ਤੇ ਸਵਾਰ ਯਾਤਰੀਆਂ ਦੀ ਗਿਣਤੀ ਕੀਤੀ ਅਤੇ ਫਿਰ ਕਿਹਾ ਕਿ ਸਿਰਫ ਪੰਜ। ਇਸ ਤੋਂ ਬਾਅਦ ਉਸ ਨੇ ਉਕਤ ਵਿਅਕਤੀ ਨੂੰ ਬਾਈਕ ਲਾ ਕੇ ਥਾਣੇ ਜਾਣ ਲਈ ਕਿਹਾ।
ਹਾਸਲ ਜਾਣਕਾਰੀ ਮੁਤਾਬਕ ਇਹ ਘਟਨਾ ਮੱਧ ਪ੍ਰਦੇਸ਼ ਦੇ ਬੁਰਹਾਨਪੁਰ ਦੀ ਹੈ। ਘਟਨਾ ਨਾਲ ਸਬੰਧਿਤ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ‘ਤੇ @DevendraDube ਨਾਮ ਦੀ ਆਈਡੀ ਨਾਲ ਸ਼ੇਅਰ ਕੀਤਾ ਗਿਆ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
Android: https://bit.ly/3VMis0h