ਅਮਰੀਕਾ ਦੇ ਟੈਕਸਾਸ ‘ਚ ਚਾਰ ਭਾਰਤੀ-ਅਮਰੀਕੀ ਔਰਤਾਂ ਦੇ ਸਮੂਹ ਦੀ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਪੁਲੀਸ ਨੇ ਇਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ। ਵੀਡੀਓ ‘ਚ ਕਥਿਤ ਤੌਰ ‘ਤੇ ਮੁਲਜ਼ਮ ਔਰਤ ਭਾਰਤੀ-ਅਮਰੀਕੀ ਔਰਤਾਂ ਨਾਲ ਦੁਰਵਿਵਹਾਰ ਕਰਦੀ ਨਜ਼ਰ ਆ ਰਹੀ ਹੈ ਅਤੇ ਭਾਰਤ ਵਾਪਸ ਜਾਣ ਲਈ ਕਹਿ ਰਹੀ ਹੈ।
A racist woman in Texas harasses a group of Indian people just for having accents.
This behavior is absolutely repulsive. pic.twitter.com/ZvX3mdQ6Wm
— Fifty Shades of Whey (@davenewworld_2) August 25, 2022
ਇਹ ਵੀ ਪੜ੍ਹੋ : ਅਮਰੀਕੀ ਸਿੱਖ ਪੱਤਰਕਾਰ ਅੰਗਦ ਸਿੰਘ ਨੂੰ ਦਿੱਲੀ ਏਅਰਪੋਰਟ ਤੋਂ ਨਿਊਯਾਰਕ ਡਿਪੋਰਟ ਕੀਤਾ…
ਇਹ ਘਟਨਾ ਬੁੱਧਵਾਰ ਰਾਤ ਨੂੰ ਟੈਕਸਾਸ ਦੇ ਡਲਾਸ ਵਿੱਚ ਪਾਰਕਿੰਗ ਦੀ ਹੈ। ਵੀਡੀਓ ‘ਚ ਮੁਲਜ਼ਮ ਔਰਤ ਮੈਕਸੀਕਨ-ਅਮਰੀਕੀ ਹੈ ਅਤੇ ਭਾਰਤੀ-ਅਮਰੀਕੀ ਔਰਤਾਂ ਦੇ ਸਮੂਹ ‘ਤੇ ਹਮਲਾ ਕਰਦੀ ਨਜ਼ਰ ਆ ਰਹੀ ਹੈ। ਵੀਡੀਓ ਵਿੱਚ ਔਰਤ ਕਹਿੰਦੀ ਹੈ,‘ਮੈਂ ਤੁਹਾਨੂੰ ਭਾਰਤੀ ਨਫ਼ਰਤ ਕਰਦੀ ਹਾਂ। ਇਹ ਸਾਰੇ ਭਾਰਤੀ ਅਮਰੀਕਾ ਇਸ ਲਈ ਆਉਂਦੇ ਹਨ ਕਿਉਂਕਿ ਉਹ ਬਿਹਤਰ ਜ਼ਿੰਦਗੀ ਚਾਹੁੰਦੇ ਹਨ।’
UPDATE: Esmeralda Upton of Plano, TX was arrested a few hours ago for assault and making terroristic threats. pic.twitter.com/1262mT25qT
— Fifty Shades of Whey (@davenewworld_2) August 25, 2022
ਮੈਕਸੀਕਨ-ਅਮਰੀਕੀ ਔਰਤ ਦੀ ਪਛਾਣ ਪਲੈਨੋ ਦੀ ਐਸਮੇਰਾਲਡਾ ਅਪਟਨ ਵਜੋਂ ਹੋਈ ਹੈ।