Viral video: ਚੀਨ ‘ਚ ਟੇਸਲਾ ਕਾਰ ਦੀ ਤਬਾਹੀ ਦਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਟੇਸਲਾ ਮਾਡਲ Y ਕਾਰ ਚੀਨ ਦੀਆਂ ਸੜਕਾਂ ‘ਤੇ ਅਚਾਨਕ ਆਊਟ ਆਫ ਕੰਟਰੋਲ ਹੋ ਤਬਾਹੀ ਮਚਾਉਂਦੀ ਨਜ਼ਰ ਆਈ। ਟੇਸਲਾ ਨੇ ਕਿਹਾ ਕਿ ਜਦੋਂ ਕਾਰ ਤੇਜ਼ ਹੋ ਰਹੀ ਸੀ ਤਾਂ ਕਾਰ ਦੀਆਂ ਬ੍ਰੇਕ ਲਾਈਟਾਂ ਚਾਲੂ ਨਹੀਂ ਸੀ।
ਕਾਰ ਦੇ ਡੇਟਾ ਤੋਂ ਪਤਾ ਲੱਗਦਾ ਹੈ ਕਿ ਯਾਤਰਾ ਦੌਰਾਨ ਬ੍ਰੇਕ ‘ਤੇ ਕਦਮ ਰੱਖਣ ਨਾਲ ਕੋਈ ਐਕਸ਼ਨ ਨਹੀਂ ਹੋਇਆ। ਫਿਲਹਾਲ ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ। ਇਹ ਵੀਡੀਓ Reddit ‘ਤੇ ਸ਼ੇਅਰ ਕੀਤਾ ਗਿਆ ਸੀ। ਇਸ ‘ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਚੀਨ ਦੇ ਗੁਆਂਗਡੋਂਗ ਦੀਆਂ ਤੰਗ ਗਲੀਆਂ ‘ਚ ਇਲੈਕਟ੍ਰਿਕ ਕਾਰ ਦੌੜਦੀ ਰਹੀ।
ਦੱਸ ਦਈਏ ਕਿ ਇਸ ਘਟਨਾ ‘ਚ ਇੱਕ ਲੜਕੀ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ। ਟੇਸਲਾ ਨੇ ਕਿਹਾ ਹੈ ਕਿ ਚੀਨੀ ਪੁਲਿਸ ਆਪਣੀ ਜਾਂਚ ਨੂੰ ਤੇਜ਼ ਕਰ ਰਹੀ ਹੈ ਤੇ ਜਾਂਚ ਵਿੱਚ ਪੂਰਾ ਸਹਿਯੋਗ ਕਰੇਗੀ। ਇਹ ਵੀਡੀਓ ਜਾਰੀ ਹੁੰਦੇ ਹੀ ਟੇਸਲਾ ਕੰਪਨੀ ਦੀਆਂ ਕਾਰਾਂ ਨੂੰ ਲੈ ਕੇ ਦੇਸ਼ ਦੇ ਲੋਕਾਂ ‘ਚ ਡਰ ਦਾ ਮਾਹੌਲ ਹੈ।
ਚੀਨ ਟੇਸਲਾ ਕਾਰਾਂ ਲਈ ਦੂਜਾ ਸਭ ਤੋਂ ਵੱਡਾ ਵਿਕਣ ਵਾਲਾ ਦੇਸ਼ ਹੈ। ਉਧਰ ਟੇਸਲਾ ਨੇ ਅਫਵਾਹਾਂ ‘ਤੇ ਵਿਸ਼ਵਾਸ ਕਰਨ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਵੀਡੀਓ ਵਿਚ ਦਿਖਾਈ ਦੇ ਰਿਹਾ ਹੈ ਕਿ ਡਰਾਈਵਰ ਨੇ ਬ੍ਰੇਕ ਨਹੀਂ ਲਗਾਈ ਅਤੇ ਇਸ ਲਈ ਜਾਂਚ ਤੋਂ ਬਾਅਦ ਸਪਸ਼ਟੀਕਰਨ ਦਿੱਤਾ ਜਾਵੇਗਾ।
ਟੇਸਲਾ ਦਾ ਅਕਸ ਖਰਾਬ ਹੋ ਸਕਦਾ ਹੈ
ਇਸ ਘਟਨਾ ਤੋਂ ਬਾਅਦ ਚੀਨੀ ਬਾਜ਼ਾਰ ‘ਚ ਟੇਸਲਾ ਦਾ ਅਕਸ ਖ਼ਰਾਬ ਹੋ ਸਕਦਾ ਹੈ। ਅਮਰੀਕਾ ਦੀ ਈਵੀ ਨਿਰਮਾਤਾ ਕੰਪਨੀ ਟੇਸਲਾ ਇਸ ਮਾਮਲੇ ਦੀ ਜਾਂਚ ਵਿੱਚ ਮਦਦ ਕਰ ਰਹੀ ਹੈ। ਘਟਨਾ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h