Virat Kohli Instagram Video: ਭਾਰਤੀ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਸਟੋਰੀ ਸ਼ੇਅਰ ਕਰਦਿਆਂ ਪੁਮਾ ਕੰਪਨੀ ਨੂੰ ਸ਼ਿਕਾਇਤ ਕੀਤੀ ਹੈ। ਵਿਰਾਟ ਕੋਹਲੀ ਨੇ ਇੱਕ ਸਟੋਰੀ ਸ਼ੇਅਰ ਕੀਤੀ ਜਿਸ ‘ਚ ਬਿਲਕੁਲ ਕੋਹਲੀ ਵਰਗਾ ਇੱਕ ਵਿਅਕਤੀ ਨਜ਼ਰ ਆ ਰਿਹਾ ਹੈ। ਅਜਿਹੇ ‘ਚ ਲੋਕ ਇਸ ਨੂੰ ਵਿਰਾਟ ਕੋਹਲੀ ਸਮਝ ਕੇ ਸੈਲਫੀ ਵੀ ਲੈ ਰਹੇ ਹਨ।
ਦੱਸ ਦਈਏ ਕਿ ਵਿਰਾਟ ਕੋਹਲੀ ਵਰਗਾ ਦਿਖਣ ਵਾਲਾ ਵਿਅਕਤੀ ਸੜਕ ਦੇ ਕਿਨਾਰੇ ਪੁਮਾ ਕੰਪਨੀ ਦੇ ਕੱਪੜੇ ਵੇਚਦਾ ਨਜ਼ਰ ਆ ਰਿਹਾ ਹੈ। ਵਿਰਾਟ ਕੋਹਲੀ ਨੇ ਇਸ ‘ਤੇ ਨਾਰਾਜ਼ਗੀ ਜ਼ਾਹਰ ਕੀਤੀ ਅਤੇ ਇਸ ਦੀ ਸ਼ਿਕਾਇਤ ਪੁਮਾ ਕੰਪਨੀ ਨੂੰ ਵੀ ਕੀਤੀ।
ਕੋਹਲੀ ਨੇ ਪੁਮਾ ਨੂੰ ਸ਼ਿਕਾਇਤ ਕੀਤੀ
ਇਸ ਵੀਡੀਓ ਨੂੰ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਸ਼ੇਅਰ ਕਰਦੇ ਹੋਏ ਵਿਰਾਟ ਕੋਹਲੀ ਨੇ ਲਿਖਿਆ, ‘ਹੇ Puma ਇੰਡੀਆ। ਕੋਈ ਵਿਅਕਤੀ ਮੇਰੀ ਨਕਲ ਕਰ ਰਿਹਾ ਹੈ ਤੇ ਲਿੰਕਿੰਗ ਰੋਡ ‘ਤੇ ਪੁਮਾ ਪ੍ਰੋਡਕਟ ਵੇਚ ਰਿਹਾ ਹੈ। ਕੀ ਤੁਸੀਂ ਇਸ ਮਾਮਲੇ ਵਿਚ ਕੁਝ ਕਰ ਸਕਦੇ ਹੋ?’ ਇਸ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਕੱਪੜੇ ਅਤੇ ਜੁੱਤੀਆਂ ਵੇਚਣ ਵਾਲਾ ਵਿਅਕਤੀ ਬਿਲਕੁਲ ਵਿਰਾਟ ਕੋਹਲੀ ਵਰਗਾ ਨਜ਼ਰ ਆ ਰਿਹਾ ਹੈ ਅਤੇ ਉਹ ਵਿਅਕਤੀ ਪਿਊਮਾ ਦੇ ਕੱਪੜੇ ਅਤੇ ਜੁੱਤੇ ਵੇਚ ਰਿਹਾ ਹੈ।
ਕੀ ਹੈ ਅਸਲ ਸਚਾਈ?
ਦਰਅਸਲ, ਇਹ ਇੱਕ ਪਬਲੀਸਿਟੀ ਸਟੰਟ ਹੈ। ਸੱਚਾਈ ਇਹ ਹੈ ਕਿ ਜਰਮਨ ਸਪੋਰਟਸ ਬ੍ਰਾਂਡ ਨੇ ਬਲੈਕ ਫਰਾਈਡੇ ਲਈ ਇੱਕ ਪਬਲੀਸਿਟੀ ਸਟੰਟ ਕੀਤਾ ਸੀ। ਐਕਸਚੇਂਜ4ਮੀਡੀਆ ਦੇ ਮੁਤਾਬਕ, ਪਿਊਮਾ ਨੇ ਆਪਣੇ ਸਾਰੇ ਬ੍ਰਾਂਡ ਅੰਬੈਸਡਰ ਵਿਰਾਟ ਕੋਹਲੀ, ਕਰੀਨਾ ਕਪੂਰ, ਸੁਨੀਲ ਛੇਤਰੀ ਅਤੇ ਯੁਵਰਾਜ ਸਿੰਘ ਵਰਗੇ ਦਿਖਣ ਵਾਲਿਆਂ ਨੂੰ ਦਿੱਲੀ, ਮੁੰਬਈ ਅਤੇ ਗੁਰੂਗ੍ਰਾਮ ਵਿੱਚ ਆਪਣੇ ਸਟੋਰਾਂ ਵਿੱਚ ਰੱਖਿਆ। ਇਸ ਤੋਂ ਬਾਅਦ ਵਿਰਾਟ ਦੀ ਲੁੱਕ ਵਾਲੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ।
ਸਾਬਕਾ ਭਾਰਤੀ ਖਿਡਾਰੀ ਯੁਵਰਾਜ ਸਿੰਘ ਨੇ ਜਦੋਂ ਆਪਣੀ ਲੁੱਕ ਨੂੰ ਦੇਖਿਆ ਤਾਂ ਉਸ ਨੇ ਆਪਣੇ ਇੰਸਟਾਗ੍ਰਾਮ ‘ਤੇ ਇਕ ਮਜ਼ਾਕੀਆ ਕਹਾਣੀ ਸ਼ੇਅਰ ਕੀਤੀ। ਜਿਸ ਵਿੱਚ ਲਿਖਿਆ ਸੀ ਕਿ “ਇਹ ਸਸਤੇ ਯੁਵਰਾਜ ਸਿੰਘ ਕੌਣ ਹਨ? ਮੈਂ ਡੇਟਸ ਨਹੀਂ ਦਿੱਤੀਆਂ ਸੀ ਕੀ?”
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h