IND vs AUS: ਭਾਰਤ ਦੇ ਮਹਾਨ ਬੱਲੇਬਾਜ਼ ਵਿਰਾਟ ਕੋਹਲੀ ਨੇ ਆਸਟ੍ਰੇਲੀਆ ਖਿਲਾਫ ਦਿੱਲੀ ਟੈਸਟ ਦੌਰਾਨ ਵੱਡੀ ਉਪਲਬਧੀ ਹਾਸਲ ਕੀਤੀ। ਉਨ੍ਹਾਂ ਨੇ ਅੰਤਰਰਾਸ਼ਟਰੀ ਕ੍ਰਿਕਟ ‘ਚ 25 ਹਜ਼ਾਰ ਦੌੜਾਂ ਪੂਰੀਆਂ ਕਰਕੇ ਇਤਿਹਾਸ ਰਚ ਦਿੱਤਾ ਹੈ। ਕੋਹਲੀ ਨੇ ਪਹਿਲੀ ਪਾਰੀ ਵਿੱਚ 44 ਅਤੇ ਦੂਜੀ ਪਾਰੀ ਵਿੱਚ 20 ਦੌੜਾਂ ਬਣਾਈਆਂ। ਉਹ ਸਭ ਤੋਂ ਤੇਜ਼ 25,000 ਦੌੜਾਂ ਬਣਾਉਣ ਵਾਲਾ ਕ੍ਰਿਕਟਰ ਬਣ ਗਿਆ ਹੈ। ਇਸ ਮਾਮਲੇ ‘ਚ ਵਿਰਾਟ ਨੇ ਮਹਾਨ ਖਿਡਾਰੀ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜ ਦਿੱਤਾ ਹੈ।
ਕੋਹਲੀ ਨੇ ਆਪਣੀ 549ਵੀਂ ਅੰਤਰਰਾਸ਼ਟਰੀ ਪਾਰੀ ਵਿੱਚ ਇਹ ਅੰਕੜਾ ਛੂਹਿਆ। ਦੂਜੇ ਪਾਸੇ ਸਚਿਨ ਤੇਂਦੁਲਕਰ ਨੇ ਇਸ ਦੇ ਲਈ 577 ਪਾਰੀਆਂ ਖੇਡੀਆਂ ਸਨ। ਆਸਟ੍ਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਨੇ 588 ਦੌੜਾਂ, ਦੱਖਣੀ ਅਫਰੀਕਾ ਦੇ ਸਾਬਕਾ ਆਲਰਾਊਂਡਰ ਜੈਕ ਕੈਲਿਸ ਨੇ 594, ਸ਼੍ਰੀਲੰਕਾ ਦੇ ਸਾਬਕਾ ਕਪਤਾਨ ਕੁਮਾਰ ਸੰਗਾਕਾਰਾ ਨੇ 608 ਅਤੇ ਮਹੇਲਾ ਜੈਵਰਧਨੇ ਨੇ 701 ਪਾਰੀਆਂ ‘ਚ 25000 ਦੌੜਾਂ ਪੂਰੀਆਂ ਕੀਤੀਆਂ ਹਨ।
ਕੇਐੱਲ ਰਾਹੁਲ ਅਤੇ ਰੋਹਿਤ ਸ਼ਰਮਾ ਦੇ ਆਊਟ ਹੋਣ ਤੋਂ ਬਾਅਦ ਕੋਹਲੀ ਕ੍ਰੀਜ਼ ‘ਤੇ ਆਏ। ਉਸ ਨੇ 31 ਗੇਂਦਾਂ ‘ਤੇ 20 ਦੌੜਾਂ ਬਣਾਈਆਂ। ਟੌਡ ਮਰਫੀ ਨੇ ਵਿਰਾਟ ਨੂੰ ਸਟੰਪ ਆਊਟ ਕੀਤਾ। ਹਾਲਾਂਕਿ ਉਸ ਦੇ ਆਊਟ ਹੋਣ ਦੇ ਬਾਵਜੂਦ ਟੀਮ ਇੰਡੀਆ ਨੇ ਇਹ ਮੈਚ ਛੇ ਵਿਕਟਾਂ ਨਾਲ ਜਿੱਤ ਲਿਆ। ਆਸਟਰੇਲੀਆ ਨੇ ਪਹਿਲੀ ਪਾਰੀ ਵਿੱਚ 263 ਦੌੜਾਂ ਬਣਾਈਆਂ ਸਨ। ਇਸ ਦੇ ਨਾਲ ਹੀ ਭਾਰਤੀ ਟੀਮ 262 ਦੌੜਾਂ ਹੀ ਬਣਾ ਸਕੀ। ਆਸਟਰੇਲੀਆ ਨੂੰ ਪਹਿਲੀ ਪਾਰੀ ਵਿੱਚ ਇੱਕ ਰਨ ਦੀ ਬੜ੍ਹਤ ਮਿਲੀ ਸੀ। ਉਸ ਦੀ ਟੀਮ ਦੂਜੀ ਪਾਰੀ ‘ਚ 113 ਦੌੜਾਂ ‘ਤੇ ਸਿਮਟ ਗਈ। ਇਸ ਤਰ੍ਹਾਂ ਭਾਰਤ ਨੂੰ 115 ਦੌੜਾਂ ਦਾ ਟੀਚਾ ਮਿਲਿਆ। ਭਾਰਤ ਨੇ ਚਾਰ ਵਿਕਟਾਂ ‘ਤੇ 118 ਦੌੜਾਂ ਬਣਾ ਕੇ ਮੈਚ ਜਿੱਤ ਲਿਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h