ਵਿਰਾਟ ਕੋਹਲੀ ਨੇ ਐਡੀਲੇਡ ‘ਚ ਇੰਗਲੈਂਡ ਖਿਲਾਫ ਟੀ-20 ਵਿਸ਼ਵ ਕੱਪ 2022 ਦੇ ਦੂਜੇ ਸੈਮੀਫਾਈਨਲ ‘ਚ ਇਕ ਵਾਰ ਫਿਰ ਇਤਿਹਾਸ ਰਚ ਦਿੱਤਾ ਹੈ। ਵਿਰਾਟ ਕੋਹਲੀ ਵੱਲੋਂ ਆਪਣੀਆਂ 50 ਦੌੜਾਂ ਪੂਰੀਆਂ ਕਰ ਲਈਆਂ ਗਈਆਂ ਹਨ। ਕੋਹਲੀ ਨੇ 39 ਗੇਂਦ ‘ਤੇ ਆਪਣਾ ਅਰਧ ਸੈਂਕੜਾ ਲਗਾਇਆ। 42 ਦੌੜਾਂ ਦੇ ਨਾਲ, ਕੋਹਲੀ ਟੀ-20 ਅੰਤਰਰਾਸ਼ਟਰੀ ਕ੍ਰਿਕਟ ਵਿੱਚ 4000 ਦੌੜਾਂ ਦੇ ਅੰਕੜੇ ਨੂੰ ਛੂਹਣ ਵਾਲਾ ਵਿਸ਼ਵ ਦਾ ਪਹਿਲਾ ਬੱਲੇਬਾਜ਼ ਬਣ ਗਿਆ ਹੈ। ਕੋਹਲੀ ਨੇ 107ਵੀਂ ਪਾਰੀ ‘ਚ ਇਹ ਵੱਡਾ ਕਾਰਨਾਮਾ ਕੀਤਾ।
VIRAT KOHLI 👑
He becomes the first player to cross 4⃣0⃣0⃣0⃣ T20I runs!#T20WorldCup | #INDvENG | 📝: https://t.co/HlaLdeP00a pic.twitter.com/PHhDhtWDMz
— T20 World Cup (@T20WorldCup) November 10, 2022
T20I ਕ੍ਰਿਕਟ ਵਿੱਚ ਸਭ ਤੋਂ ਵੱਧ ਦੌੜਾਂ
4000- ਵਿਰਾਟ ਕੋਹਲੀ
3853- ਰੋਹਿਤ ਸ਼ਰਮਾ
3531- ਮਾਰਟਿਨ ਗੁਪਟਿਲ
ਇਸ ਤੋਂ ਪਹਿਲਾਂ ਕੋਹਲੀ ਨੇ 9 ਦੌੜਾਂ ਬਣਾ ਕੇ ਟੀ-20 ਵਿਸ਼ਵ ਕੱਪ ਦੇ ਇਤਿਹਾਸ ਵਿਚ 1100 ਦੌੜਾਂ ਪੂਰੀਆਂ ਕੀਤੀਆਂ ਸਨ। ਕੋਹਲੀ ਟੀ-20 ਵਿਸ਼ਵ ਕੱਪ ਦੇ ਇਤਿਹਾਸ ‘ਚ ਇਸ ਮੁਕਾਮ ‘ਤੇ ਪਹੁੰਚਣ ਵਾਲਾ ਦੁਨੀਆ ਦਾ ਪਹਿਲਾ ਬੱਲੇਬਾਜ਼ ਹੈ।
ਟੀ-20 ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਦੌੜਾਂ
1120- ਵਿਰਾਟ ਕੋਹਲੀ
1016- ਮਹੇਲਾ ਜੈਵਰਧਨੇ
965- ਕ੍ਰਿਸ ਗੇਲ
ਵਿਰਾਟ ਕੋਹਲੀ ਨੇ ਟੀ-20 ਵਿਸ਼ਵ ਕੱਪ ‘ਚ ਸਿਰਫ 25 ਪਾਰੀਆਂ ‘ਚ 1100 ਦੌੜਾਂ ਦੇ ਅੰਕੜੇ ਨੂੰ ਛੂਹਣ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
Android: https://bit.ly/3VMis0h