IND vs SL: ਟੀਮ ਇੰਡੀਆ ਨੇ ਕੋਲਕਾਤਾ ਦੇ ਈਡਨ ਗਾਰਡਨ ‘ਚ ਭਾਰਤ ਤੇ ਸ਼੍ਰੀਲੰਕਾ ਵਿਚਾਲੇ ਦੂਜੇ ਵਨਡੇ ਵਿੱਚ ਸ਼ਾਨਦਾਰ ਜਿੱਤ ਦਰਜ ਕੀਤੀ। ਭਾਰਤੀ ਗੇਂਦਬਾਜ਼ਾਂ ਨੇ ਪਹਿਲਾਂ ਸ਼੍ਰੀਲੰਕਾਈ ਟੀਮ ਨੂੰ 39.4 ਓਵਰਾਂ ‘ਚ 215 ਦੌੜਾਂ ‘ਤੇ ਢੇਰ ਕਰ ਦਿੱਤਾ। ਇਸ ਤੋਂ ਬਾਅਦ ਮੁਸ਼ਕਲ ‘ਚ ਘਿਰੀ ਟੀਮ ਇੰਡੀਆ ਲਈ ਪੰਜਵੇਂ ਨੰਬਰ ‘ਤੇ ਉਤਰੇ ਵਿਕਟਕੀਪਰ ਕੇਐੱਲ ਰਾਹੁਲ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਮੈਚ ਜਿੱਤ ਲਿਆ।
ਦੱਸ ਦਈਏ ਕਿ ਇਸ ਜਿੱਤ ਦੇ ਨਾਲ ਹੀ ਟੀਮ ਨੇ ਸੀਰੀਜ਼ ‘ਤੇ ਕਬਜ਼ਾ ਕਰ ਲਿਆ। ਇਸ ਤੋਂ ਬਾਅਦ ਈਡਨ ਗਾਰਡਨ ‘ਚ ਸਲਾਈਡ ਐਂਡ ਸਾਊਂਡ ਸ਼ੋਅ ਦਾ ਆਯੋਜਨ ਕੀਤਾ ਗਿਆ, ਜਿਸ ‘ਚ ਵਿਰਾਟ ਕੋਹਲੀ ਤੇ ਈਸ਼ਾਨ ਕਿਸ਼ਨ ਨੇ ਜ਼ਬਰਦਸਤ ਡਾਂਸ ਕੀਤਾ। ਦੋਵਾਂ ਕ੍ਰਿਕਟਰਸ ਦੇ ਇਸ ਜ਼ਬਰਦਸਤ ਡਾਂਸ ਨੇ ਲੋਕਾਂ ਦਾ ਦਿਲ ਜਿੱਤ ਲਿਆ।
ਵਿਰਾਟ ਤੇ ਈਸ਼ਾਨ ਕਿਸ਼ਨ ਨੇ ਕੀਤਾ ਜ਼ਬਰਦਸਤ ਡਾਂਸ
2023 ‘ਚ ਖੇਡੀ ਗਈ ਪਹਿਲੀ ਵਨਡੇ ਸੀਰੀਜ਼ ਜਿੱਤਣ ਤੋਂ ਬਾਅਦ ਭਾਰਤੀ ਕੈਂਪ ‘ਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਇਸ ਜਿੱਤ ਨੂੰ ਖਾਸ ਬਣਾਉਣ ਲਈ ਈਡਨ ਗਾਰਡਨ ‘ਚ ਮਿਊਜ਼ਿਕ ਵੱਜਣਾ ਸ਼ੁਰੂ ਹੋ ਗਿਆ ਤੇ ਸਾਰਿਆਂ ਨੇ ਖੂਬ ਜਸ਼ਨ ਮਨਾਏ। ਇਨ੍ਹਾਂ ‘ਚੋਂ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ, ਜਿਸ ‘ਚ ਈਸ਼ਾਨ ਕਿਸ਼ਨ ਤੇ ਵਿਰਾਟ ਕੋਹਲੀ ਸ਼ਾਨਦਾਰ ਸਟੈੱਪ ਦਿਖਾ ਕੇ ਲੋਕਾਂ ਦਾ ਮਨੋਰੰਜਨ ਕਰ ਰਹੇ ਹਨ।
Virat Kohli & Ishan Kishan dancing during the light show at Eden. pic.twitter.com/WRw8Xb5msC
— Johns. (@CricCrazyJohns) January 13, 2023
ਇਨ੍ਹਾਂ ਦੋਵਾਂ ਦਾ ਡਾਂਸ ਦੇਖ ਕੇ ਹਰ ਕੋਈ ਹੈਰਾਨ ਹੈ। ਈਸ਼ਾਨ ਕਿਸ਼ਨ ਨੇ ਬੱਲੇ ਨਾਲ ਭਾਵੇਂ ਕਮਾਲ ਨਹੀਂ ਕੀਤਾ ਕਿਉਂਕਿ ਉਸ ਨੂੰ ਇਸ ਸੀਰੀਜ਼ ‘ਚ ਮੌਕਾ ਨਹੀਂ ਮਿਲਿਆ ਪਰ ਉਸ ਨੇ ਇਸ ਡਾਂਸ ਨਾਲ ਸਾਰਿਆਂ ਦਾ ਦਿਲ ਜ਼ਰੂਰ ਜਿੱਤ ਲਿਆ।
ਰੋਹਿਤ ਨੇ ਕੇਐੱਲ ਰਾਹੁਲ ਦੀ ਕੀਤੀ ਤਾਰੀਫ
ਮੈਚ ਤੋਂ ਬਾਅਦ ਰੋਹਿਤ ਸ਼ਰਮਾ ਨੇ ਕੇਐੱਲ ਰਾਹੁਲ ਦੀ ਪਾਰੀ ਦੀ ਤਾਰੀਫ ਕੀਤੀ ਅਤੇ ਇਹ ਵੀ ਦੱਸਿਆ ਕਿ ਓਪਨਿੰਗ ‘ਚ ਈਸ਼ਾਨ ਕਿਸ਼ਨ ਦੀ ਥਾਂ ਸ਼ੁਭਨ ਗਿੱਲ ਨੂੰ ਕਿਉਂ ਖਿਡਾਇਆ ਗਿਆ। ਰੋਹਿਤ ਨੇ ਕਿਹਾ ਕਿ ਟੌਪ ਕ੍ਰਮ ‘ਚ ਖੱਬੇ ਹੱਥ ਦੇ ਬੱਲੇਬਾਜ਼ ਦਾ ਹੋਣਾ ਚੰਗੀ ਗੱਲ ਹੈ ਪਰ ਜਿਨ੍ਹਾਂ ਖਿਡਾਰੀਆਂ ਨੂੰ ਮੌਕਾ ਦਿੱਤਾ ਜਾ ਰਿਹਾ ਹੈ, ਉਨ੍ਹਾਂ ਨੇ ਪਿਛਲੇ ਇੱਕ ਸਾਲ ‘ਚ ਕਾਫੀ ਦੌੜਾਂ ਬਣਾਈਆਂ ਹਨ। ਅਸੀਂ ਆਪਣੇ ਸੱਜੇ ਹੱਥ ਦੇ ਬੱਲੇਬਾਜ਼ਾਂ ਦੇ ਪੱਧਰ ਨੂੰ ਜਾਣਦੇ ਹਾਂ ਅਤੇ ਅਸੀਂ ਇਸ ਸਮੇਂ ਇਸ ਨਾਲ ਕਾਫੀ ਸਹਿਜ ਹਾਂ।
ਰੋਹਿਤ ਨੇ ਕੇਐਲ ਰਾਹੁਲ ਦੀ ਤਾਰੀਫ਼ ਕੀਤੀ, ਜਿਸ ਦੇ ਸ਼ਾਮਲ ਹੋਣ ਨਾਲ ਸੂਰਿਆਕੁਮਾਰ ਯਾਦਵ ਅਤੇ ਕਿਸ਼ਨ ਪਲੇਇੰਗ ਇਲੈਵਨ ਚੋਂ ਬਾਹਰ ਹੋ ਗਏ। ਉਸ ਨੇ ਕਿਹਾ ਕਿ ਇਹ ਕਰੀਬੀ ਮੈਚ ਸੀ ਪਰ ਅਜਿਹੇ ਮੈਚ ਤੁਹਾਨੂੰ ਬਹੁਤ ਕੁਝ ਸਿਖਾਉਂਦੇ ਹਨ। ਕੇਐੱਲ ਲੰਬੇ ਸਮੇਂ ਤੋਂ ਪੰਜਵੇਂ ਨੰਬਰ ‘ਤੇ ਬੱਲੇਬਾਜ਼ੀ ਕਰ ਰਿਹਾ ਹੈ, ਜਿਸ ਨਾਲ ਤੁਹਾਨੂੰ ਭਰੋਸਾ ਮਿਲਦਾ ਹੈ ਕਿ ਇੱਕ ਤਜਰਬੇਕਾਰ ਬੱਲੇਬਾਜ਼ ਪੰਜਵੇਂ ਨੰਬਰ ‘ਤੇ ਬੱਲੇਬਾਜ਼ੀ ਕਰ ਰਿਹਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h