Virat Kohli T20 WC Record: ਟੀ-20 ਵਿਸ਼ਵ ਕੱਪ 2022 (T20 World Cup 2022)’ਚ ਵਿਰਾਟ ਕੋਹਲੀ (Virat Kohli) ਸ਼ਾਨਦਾਰ ਲੈਅ ‘ਚ ਨਜ਼ਰ ਆਏ ਹਨ। ਉਸ ਨੇ ਇਸ ਸਾਲ ਖੇਡੇ ਜਾ ਰਹੇ ਟੀ-20 ਵਿਸ਼ਵ ਕੱਪ ‘ਚ ਨਵਾਂ ਰਿਕਾਰਡ ਬਣਾਇਆ ਹੈ। ਕੋਹਲੀ ਟੀ-20 ਵਿਸ਼ਵ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਇਹ ਖ਼ਬਰ ਲਿਖੇ ਜਾਣ ਤੱਕ ਵਿਰਾਟ ਨੇ ਕੁੱਲ 1024 ਦੌੜਾਂ ਬਣਾਈਆਂ ਹਨ। ਇਸ ਤੋਂ ਪਹਿਲਾਂ ਸ਼੍ਰੀਲੰਕਾ ਦੇ ਸਾਬਕਾ ਬੱਲੇਬਾਜ਼ ਮਹੇਲਾ ਜੈਵਰਧਨੇ ਟੀ-20 ਵਿਸ਼ਵ ਕੱਪ ਦੇ ਇਤਿਹਾਸ ‘ਚ 1016 ਦੌੜਾਂ ਬਣਾ ਕੇ ਪਹਿਲੇ ਨੰਬਰ ‘ਤੇ ਮੌਜੂਦ ਸਨ।
ਵਿਰਾਟ ਨੇ ਇਹ ਰਿਕਾਰਡ ਸਿਰਫ 23 ਪਾਰੀਆਂ ‘ਚ ਆਪਣੇ ਨਾਂ ਕਰ ਲਿਆ ਹੈ। ਉਥੇ ਹੀ ਮਹੇਲਾ ਜੈਵਰਧਨੇ ਨੇ 31 ਪਾਰੀਆਂ ਵਿਚ 1016 ਦੌੜਾਂ ਬਣਾਈਆਂ। ਮਹੇਲਾ ਜੈਵਰਧਨੇ ਦੀ ਔਸਤ 39.07 ਰਹੀ। ਇਸ ਦੇ ਨਾਲ ਹੀ ਵਿਰਾਟ ਕੋਹਲੀ ਨੇ 85 ਤੋਂ ਵੱਧ ਦੀ ਔਸਤ ਨਾਲ ਇਨ੍ਹਾਂ ਦੌੜਾਂ ਦੇ ਅੰਕੜੇ ਨੂੰ ਛੂਹ ਲਿਆ ਹੈ।
ਇਸ ਸੂਚੀ ‘ਚ ਰੋਹਿਤ ਸ਼ਰਮਾ ਵੀ 921 ਦੌੜਾਂ ਦੇ ਨਾਲ ਚੌਥੇ ਨੰਬਰ ‘ਤੇ ਮੌਜੂਦ ਹਨ। ਵੈਸਟਇੰਡੀਜ਼ ਦੇ ਬੱਲੇਬਾਜ਼ ਕ੍ਰਿਸ ਗੇਲ 965 ਦੌੜਾਂ ਦੇ ਨਾਲ ਰੋਹਿਤ ਸ਼ਰਮਾ ਤੋਂ ਬਾਅਦ ਤੀਜੇ ਨੰਬਰ ‘ਤੇ ਹਨ। ਰੋਹਿਤ ਸ਼ਰਮਾ ਨੇ ਟੀ-20 ਵਿਸ਼ਵ ਕੱਪ ‘ਚ ਹੁਣ ਤੱਕ ਕੁੱਲ 34 ਪਾਰੀਆਂ ਖੇਡੀਆਂ ਹਨ, ਜਦਕਿ ਕ੍ਰਿਸ ਗੇਲ ਨੇ ਕੁੱਲ 31 ਪਾਰੀਆਂ ‘ਚ ਇਹ ਦੌੜਾਂ ਬਣਾਈਆਂ ਹਨ। ਇਸ ਦੇ ਨਾਲ ਹੀ ਸ਼੍ਰੀਲੰਕਾ ਦੇ ਸਾਬਕਾ ਬੱਲੇਬਾਜ਼ ਤਿਲਕਰਤਨੇ ਦਿਲਸ਼ਾਨ ਸੂਚੀ ‘ਚ ਪੰਜਵੇਂ ਨੰਬਰ ‘ਤੇ ਮੌਜੂਦ ਹਨ। ਦਿਲਸ਼ਾਨ ਨੇ 34 ਪਾਰੀਆਂ ‘ਚ 897 ਦੌੜਾਂ ਬਣਾਈਆਂ ਹਨ।
ਵਿਰਾਟ ਕੋਹਲੀ ਨੇ ਟੀ-20 ਵਿਸ਼ਵ ਕੱਪ 2022 ਵਿੱਚ ਹੁਣ ਤੱਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਸ ਨੇ ਪਾਕਿਸਤਾਨ ਖਿਲਾਫ ਖੇਡੇ ਗਏ ਪਹਿਲੇ ਮੈਚ ‘ਚ ਅਜੇਤੂ 82 ਦੌੜਾਂ ਦੀ ਪਾਰੀ ਖੇਡੀ ਸੀ। ਇਸ ਤੋਂ ਬਾਅਦ ਨੀਦਰਲੈਂਡ ਦੇ ਖਿਲਾਫ ਖੇਡੇ ਗਏ ਮੈਚ ‘ਚ ਵਿਰਾਟ ਦੇ ਬੱਲੇ ਤੋਂ 62* ਦੌੜਾਂ ਦੀ ਪਾਰੀ ਨਿਕਲੀ। ਹਾਲਾਂਕਿ ਦੱਖਣੀ ਅਫਰੀਕਾ ਖਿਲਾਫ ਖੇਡੇ ਗਏ ਮੈਚ ‘ਚ ਉਨ੍ਹਾਂ ਦਾ ਬੱਲਾ ਕੁਝ ਸ਼ਮੋਸ਼ੀ ਨਜ਼ਰ ਆਇਆ। ਵਿਰਾਟ ਅਫਰੀਕਾ ਖਿਲਾਫ 12 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h