Virat Kohli talks about quitting IPL Captaincy: ਭਾਰਤੀ ਟੀਮ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਇੰਡੀਅਨ ਪ੍ਰੀਮੀਅਰ ਲੀਗ 2021 ਸੀਜ਼ਨ ਤੋਂ ਬਾਅਦ ਰਾਇਲ ਚੈਲੰਜਰਜ਼ ਬੈਂਗਲੁਰੂ ਦੀ ਕਪਤਾਨੀ ਛੱਡ ਦਿੱਤੀ ਹੈ। ਕੋਹਲੀ ਦੀ ਕਪਤਾਨੀ ਵਿੱਚ ਆਰਸੀਬੀ ਟੀਮ 2017 ਵਿੱਚ ਤੇ ਫਿਰ 2019 ਵਿੱਚ ਆਈਪੀਐਲ ਟੇਬਲ ਵਿੱਚ ਸਭ ਤੋਂ ਹੇਠਾਂ ਸੀ।
ਭਾਰਤੀ ਟੀ-20 ਟੀਮ ਦੀ ਕਮਾਨ ਛੱਡਣ ਤੋਂ ਬਾਅਦ ਉਨ੍ਹਾਂ ਨੇ 2021 ਸੀਜ਼ਨ ‘ਚ ਆਰਸੀਬੀ ਦੀ ਕਪਤਾਨੀ ਵੀ ਛੱਡੀ ਸੀ। ਉਨ੍ਹਾਂ ਦੀ ਥਾਂ ਦੱਖਣੀ ਅਫਰੀਕਾ ਦੇ ਫਾਫ ਡੂ ਪਲੇਸਿਸ ਟੀਮ ਦੇ ਕਪਤਾਨ ਬਣੇ। ਮਹਿਲਾ ਪ੍ਰੀਮੀਅਰ ਲੀਗ ਵਿੱਚ ਯੂਪੀ ਵਾਰੀਅਰਜ਼ ਖ਼ਿਲਾਫ਼ ਆਰਸੀਬੀ ਦੇ ਮੈਚ ਤੋਂ ਪਹਿਲਾਂ ਕੋਹਲੀ ਨੇ ਮਹਿਲਾ ਟੀਮ ਦੀਆਂ ਖਿਡਾਰਨਾਂ ਨੂੰ ਦੱਸਿਆ ਕਿ ਉਨ੍ਹਾਂ ਨੇ ਟੀਮ ਦੀ ਕਮਾਨ ਕਿਉਂ ਛੱਡੀ।
ਕੋਹਲੀ ਨੇ ਕਿਹਾ, ”ਜਿਸ ਸਮੇਂ ਮੇਰੀ ਕਪਤਾਨੀ ਦਾ ਕਾਰਜਕਾਲ ਖ਼ਤਮ ਹੋ ਰਿਹਾ ਸੀ, ਇਮਾਨਦਾਰੀ ਨਾਲ ਕਹਾਂ ਤਾਂ ਮੈਨੂੰ ਖੁਦ ‘ਤੇ ਜ਼ਿਆਦਾ ਭਰੋਸਾ ਨਹੀਂ ਸੀ। ਮੇਰੇ ਅੰਦਰ ਇਸ ਬਾਰੇ ਕੋਈ ਭਾਵਨਾ ਨਹੀਂ ਬਚੀ ਸੀ।
ਉਨ੍ਹਾਂ ਕਿਹਾ, ”ਹਾਲਾਂਕਿ ਇਹ ਮੇਰਾ ਆਪਣਾ ਨਜ਼ਰੀਆ ਸੀ, ਇੱਕ ਇਨਸਾਨ ਹੋਣ ਦੇ ਤੌਰ ‘ਤੇ ਮੈਂ ਆਪਣੇ ਆਪ ਨੂੰ ਕਹਿ ਰਿਹਾ ਸੀ ਕਿ ਮੈਂ ਬਹੁਤ ਸਾਰੇ ਉਤਰਾਅ-ਚੜ੍ਹਾਅ ਦਾ ਸਾਹਮਣਾ ਕੀਤਾ ਹੈ, ਹੁਣ ਮੈਂ ਇਸ ਨੂੰ ਹੋਰ ਸਹਿਣ ਨਹੀਂ ਕਰ ਸਕਦਾ।” ਕੋਹਲੀ ਨੇ ਕਿਹਾ ਕਿ ਉਨ੍ਹਾਂ ਦਾ ਖੁਦ ਤੋਂ ਭਰੋਸਾ ਉੱਠ ਗਿਆ ਸੀ ਤੇ ਇਸ ਕੰਮ ਲਈ ਉਸਦਾ ਜਨੂੰਨ ਵੀ ਘੱਟ ਗਿਆ ਸੀ।
Virat Kohli’s pep talk to the RCB Women’s Team
King came. He spoke. He inspired. He’d be proud watching the girls play the way they did last night. Watch @imVkohli's pre-match chat in the team room on Bold Diaries.#PlayBold #ನಮ್ಮRCB #WPL2023 pic.twitter.com/fz1rxZnID2
— Royal Challengers Bangalore (@RCBTweets) March 16, 2023
ਆਰਸੀਬੀ ਡੂ ਪਲੇਸਿਸ ਦੀ ਕਪਤਾਨੀ ਵਿੱਚ ਲਗਾਤਾਰ ਤਿੰਨ ਵਾਰ ਪਲੇਆਫ ਵਿੱਚ ਪਹੁੰਚੀ
ਟੀਮ ਅਗਲੇ ਦੋ ਸੈਸ਼ਨਾਂ ‘ਚ ਪਲੇਆਫ ‘ਚ ਪਹੁੰਚਣ ‘ਚ ਕਾਮਯਾਬ ਰਹੀ ਪਰ ਖਿਤਾਬ ਨਹੀਂ ਜਿੱਤ ਸਕੀ। ਉਨ੍ਹਾਂ ਨੇ ਕਿਹਾ, “ਅਗਲੇ ਸੀਜ਼ਨ ਵਿੱਚ ਨਵੇਂ ਖਿਡਾਰੀ ਟੀਮ ਵਿੱਚ ਸ਼ਾਮਲ ਹੋਏ, ਉਨ੍ਹਾਂ ਕੋਲ ਨਵੇਂ ਵਿਚਾਰ ਸੀ ਤੇ ਇਹ ਇੱਕ ਹੋਰ ਮੌਕਾ ਸੀ। ਉਹ ਬਹੁਤ ਉਤਸ਼ਾਹਿਤ ਸੀ, ਨਿੱਜੀ ਤੌਰ ‘ਤੇ ਸ਼ਾਇਦ ਮੈਂ ਇੰਨਾ ਉਤਸ਼ਾਹਿਤ ਨਹੀਂ ਸੀ ਪਰ ਉਸ ਦੀ ਸਕਾਰਾਤਮਕ ਊਰਜਾ ਨਾਲ ਅਸੀਂ ਲਗਾਤਾਰ ਤਿੰਨ ਸਾਲ ਪਲੇਆਫ ਤੱਕ ਪਹੁੰਚੇ।
ਭਾਰਤੀ ਟੀਮ ਦੇ ਇਸ ਸਾਬਕਾ ਕਪਤਾਨ ਨੇ ਕਿਹਾ, ”ਅਸੀਂ ਹਰ ਸੀਜ਼ਨ ਦੀ ਸ਼ੁਰੂਆਤ ਪਹਿਲਾਂ ਵਾਂਗ ਹੀ ਉਤਸ਼ਾਹ ਨਾਲ ਕਰਦੇ ਹਾਂ। ਮੈਂ ਅਜੇ ਵੀ ਉਤਸ਼ਾਹਿਤ ਮਹਿਸੂਸ ਕਰਦਾ ਹਾਂ। ਟੀਮ ਨੂੰ ਸਫ਼ਲ ਬਣਾਉਣਾ ਸਮੂਹਿਕ ਜ਼ਿੰਮੇਵਾਰੀ ਹੈ, ਜੇਕਰ ਕਿਸੇ ਵਿੱਚ ਆਤਮ-ਵਿਸ਼ਵਾਸ ਦੀ ਕਮੀ ਹੈ ਤਾਂ ਦੂਜੇ ਖਿਡਾਰੀ ਉਸ ਨੂੰ ਉਤਸ਼ਾਹਿਤ ਕਰਦੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h