MS Dhoni and Kohli in IPL 2023: ਆਈਪੀਐਲ 2023 ਵਿੱਚ 24ਵਾਂ ਮੈਚ ਚੇਨਈ ਸੁਪਰ ਕਿੰਗਜ਼ ਅਤੇ ਰਾਇਲ ਚੈਲੇਂਜਰਜ਼ ਬੰਗਲੌਰ ਵਿਚਕਾਰ ਖੇਡਿਆ ਗਿਆ, ਜਿਸ ਵਿੱਚ ਸੀਐਸਕੇ ਨੇ ਐਮਐਸ ਧੋਨੀ ਦੀ ਕਪਤਾਨੀ ਵਿੱਚ 8 ਦੌੜਾਂ ਨਾਲ ਜਿੱਤ ਦਰਜ ਕੀਤੀ। ਇਸ ਮੈਚ ‘ਚ ਜਿੱਥੇ ਇੱਕ ਪਾਸੇ ਚੌਕਿਆਂ-ਛੱਕਿਆਂ ਦੀ ਬਾਰਿਸ਼ ਦੇਖਣ ਨੂੰ ਮਿਲੀ, ਉੱਥੇ ਹੀ ਧੋਨੀ ਅਤੇ ਕੋਹਲੀ ਵਿਚਾਲੇ ਪਿਆਰ ਵੀ ਦੇਖਣ ਨੂੰ ਮਿਲਿਆ।
ਮੈਚ ਮਗਰੋਂ ਦੋਵਾਂ ਨੇ ਇੱਕ ਦੂਜੇ ਨੂੰ ਗਲੇ ਲਗਾਇਆ
ਮੈਚ ਤੋਂ ਬਾਅਦ ਸੀਐਸਕੇ ਦੇ ਕਪਤਾਨ ਮਹਿੰਦਰ ਸਿੰਘ ਧੋਨੀ (Mahendra Singh Dhoni) ਅਤੇ ਆਰਸੀਬੀ ਦੇ ਦਿੱਗਜ ਬੱਲੇਬਾਜ਼ ਵਿਰਾਟ ਕੋਹਲੀ (Virat Kohli) ਇੱਕ ਦੂਜੇ ਨੂੰ ਮਿਲੇ। ਇਸ ਦਾ ਵੀਡੀਓ ਵੀ ਵਾਇਰਲ ਹੋਇਆ ਹੈ, ਜਿਸ ‘ਚ ਦੋਵੇਂ ਗੱਲਾਂ ਕਰਦੇ ਨਜ਼ਰ ਆ ਰਹੇ ਹਨ। ਵਿਰਾਟ ਨੇ ਇਸ ਮੁਲਾਕਾਤ ਦੌਰਾਨ ਇੱਕ ਖਾਸ ਤਸਵੀਰ ਸ਼ੇਅਰ ਕੀਤੀ ਹੈ, ਜਿਸ ‘ਚ ਉਹ ਧੋਨੀ ਨੂੰ ਜੱਫੀ ਪਾਉਂਦੇ ਨਜ਼ਰ ਆ ਰਹੇ ਹਨ।
A legendary duo 🙌@imVkohli 🤝 @msdhoni
❤️ 💛#TATAIPL | #RCBvCSK pic.twitter.com/5sOQDkdBLb
— IndianPremierLeague (@IPL) April 17, 2023
ਵਿਰਾਟ ਕੋਹਲੀ ਨੇ ਸ਼ੇਅਰ ਕੀਤੀ ਖੂਬਸੂਰਤ ਫੋਟੋ
ਵਿਰਾਟ ਕੋਹਲੀ ਨੇ ਮੈਚ ਤੋਂ ਬਾਅਦ ਮੰਗਲਵਾਰ ਨੂੰ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ‘ਤੇ ਮਹਿੰਦਰ ਸਿੰਘ ਧੋਨੀ ਨਾਲ ਮੁਲਾਕਾਤ ਦੀ ਖਾਸ ਤਸਵੀਰ ਸ਼ੇਅਰ ਕੀਤੀ ਹੈ, ਜਿਸ ‘ਚ ਦੋਵੇਂ ਖਿਡਾਰੀ ਜੱਫੀ ਪਾਉਂਦੇ ਨਜ਼ਰ ਆ ਰਹੇ ਹਨ। ਕੋਹਲੀ ਨੇ ਇਸ ਤਸਵੀਰ ਦੇ ਕੈਪਸ਼ਨ ਵਿੱਚ ਦੋ ਲਾਲ ਅਤੇ ਪੀਲੇ ਦਿਲ ਪਾਏ ਹਨ। ਜਿਸ ਨਾਲ ਇਨ੍ਹਾਂ ਦੋਵਾਂ ਖਿਡਾਰੀਆਂ ਦੀਆਂ ਟੀਮਾਂ ਦਾ ਰੰਗ ਹੈ।
View this post on Instagram
ਦੋਵਾਂ ਵਿਚਕਾਰ ਚੰਗੀ ਬਾਉਂਡਿੰਗ
ਦਰਅਸਲ, ਵਿਰਾਟ ਕੋਹਲੀ ਤੇ ਐਮਐਸ ਧੋਨੀ ਟੀਮ ਇੰਡੀਆ ਲਈ ਲੰਬੇ ਸਮੇਂ ਤੱਕ ਇਕੱਠੇ ਖੇਡੇ। ਵਿਰਾਟ ਨੇ ਧੋਨੀ ਦੀ ਕਪਤਾਨੀ ‘ਚ ਟੀਮ ਇੰਡੀਆ ਲਈ ਆਪਣਾ ਡੈਬਿਊ ਕੀਤਾ ਸੀ। ਇਨ੍ਹਾਂ ਦੋਵਾਂ ਖਿਡਾਰੀਆਂ ਵਿਚਾਲੇ ਖਾਸ ਸਾਂਝ ਹੈ। ਕੋਹਲੀ ਨੇ ਹਾਲ ਹੀ ‘ਚ ਖੁਲਾਸਾ ਕੀਤਾ ਸੀ ਕਿ ਸਿਰਫ ਧੋਨੀ ਨੇ ਹੀ ਉਸ ਨੂੰ ਫੋਨ ਕੀਤਾ ਸੀ ਜਦੋਂ ਉਹ ਖ਼ਰਾਬ ਫਾਰਮ ‘ਚੋਂ ਲੰਘ ਰਿਹਾ ਸੀ। ਕੋਹਲੀ ਨੇ ਕਿਹਾ ਹੈ ਕਿ ਧੋਨੀ ਭਾਵੇਂ ਖੇਡੇ ਜਾਂ ਨਾ ਖੇਡੇ, ਉਹ ਹਮੇਸ਼ਾ ਉਨ੍ਹਾਂ ਦੇ ਕਪਤਾਨ ਰਹਿਣਗੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h