ਸ਼ਨੀਵਾਰ, ਮਾਰਚ 28, 2026 11:56 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਖੇਡ ਕ੍ਰਿਕਟ

Virat Kohli World Record: 500ਵੇਂ ਮੈਚ ‘ਚ ਕਿੰਗ ਕੋਹਲੀ ਦਾ ‘ਵਿਰਾਟ’ ਰਿਕਾਰਡ, 1677 ਦਿਨਾਂ ਬਾਅਦ ਵਿਦੇਸ਼ੀ ਧਰਤੀ ‘ਤੇ ਜੜਿਆ ਸੈਂਕੜਾ

Virat Kohli Century in Test Series: ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਟੈਸਟ ਸੀਰੀਜ਼ ਦਾ ਦੂਜਾ ਅਤੇ ਆਖਰੀ ਮੈਚ ਤ੍ਰਿਨੀਦਾਦ ਦੇ ਪੋਰਟ ਆਫ ਸਪੇਨ ਦੇ ਕਵੀਂਸ ਪਾਰਕ ਓਵਲ ਮੈਦਾਨ 'ਤੇ ਖੇਡਿਆ ਜਾ ਰਿਹਾ ਹੈ। ਇਸ ਮੈਚ 'ਚ ਦਿੱਗਜ ਬੱਲੇਬਾਜ਼ ਵਿਰਾਟ ਕੋਹਲੀ ਨੇ ਸ਼ਾਨਦਾਰ ਸੈਂਕੜਾ ਲਗਾਇਆ।

by ਮਨਵੀਰ ਰੰਧਾਵਾ
ਜੁਲਾਈ 22, 2023
in ਕ੍ਰਿਕਟ, ਖੇਡ, ਫੋਟੋ ਗੈਲਰੀ, ਫੋਟੋ ਗੈਲਰੀ
0
Virat Kohli Century: ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਟੈਸਟ ਸੀਰੀਜ਼ ਦਾ ਦੂਜਾ ਅਤੇ ਆਖਰੀ ਮੈਚ ਤ੍ਰਿਨੀਦਾਦ ਦੇ ਪੋਰਟ ਆਫ ਸਪੇਨ ਦੇ ਕਵੀਂਸ ਪਾਰਕ ਓਵਲ ਮੈਦਾਨ 'ਤੇ ਖੇਡਿਆ ਜਾ ਰਿਹਾ ਹੈ। ਇਸ ਮੈਚ 'ਚ ਵਿੰਡੀਜ਼ ਦੇ ਕਪਤਾਨ ਕ੍ਰੇਗ ਬ੍ਰੈਥਵੇਟ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ।
ਟੀਮ ਇੰਡੀਆ ਨੇ ਪਹਿਲੇ ਦਿਨ 4 ਵਿਕਟਾਂ 'ਤੇ 288 ਦੌੜਾਂ ਬਣਾਈਆਂ। ਵਿਰਾਟ ਕੋਹਲੀ ਨੇ ਦੂਜੇ ਦਿਨ ਆਪਣਾ ਸੈਂਕੜਾ ਪੂਰਾ ਕੀਤਾ। ਵਿਰਾਟ ਕੋਹਲੀ ਨੇ ਮੈਚ ਦੇ ਦੂਜੇ ਦਿਨ ਭਾਰਤ ਦੀ ਪਾਰੀ ਦੇ 91ਵੇਂ ਓਵਰ ਵਿੱਚ ਸ਼ੈਨਨ ਗ੍ਰੇਬੀਅਲ ਦੀ ਗੇਂਦ ’ਤੇ ਚੌਕਾ ਜੜਿਆ।  ਇਸ ਨਾਲ ਉਸ ਦਾ ਨਿੱਜੀ ਸਕੋਰ 101 ਦੌੜਾਂ ਹੋ ਗਿਆ।
ਵਿਰਾਟ ਨੇ ਆਪਣੇ ਟੈਸਟ ਕਰੀਅਰ ਦਾ 29ਵਾਂ ਸੈਂਕੜਾ ਚੌਕੇ ਨਾਲ ਪੂਰਾ ਕੀਤਾ। ਇਸ ਦੇ ਨਾਲ ਹੀ ਸਟੇਡੀਅਮ 'ਚ ਕੋਹਲੀ ਦੇ ਨਾਂ ਦਾ ਸ਼ੋਰ ਸ਼ੁਰੂ ਹੋ ਗਿਆ। ਵਿਰਾਟ ਨੇ ਦੂਜੇ ਸਿਰੇ 'ਤੇ ਰਵਿੰਦਰ ਜਡੇਜਾ ਨੂੰ ਗਲ ਨਾਲ ਲਾ ਲਿਆ।
34 ਸਾਲਾ ਵਿਰਾਟ ਕੋਹਲੀ ਦੇ ਅੰਤਰਰਾਸ਼ਟਰੀ ਕਰੀਅਰ ਦਾ ਇਹ 500ਵਾਂ ਮੈਚ ਹੈ ਜਿਸ ਵਿੱਚ ਉਨ੍ਹਾਂ ਨੇ ਇਸ ਫਾਰਮੈਟ ਦਾ 29ਵਾਂ ਸੈਂਕੜਾ ਪੂਰਾ ਕੀਤਾ। ਉਸ ਨੇ ਇਸ ਤੋਂ ਪਹਿਲਾਂ 274 ਵਨਡੇ ਮੈਚਾਂ ਵਿੱਚ 46 ਅਤੇ 115 ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਇੱਕ ਹੋਰ ਸੈਂਕੜਾ ਲਗਾਇਆ ਹੈ। ਇਸ ਤਰ੍ਹਾਂ ਵਿਰਾਟ ਦੇ ਨਾਂ ਹੁਣ 76 ਅੰਤਰਰਾਸ਼ਟਰੀ ਸੈਂਕੜੇ ਬਣ ਗਏ ਹਨ।
ਇਸ ਤਰ੍ਹਾਂ ਵਿਰਾਟ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਦੇ ਕਰੀਬ ਹੋ ਗਏ ਹਨ। ਸਚਿਨ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ਵਿੱਚ ਕੁੱਲ 100 ਸੈਂਕੜੇ ਲਗਾਏ ਹਨ। ਉਸ ਨੇ ਟੈਸਟ ਵਿੱਚ ਕੁੱਲ 51 ਸੈਂਕੜੇ ਅਤੇ ਵਨਡੇ ਵਿੱਚ 49 ਸੈਂਕੜੇ ਲਗਾਏ ਹਨ।
ਸਭ ਤੋਂ ਵੱਧ ਅੰਤਰਰਾਸ਼ਟਰੀ ਸੈਂਕੜਿਆਂ ਦੀ ਗੱਲ ਕਰੀਏ ਤਾਂ ਸਚਿਨ ਤੋਂ ਬਾਅਦ ਸਿਰਫ਼ ਵਿਰਾਟ ਹੀ ਆਉਂਦੇ ਹਨ। ਵਿਰਾਟ ਤੋਂ ਬਾਅਦ ਤੀਜੇ ਨੰਬਰ 'ਤੇ ਰਿਕੀ ਪੋਂਟਿੰਗ ਹੈ, ਜਿਨ੍ਹਾਂ ਦੇ 71 ਅੰਤਰਰਾਸ਼ਟਰੀ ਸੈਂਕੜੇ ਹਨ। ਵਿਰਾਟ ਦਾ ਇਹ 500ਵਾਂ ਅੰਤਰਰਾਸ਼ਟਰੀ ਮੈਚ ਸੀ ਅਤੇ ਇਸ ਵਿੱਚ ਸੈਂਕੜਾ ਲਗਾ ਕੇ ਉਨ੍ਹਾਂ ਨੇ ਇੱਕ ਵੱਡਾ ਰਿਕਾਰਡ ਬਣਾ ਲਿਆ ਹੈ।
ਉਸ ਦੀ ਇਸ ਪਾਰੀ ਤੋਂ ਬਾਅਦ ਦੁਨੀਆ ਭਰ ਤੋਂ ਕੋਹਲੀ ਨੂੰ ਵਧਾਈਆਂ ਦੀ ਲਹਿਰ ਹੈ। ਇਸ ਵਿੱਚ ਕ੍ਰਿਕਟ ਦੇ ਭਗਵਾਨ ਸਚਿਨ ਤੇਂਦੁਲਕਰ ਵੀ ਸ਼ਾਮਲ ਹਨ। ਵਿਰਾਟ ਹੁਣ ਵੈਸਟਇੰਡੀਜ਼ ਖਿਲਾਫ ਸਭ ਤੋਂ ਵੱਧ ਅੰਤਰਰਾਸ਼ਟਰੀ ਸੈਂਕੜੇ ਲਗਾਉਣ ਦੇ ਮਾਮਲੇ 'ਚ ਸਾਂਝੇ ਤੌਰ 'ਤੇ ਦੂਜੇ ਨੰਬਰ 'ਤੇ ਆ ਗਏ ਹਨ।
ਵਿਰਾਟ ਕੋਹਲੀ ਨੇ ਇਸ ਇਤਿਹਾਸਕ ਪਾਰੀ ਨਾਲ ਰਿਕਾਰਡਾਂ ਦੀ ਝੜੀ ਲਗਾ ਦਿੱਤੀ ਹੈ। ਉਨ੍ਹਾਂ ਨੇ ਇੰਨੇ ਹੀ ਮੈਚਾਂ 'ਚ ਸੈਂਕੜਿਆਂ ਦੇ ਮਾਮਲੇ 'ਚ ਸਚਿਨ ਤੇਂਦੁਲਕਰ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਸਚਿਨ ਦੇ ਨਾਂ 500 ਮੈਚਾਂ ਤੋਂ ਬਾਅਦ 75 ਸੈਂਕੜੇ ਸੀ, ਜਦਕਿ ਕੋਹਲੀ ਦੇ 76 ਹਨ। ਉਨ੍ਹਾਂ ਨੇ ਟੈਸਟ ਮੈਚਾਂ 'ਚ ਸੈਂਕੜਿਆਂ ਦੇ ਮਾਮਲੇ 'ਚ ਕੇਨ ਵਿਲੀਅਮਸਨ ਨੂੰ ਪਿੱਛੇ ਛੱਡ ਦਿੱਤਾ ਹੈ।
ਟੈਸਟ ਫਾਰਮੈਟ 'ਚ ਨੰਬਰ-4 'ਤੇ ਬੱਲੇਬਾਜ਼ੀ ਕਰਦੇ ਹੋਏ ਵਿਰਾਟ ਨੇ ਸਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਦੇ ਮਾਮਲੇ 'ਚ ਮਹਾਨ ਬ੍ਰਾਇਨ ਲਾਰਾ ਨੂੰ ਵੀ ਪਿੱਛੇ ਛੱਡ ਦਿੱਤਾ। ਵਿਰਾਟ ਨੇ ਹੁਣ ਨੰਬਰ-4 'ਤੇ ਟੈਸਟ 'ਚ 25 ਸੈਂਕੜੇ ਲਗਾਏ ਹਨ।
ਲਾਰਾ ਦੇ ਨਾਂ 24 ਟੈਸਟ ਸੈਂਕੜੇ ਹਨ। ਸਚਿਨ 44 ਸੈਂਕੜਿਆਂ ਦੇ ਨਾਲ ਇਸ ਸੂਚੀ ਵਿੱਚ ਸਿਖਰ 'ਤੇ ਹਨ। ਇਸ ਦੇ ਨਾਲ ਹੀ ਅਨੁਭਵੀ ਜੈਕ ਕੈਲਿਸ (35 ਸੈਂਕੜੇ) ਦੂਜੇ ਅਤੇ ਮਹੇਲਾ ਜੈਵਰਧਨੇ (30 ਸੈਂਕੜੇ) ਤੀਜੇ ਨੰਬਰ 'ਤੇ ਹਨ।
Virat Kohli Century: ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਟੈਸਟ ਸੀਰੀਜ਼ ਦਾ ਦੂਜਾ ਅਤੇ ਆਖਰੀ ਮੈਚ ਤ੍ਰਿਨੀਦਾਦ ਦੇ ਪੋਰਟ ਆਫ ਸਪੇਨ ਦੇ ਕਵੀਂਸ ਪਾਰਕ ਓਵਲ ਮੈਦਾਨ ‘ਤੇ ਖੇਡਿਆ ਜਾ ਰਿਹਾ ਹੈ। ਇਸ ਮੈਚ ‘ਚ ਵਿੰਡੀਜ਼ ਦੇ ਕਪਤਾਨ ਕ੍ਰੇਗ ਬ੍ਰੈਥਵੇਟ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ।
ਟੀਮ ਇੰਡੀਆ ਨੇ ਪਹਿਲੇ ਦਿਨ 4 ਵਿਕਟਾਂ ‘ਤੇ 288 ਦੌੜਾਂ ਬਣਾਈਆਂ। ਵਿਰਾਟ ਕੋਹਲੀ ਨੇ ਦੂਜੇ ਦਿਨ ਆਪਣਾ ਸੈਂਕੜਾ ਪੂਰਾ ਕੀਤਾ। ਵਿਰਾਟ ਕੋਹਲੀ ਨੇ ਮੈਚ ਦੇ ਦੂਜੇ ਦਿਨ ਭਾਰਤ ਦੀ ਪਾਰੀ ਦੇ 91ਵੇਂ ਓਵਰ ਵਿੱਚ ਸ਼ੈਨਨ ਗ੍ਰੇਬੀਅਲ ਦੀ ਗੇਂਦ ’ਤੇ ਚੌਕਾ ਜੜਿਆ। ਇਸ ਨਾਲ ਉਸ ਦਾ ਨਿੱਜੀ ਸਕੋਰ 101 ਦੌੜਾਂ ਹੋ ਗਿਆ।
ਵਿਰਾਟ ਨੇ ਆਪਣੇ ਟੈਸਟ ਕਰੀਅਰ ਦਾ 29ਵਾਂ ਸੈਂਕੜਾ ਚੌਕੇ ਨਾਲ ਪੂਰਾ ਕੀਤਾ। ਇਸ ਦੇ ਨਾਲ ਹੀ ਸਟੇਡੀਅਮ ‘ਚ ਕੋਹਲੀ ਦੇ ਨਾਂ ਦਾ ਸ਼ੋਰ ਸ਼ੁਰੂ ਹੋ ਗਿਆ। ਵਿਰਾਟ ਨੇ ਦੂਜੇ ਸਿਰੇ ‘ਤੇ ਰਵਿੰਦਰ ਜਡੇਜਾ ਨੂੰ ਗਲ ਨਾਲ ਲਾ ਲਿਆ।
34 ਸਾਲਾ ਵਿਰਾਟ ਕੋਹਲੀ ਦੇ ਅੰਤਰਰਾਸ਼ਟਰੀ ਕਰੀਅਰ ਦਾ ਇਹ 500ਵਾਂ ਮੈਚ ਹੈ ਜਿਸ ਵਿੱਚ ਉਨ੍ਹਾਂ ਨੇ ਇਸ ਫਾਰਮੈਟ ਦਾ 29ਵਾਂ ਸੈਂਕੜਾ ਪੂਰਾ ਕੀਤਾ। ਉਸ ਨੇ ਇਸ ਤੋਂ ਪਹਿਲਾਂ 274 ਵਨਡੇ ਮੈਚਾਂ ਵਿੱਚ 46 ਅਤੇ 115 ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਇੱਕ ਹੋਰ ਸੈਂਕੜਾ ਲਗਾਇਆ ਹੈ। ਇਸ ਤਰ੍ਹਾਂ ਵਿਰਾਟ ਦੇ ਨਾਂ ਹੁਣ 76 ਅੰਤਰਰਾਸ਼ਟਰੀ ਸੈਂਕੜੇ ਬਣ ਗਏ ਹਨ।
ਇਸ ਤਰ੍ਹਾਂ ਵਿਰਾਟ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਦੇ ਕਰੀਬ ਹੋ ਗਏ ਹਨ। ਸਚਿਨ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ਵਿੱਚ ਕੁੱਲ 100 ਸੈਂਕੜੇ ਲਗਾਏ ਹਨ। ਉਸ ਨੇ ਟੈਸਟ ਵਿੱਚ ਕੁੱਲ 51 ਸੈਂਕੜੇ ਅਤੇ ਵਨਡੇ ਵਿੱਚ 49 ਸੈਂਕੜੇ ਲਗਾਏ ਹਨ।
ਸਭ ਤੋਂ ਵੱਧ ਅੰਤਰਰਾਸ਼ਟਰੀ ਸੈਂਕੜਿਆਂ ਦੀ ਗੱਲ ਕਰੀਏ ਤਾਂ ਸਚਿਨ ਤੋਂ ਬਾਅਦ ਸਿਰਫ਼ ਵਿਰਾਟ ਹੀ ਆਉਂਦੇ ਹਨ। ਵਿਰਾਟ ਤੋਂ ਬਾਅਦ ਤੀਜੇ ਨੰਬਰ ‘ਤੇ ਰਿਕੀ ਪੋਂਟਿੰਗ ਹੈ, ਜਿਨ੍ਹਾਂ ਦੇ 71 ਅੰਤਰਰਾਸ਼ਟਰੀ ਸੈਂਕੜੇ ਹਨ। ਵਿਰਾਟ ਦਾ ਇਹ 500ਵਾਂ ਅੰਤਰਰਾਸ਼ਟਰੀ ਮੈਚ ਸੀ ਅਤੇ ਇਸ ਵਿੱਚ ਸੈਂਕੜਾ ਲਗਾ ਕੇ ਉਨ੍ਹਾਂ ਨੇ ਇੱਕ ਵੱਡਾ ਰਿਕਾਰਡ ਬਣਾ ਲਿਆ ਹੈ।
ਉਸ ਦੀ ਇਸ ਪਾਰੀ ਤੋਂ ਬਾਅਦ ਦੁਨੀਆ ਭਰ ਤੋਂ ਕੋਹਲੀ ਨੂੰ ਵਧਾਈਆਂ ਦੀ ਲਹਿਰ ਹੈ। ਇਸ ਵਿੱਚ ਕ੍ਰਿਕਟ ਦੇ ਭਗਵਾਨ ਸਚਿਨ ਤੇਂਦੁਲਕਰ ਵੀ ਸ਼ਾਮਲ ਹਨ। ਵਿਰਾਟ ਹੁਣ ਵੈਸਟਇੰਡੀਜ਼ ਖਿਲਾਫ ਸਭ ਤੋਂ ਵੱਧ ਅੰਤਰਰਾਸ਼ਟਰੀ ਸੈਂਕੜੇ ਲਗਾਉਣ ਦੇ ਮਾਮਲੇ ‘ਚ ਸਾਂਝੇ ਤੌਰ ‘ਤੇ ਦੂਜੇ ਨੰਬਰ ‘ਤੇ ਆ ਗਏ ਹਨ।
ਵਿਰਾਟ ਕੋਹਲੀ ਨੇ ਇਸ ਇਤਿਹਾਸਕ ਪਾਰੀ ਨਾਲ ਰਿਕਾਰਡਾਂ ਦੀ ਝੜੀ ਲਗਾ ਦਿੱਤੀ ਹੈ। ਉਨ੍ਹਾਂ ਨੇ ਇੰਨੇ ਹੀ ਮੈਚਾਂ ‘ਚ ਸੈਂਕੜਿਆਂ ਦੇ ਮਾਮਲੇ ‘ਚ ਸਚਿਨ ਤੇਂਦੁਲਕਰ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਸਚਿਨ ਦੇ ਨਾਂ 500 ਮੈਚਾਂ ਤੋਂ ਬਾਅਦ 75 ਸੈਂਕੜੇ ਸੀ, ਜਦਕਿ ਕੋਹਲੀ ਦੇ 76 ਹਨ। ਉਨ੍ਹਾਂ ਨੇ ਟੈਸਟ ਮੈਚਾਂ ‘ਚ ਸੈਂਕੜਿਆਂ ਦੇ ਮਾਮਲੇ ‘ਚ ਕੇਨ ਵਿਲੀਅਮਸਨ ਨੂੰ ਪਿੱਛੇ ਛੱਡ ਦਿੱਤਾ ਹੈ।
ਟੈਸਟ ਫਾਰਮੈਟ ‘ਚ ਨੰਬਰ-4 ‘ਤੇ ਬੱਲੇਬਾਜ਼ੀ ਕਰਦੇ ਹੋਏ ਵਿਰਾਟ ਨੇ ਸਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਦੇ ਮਾਮਲੇ ‘ਚ ਮਹਾਨ ਬ੍ਰਾਇਨ ਲਾਰਾ ਨੂੰ ਵੀ ਪਿੱਛੇ ਛੱਡ ਦਿੱਤਾ। ਵਿਰਾਟ ਨੇ ਹੁਣ ਨੰਬਰ-4 ‘ਤੇ ਟੈਸਟ ‘ਚ 25 ਸੈਂਕੜੇ ਲਗਾਏ ਹਨ।
ਲਾਰਾ ਦੇ ਨਾਂ 24 ਟੈਸਟ ਸੈਂਕੜੇ ਹਨ। ਸਚਿਨ 44 ਸੈਂਕੜਿਆਂ ਦੇ ਨਾਲ ਇਸ ਸੂਚੀ ਵਿੱਚ ਸਿਖਰ ‘ਤੇ ਹਨ। ਇਸ ਦੇ ਨਾਲ ਹੀ ਅਨੁਭਵੀ ਜੈਕ ਕੈਲਿਸ (35 ਸੈਂਕੜੇ) ਦੂਜੇ ਅਤੇ ਮਹੇਲਾ ਜੈਵਰਧਨੇ (30 ਸੈਂਕੜੇ) ਤੀਜੇ ਨੰਬਰ ‘ਤੇ ਹਨ।
Tags: cricket newsIndia Vs West Indiespro punjab tvpunjabi newssports newsVirat 500th MatchVirat Kohli CenturyVirat Kohli Century in Test SeriesVirat Kohli World Record
Share216Tweet135Share54

Related Posts

IPL 2026 ਤੋਂ ਪਹਿਲਾਂ RCB ਪ੍ਰਬੰਧਨ ਦਾ ਵੱਡਾ ਕਦਮ, ਇਸ ਤਰਾਂ ਦਿੱਤੀ ਜਾਵੇਗੀ ਭਗਦੜ ਪੀੜਤਾਂ ਨੂੰ ਸ਼ਰਧਾਂਜਲੀ

ਮਾਰਚ 24, 2026

ਯੁਵਰਾਜ ਅਤੇ ਹਾਰਦਿਕ ਦੀਆਂ AI ਤਸਵੀਰਾਂ ਵਾਇਰਲ, ਹਰਿਮੰਦਰ ਸਾਹਿਬ ਦੀ ਸ਼ਾਨ ‘ਤੇ ਖੜ੍ਹਾ ਵਿਵਾਦ

ਮਾਰਚ 21, 2026

ਕ੍ਰਿਕਟਰ ਹਾਰਦਿਕ ਪਾਂਡਿਆ ਵਿਰੁੱਧ ਦਰਜ ਹੋਈ ਪੁਲਿਸ ਸ਼ਿਕਾਇਤ, ਪੁਣੇ ਦੇ ਵਕੀਲ ਨੇ ਲਗਾਏ ਇਹ ਇਲਜ਼ਾਮ

ਮਾਰਚ 12, 2026

ਭਾਰਤ ਨੇ ਜਿੱਤਿਆ ਤੀਜਾ ਆਈਸੀਸੀ ਪੁਰਸ਼ ਟੀ-20 ਵਿਸ਼ਵ ਕੱਪ ਦਾ ਖਿਤਾਬ; ਰਾਸ਼ਟਰਪਤੀ, ਉਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੇ ਜੇਤੂ ਟੀਮ ਨੂੰ ਦਿੱਤੀ ਵਧਾਈ

ਮਾਰਚ 9, 2026

ਸੀਐਮ ਮਾਨ ਦਾ ਖੇਡ ਵਿਜ਼ਨ: ਜੂਨ 2026 ਤੱਕ ਪੰਜਾਬ ਵਿੱਚ ਹੋਣਗੇ 3,100 ਸਟੇਡੀਅਮ

ਦਸੰਬਰ 27, 2025

T20 ਵਿਸ਼ਵ ਕੱਪ 2026 ਲਈ ਟੀਮ ਇੰਡੀਆ ਦਾ ਐਲਾਨ, ਸੂਰਿਆ ਅਤੇ ਹਾਰਦਿਕ ਸਮੇਤ ਇਨ੍ਹਾਂ 15 ਖਿਡਾਰੀਆਂ ਨੂੰ ਟੀਮ ‘ਚ ਮਿਲੀ ਜਗ੍ਹਾ

ਦਸੰਬਰ 20, 2025
Load More

Recent News

ਪੰਜਾਬ ਵਿੱਚ ਨਿਵੇਸ਼ ਦੀ ਰਫ਼ਤਾਰ ਜਾਰੀ: ਅੰਮ੍ਰਿਤਸਰ ਲਈ 400 ਕਰੋੜ ਰੁਪਏ ਦੇ ਟ੍ਰਾਈਡੈਂਟ ਹੋਟਲ ਪ੍ਰੋਜੈਕਟ ਦਾ ਐਲਾਨ: ਸੰਜੀਵ ਅਰੋੜਾ

ਮਾਰਚ 28, 2026

ਆਪ ਦੇ ‘ਸ਼ਾਨਦਾਰ 4 ਸਾਲ, ਭਗਵੰਤ ਮਾਨ ਦੇ ਨਾਲ’ ਮੁਹਿੰਮ: ਮੰਤਰੀਆਂ ਅਤੇ ਵਿਧਾਇਕਾਂ ਨੇ ਪੰਜਾਬ ਦੇ ਘਰ-ਘਰ ਤੱਕ ਪਹੁੰਚਾਇਆ ਭਗਵੰਤ ਮਾਨ ਸਰਕਾਰ ਦਾ ਕੰਮ

ਮਾਰਚ 28, 2026

ਰਿਕਾਰਡ ਸਮੇਂ ਵਿੱਚ 292 ਕਰੋੜ ਰੁਪਏ ਦੇ ਮੁਫ਼ਤ ਇਲਾਜ ਨੂੰ ਮਨਜ਼ੂਰੀ, ਲੱਖਾਂ ਪਰਿਵਾਰਾਂ ਨੂੰ ਅਸਲ ਵਿੱਤੀ ਰਾਹਤ ਪ੍ਰਦਾਨ ਕੀਤੀ: ਡਾ. ਬਲਬੀਰ ਸਿੰਘ

ਮਾਰਚ 28, 2026

ਗੈਂਗਸਟਰਵਾਦ ਦੇ ਖਿਲਾਫ਼ ਮਾਨ ਸਰਕਾਰ ਦੀ ਮੁਹਿੰਮ ਨੂੰ ਮਿਲ ਰਿਹਾ ਜਨਤਾ ਦਾ ਭਾਰੀ ਸਮਰਥਨ: ਬਲਤੇਜ ਪੰਨੂ

ਮਾਰਚ 28, 2026

Tower Rush – An Overview

ਮਾਰਚ 27, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.