ਕਾਂਗਰਸ ਦੇ ਚੱਲ ਰਹੇ ਕਲੇਸ਼ ਦੌਰਾਨ ਹਰੀਸ਼ ਰਾਵਤ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ | ਉਨ੍ਹਾਂ ਕਿਹਾ ਕਿ ਜੇ ਕਾਂਗਰਸ ‘ਚ ਕੈਪਟਨ Vs ਸਿੱਧੂ ਹੁੰਦਾ ਹੈ ਤਾਂ ਇਹ ਕਾਂਗਰਸ ਲਈ ਪਲੱਸ ਹੋਵੇਗਾ | ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ 2022 ਦੀਆਂ ਚੋਣਾ ਇਕਜੁੱਟਤਾ ਨਾਲ ਹੋ ਜਾਣਗੀਆਂ |
ਹਰੀਸ਼ ਰਾਵਤ ਨੇ ਭਾਜਪਾ ‘ਤੇ ਨਿਸ਼ਾਨੇ ਸਾਧੇ ਕਿਹਾ ਕਿ ਭਾਜਪਾ ਦੇ 2 ਰੂਪ ਹਨ | ਇੱਕ ਉਹ ਰੂਪ ਹੈ ਜਿਸ ਨਾਲ ਉਹ ਲੋਕਾਂ ਨੂੰ ਆਪਣੇ ਵੱਲ ਖਿੱਚਣ ਲਈ ਉੱਚੀਆਂ ਗੱਲਾ ਕਰਦੇ ਹਨ ਜਿਸ ਨਾਲ ਲੋਕ ਉਨ੍ਹਾਂ ਦੀ ਪਾਰਟੀ ਤੇ ਵਿਸ਼ਵਾਸ ਕਰਨ ਅਤੇ ਦੂਜਾ ਉਸ ਦੇ ਉਲਟ ਜੋ ਹੁਣ ਭਾਜਪਾ ਕਿਸਾਨਾਂ ਦੇ ਨਾਲ ਕਰ ਰਹੀ ਹੈ |
ਕਰਨਾਲ ‘ਚ ਕਿਸਾਨਾਂ ਦੀ ਮਹਾਪੰਚਾਇਤ ‘ਤੇ ਵੀ ਹਰੀਸ਼ ਰਾਵਤ ਦੇ ਵੱਲੋਂ ਖੱਟਰ ਸਰਕਰਾ ‘ਤੇ ਤਿੱਖੇ ਸ਼ਬਦੀ ਹਮਲੇ ਕੀਤੇ ਗਏ ਉਨ੍ਹਾਂ ਕਿਹਾ ਕਿ ਖੱਟਰ ਨੇ ਸੋਚ ਲਿਆ ਹੈ ਕਿ ਕਿਸਾਨਾਂ ਤੇ ਅਤਿਆਚਾਰ ਕਰਨਾ ਹੈ | ਇਸ ਲਈ ਹਰਿਆਣਾ ਦਾ ਧਰਤੀ ਜੋ ਕਿਸਾਨਾਂ ਨੂੰ ਅੰਨ ਦਿੰਦੀ ਹੈ ਉਸ ਨੂੰ ਖੱਟਰ ਸਰਕਾਰ ਅਤਿਆਚਾਰ ਦੀ ਧਰਤੀ ਬਣਾ ਰਹੀ ਹੈ |