ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਵਿਧਾਨ ਸਭਾ ਸ਼ੈਸ਼ਨ ਦੌਰਾਨ ਆਪਣੀ ਹੀ ਸਰਕਾਰ ‘ਤੇ ਇਲਜ਼ਾਮ ਲਗਾਇਆ ਹੈ। ਉਨ੍ਹਾਂ ਅੰਮ੍ਰਿਤਸਰ ਪੁਲਿਸ ਵੱਲੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ VVIP Treatment ਦੇਣ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਗੈਂਗਸਟਰ ਬਿਸ਼ਨੋਈ ਲਈ ਪੁਲਿਸ VVIP ਡਿਊਟੀ ‘ਤੇ ਲੱਗੀ ਹੋਈ ਹੈ। ਬਿਸ਼ਨੋਈ ਦੇ 8 ਦਿਨ੍ਹਾਂ ਰਿਮਾਂਡ ਕਾਰਨ ਸ਼ਹਿਰ ਵਾਸੀਆਂ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਸਾਨੂੰ ਇਸ ਮਸਲੇ ਨੂੰ ਜ਼ਿਆਦਾ ਗਲੈਮਰਾਇਸ ਨਹੀਂ ਕਰਨਾ ਚਾਹੀਦਾ।
ਇਸ ਨਾਲ ਗੈਂਗਸਟਰ ਕਲਚਰ ਨੂੰ ਹੁਲਾਰਾ ਮਿਲਦਾ ਹੈ ਤੇ ਆਮ ਸ਼ਹਿਰੀ ਲੋਕ ਜੋ ਕਿ ਅਮਨ ਪਸੰਦ ਹਨ ਉਨ੍ਹਾਂ ‘ਚ ਡਰ ਦਾ ਮਾਹੌਰ ਵੀ ਸਿਰਜਦਾ ਹੈ। ਉਨ੍ਹਾਂ ਕਿਹਾ ਕਿ ਇਹ ਜੋ ਪੁਰਾਣੇ ਸਮੇਂ ਤੋਂ ਪ੍ਰਥਾ ਚਲਦੀ ਆ ਰਹੀ ਹੈ ਇਸ ਨੂੰ ਬੰਦ ਕੀਤਾ ਜਾਣਾ ਚਾਹੀਦਾ ਤੇ ਗੈਂਗਸਟਰ ਨਾਲ ਗੈਂਗਸਟਰ ਵਾਲਾ ਸਲੂਕ ਹੋਣਾ ਚਾਹੀਦਾ ਹੈ ਨਾ ਕਿ VVIP ਵਾਲਾ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਪੁਲਿਸ ਨੂੰ ਹਦਾਇਤਾਂ ਜਾਰੀ ਕਰ ਤੁਰੰਤ ਇਸ ‘ਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।