ਕੈਨੇਡਾ ‘ਚ ਨੌਕਰੀ ਕਰਨ ਦੇ ਚਾਹਵਾਨਾਂ ਲਈ ਕੈਨੇਡੀਅਨ ਸਰਕਾਰ ਵੱਲੋਂ ਚਿਤਾਵਨੀ ਜਾਰੀ ਕੀਤੀ ਗਈ ਹੈ। ਇਸ ਚਿਤਾਵਨੀ ਅਨੁਸਾਰ ਕੈਨੇਡਾ ਵਿਚ ਕਿਸੇ ਫਰਜ਼ੀ ਨੌਕਰੀ ਦੀ ਪੇਸ਼ਕਸ਼ ਕਰਨ ਵਾਲਿਆਂ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ। ਕੈਨੇਡੀਅਨ ਸਰਕਾਰ ਨੇ ਫਰਜ਼ੀ ਨੌਕਰੀ ਲਈ ਅਰਜ਼ੀ ਦੇਣ ਲਈ ਤੁਹਾਡੇ ਜੀਵਨ ਭਰ ਦੀ ਬਚਤ ਦੇ ਬਦਲੇ ਵੀਜ਼ਾ ਦੇਣ ਦਾ ਵਾਅਦਾ ਕਰਨ ਜਾਂ ਤੁਹਾਡੇ ਕੋਲੋਂ ਫ਼ੀਸ ਵਸੂਲਣ ਵਾਲੇ ਜਾਅਲਸਾਜ਼ਾ ਤੋਂ ਸਾਵਧਾਨ ਰਹਿਣ ਲਈ ਕਿਹਾ ਹੈ। ਸਰਕਾਰ ਦੀ ਅਧਿਕਾਰਤ ਵੈੱਬਸਾਈਟ ਮੁਤਾਬਕ ਜੇਕਰ ਭਰਤੀਕਰਤਾ ਨੌਕਰੀ ਲੱਭਣ ਲਈ ਤੁਹਾਡੇ ਕੋਲੋਂ ਪੈਸੇ ਲੈਂਦਾ ਹੈ ਜਾਂ Labour Market Impact Assessment (LMIA) ਸਿਖਲਾਈ, ਸਾਧਨਾਂ ਜਾਂ ਯੂਨੀਫਾਰਮ ਲਈ ਫ਼ੀਸ ਲੈਂਦਾ ਹੈ ਤਾਂ ਇਸ ਤਰ੍ਹਾਂ ਦੀ ਨੌਕਰੀ ਦੀ ਪੇਸ਼ਕਸ਼ ਨਕਲੀ ਹੋ ਸਕਦੀ ਹੈ।
ਇਸ ਤੋਂ ਇਲਾਵਾ ਜੇਕਰ ਭਰਤੀਕਰਤਾ ਕੁੱਝ ਹੀ ਹਫ਼ਤਿਆਂ ਵਿਚ ਕੰਮ ਸ਼ੁਰੂ ਹੋਣ ਦਾ ਵਾਅਦਾ ਕਰਦਾ ਹੈ, ਤੁਹਾਡੇ ਜਾਂ ਤੁਹਾਡੇ ਪਰਿਵਾਰ ਲਈ ਸਥਾਈ ਨਿਵਾਸ ਦਾ ਵਾਅਦਾ ਕਰਦਾ ਹੈ ਤਾਂ ਨੌਕਰੀ ਫਰਜ਼ੀ ਹੋ ਸਕਦੀ ਹੈ। ਜੇਕਰ ਨੌਕਰੀ ਅਸਾਧਾਰਨ ਰੂਪ ਨਾਲ ਜ਼ਿਆਦਾ ਤਨਖ਼ਾਹ ਦਾ ਭੁਗਤਾਨ ਕਰਦੀ ਹੋਵੇ, ਨੌਕਰੀ ਦਾ ਅਸੱਪਸ਼ਟ ਵੇਰਵਾ (ਸਥਾਨ,ਕੰਮ) ਹੋਵੇ ਅਤੇ ਉਸ ਲਈ ਕਿਸੇ ਤਜਰਬੇ ਦੀ ਲੋੜ ਨਾ ਹੋਵੇ ਜਾਂ ਨੌਕਰੀ ਲਈ ਕਿਸੇ ਇੰਟਰਵਿਊ ਦੀ ਜ਼ਰੂਰਤ ਨਾ ਹੋਵੇ, ਤਾਂ ਵੀ ਇਹ ਜਾਅਲਸਾਜ਼ੀ ਦਾ ਹਿੱਸਾ ਹੋ ਸਕਦਾ ਹੈ। ਕੈਨੇਡੀਅਨ ਸਰਕਾਰ ਨੇ ਅਜਿਹੀ ਨੌਕਰੀ ਅਤੇ ਨੌਕਰੀ ਦੀ ਪੇਸ਼ਕਸ਼ ਕਰਨ ਵਾਲਿਆਂ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h