Sonam Bajwa ਦੇ ਚੈੱਟ ਸ਼ੋਅ “ਦਿਲ ਦੀਆਂ ਗੱਲਾਂ ਸੀਜ਼ਨ-2” ਨੂੰ ਫੈਨਸ ਵਲੋਂ ਖੂਬ ਪਿਆਰ ਮਿਲ ਰਿਹਾ ਹੈ। ਦੱਸ਼ ਦਈਏ ਕਿ ਇਸ ਤੋਂ ਪਹਿਲਾਂ ਸ਼ੋਅ ‘ਚ ਕਈ ਨਾਮੀ ਸਿਤਾਰੇ ਆਏ।
ਹੁਣ ਇਸ ਹਫ਼ਤੇ ਸ਼ੋਅ ‘ਚ ਪੰਜਾਬੀ ਦਿਲਾਂ ਦੀ ਰਾਣੀ ਜੈਸਮੀਨ ਸੈਂਡਲਸ ਅਤੇ ਮਸ਼ਹੂਰ ਪੰਜਾਬੀ ਸਿੰਗਰ ਇੰਦਰਜੀਤ ਨਿੱਕੂ ਦਿਲ ਦੀਆਂ ਗੱਲਾਂ ਸਾਂਝੀਆਂ ਕਰਨ ਆ ਰਹੇ ਹਨ।
ਇਸ ਸ਼ਨੀਵਾਰ, ਸੋਨਮ ਬਾਜਵਾ ਗੁਲਾਬੀ ਕੁਈ ਨਜੈਸਮੀਨ ਸੈਂਡਲਾਸ ਨਾਲ ਸ਼ੋਅ ‘ਤੇ ਕੁਝ ਖਾਸ ਗੱਲਬਾਤ ਕਰਨਗੇ। ਸ਼ੋਅ ‘ਚ ਜੈਸਮੀਨ ਬਹੁਤ ਹੀ ਯਾਦਗਾਰ ਅਨੁਭਵ ਸਾਂਝੇ ਕਰਦੀ ਹੈ ਜੋ ਉਸ ਦੇ ਨੇੜੇ ਅਤੇ ਪਿਆਰੇ ਹਨ।
ਇੱਕ ਖਾਸ ਪਲ ਜਦੋਂ ਜੈਸਮੀਨ ਆਪਣੇ ਜੀਵਨ ਦੇ ਤਜ਼ਰਬਿਆਂ ਦੀ ਕਹਾਣੀ ਸਾਂਝੀ ਕਰਦੀ ਹੈ ਅਤੇ ਆਪਣੇ ਪਰਸਨਲ ਐਕਸਪੀਰਿਅੰਸ ਸ਼ੇਅਰ ਕਰਦੀ ਹੈ ਤਾਂ ਦੋਵੇਂ ਕਾਫੀ ਇਮੋਸ਼ਨਲ ਹੋ ਜਾਂਦੀਆਂ ਹਨ। ਇਸ ਦੇ ਝਲਕ ਸ਼ੋਅ ਦੇ ਪ੍ਰੋਮੋ ‘ਚ ਵੀ ਵੇਖਣ ਨੂੰ ਮਿਲੀ।
ਇਸ ਦੇ ਨਾਲ ਇਸੇ ਹਫ਼ਤੇ ਸ਼ੋਅ ‘ਚ ਪੰਜਾਬੀ ਸਿੰਗਰ ਇੰਦਰਜੀਤ ਨਿੱਕੂ ਵੀ ਨਜ਼ਰ ਆਉਣਗੇ। ਨਿੱਕੂ ਦੀ ਪ੍ਰਤਿਭਾ ਉਸਦੀ ਪਛਾਣ ਹੈ, ਆਪਣੀ ਖਾਸ ਸ਼ੈਲੀ ਨਾਲ ਕਿਸੇ ਸਮੇਂ ਉਸ ਨੇ ਲੋਕਾਂ ਦੇ ਦਿਲਾਂ ‘ਤੇ ਰਾਜ ਕੀਤਾ।
ਪੰਜਾਬੀ ਸੰਗੀਤ ਉਦਯੋਗ ਵਿੱਚ ਆਪਣੇ ਲੰਬੇ ਅਤੇ ਸਫਲ ਕੈਰੀਅਰ ਦਾ ਨਵੀਨੀਕਰਨ ਕਰਦੇ ਹੋਏ ਐਤਵਾਰ ਨੂੰ ਆਉਣ ਵਾਲੇ ਦਿਲ ਦੀਆਂ ਗੱਲਾਂ ਸੀਜ਼ਨ 2 ਦੇ ਐਪੀਸੋਡ ਇੰਦਰਜੀਤ ਨਿੱਕੂ ਗੱਲਾਂ ਨਾਲ ਵੀ ਫੈਨਸ ਦਾ ਦਿਲ ਜਿੱਤ ਲੈਣਗੇ।
ਨਿੱਕੂ ਨੇ ਆਪਣੀ ਬੇਮਿਸਾਲ ਪ੍ਰਤਿਭਾ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ ਹੈ, ਅਸੀਂ ਉਸਦੀ ਜੀਵਨ ਕਹਾਣੀ ਅਤੇ ਯਤਨਾਂ ‘ਤੇ ਇੱਕ ਝਾਤ ਪਾਵਾਂਗੇ। ਜੇਕਰ ਤੁਸੀਂ ਇਸ ਸ਼ਾਨਦਾਰ ਵੀਕਐਂਡ ਨੂੰ ਮਿਸ ਨਹੀਂ ਕਰਨਾ ਚਾਹੁੰਦੇ ਤਾਂ ਸ਼ਨੀਵਾਰ ਅਤੇ ਐਤਵਾਰ ਸ਼ਾਮ 7 ਵਜੇ ਜ਼ੀ ਪੰਜਾਬੀ ‘ਤੇ “ਦਿਲ ਦੀਆਂ ਗੱਲਾਂ ਵਿਦ ਸੋਨਮ ਬਾਜਵਾ ਸੀਜ਼ਨ 2” ਵੇਖਣਾ ਨਾ ਭੁਲੋ।