ਭਾਰੀ ਮੀਂਹ ਕਾਰਨ ਬਿਆਸ ਦਰਿਆ ਦੇ ਕੈਚਮੈਂਟ ਖੇਤਰ ਵਿੱਚ ਪਾਣੀ ਦਾ ਪੱਧਰ ਵਧ ਗਿਆ ਹੈ। ਏਡੀ ਹਾਈਡਰੋ, ਪਾਰਵਤੀ ਪ੍ਰੋਜੈਕਟ ਡੈਮ ਤੋਂ ਵੱਡੀ ਮਾਤਰਾ ਵਿੱਚ ਪਾਣੀ ਛੱਡਿਆ ਗਿਆ ਹੈ। 126 ਮੈਗਾਵਾਟ ਸਮਰੱਥਾ ਵਾਲੇ ਲਾਰਜੀ ਡੈਮ ਤੋਂ ਫਲੱਸ਼ਿੰਗ ਲਈ ਸਾਰੇ ਗੇਟ ਖੋਲ੍ਹ ਦਿੱਤੇ ਗਏ ਹਨ।
ਇਸ ਕਾਰਨ ਬਿਜਲੀ ਉਤਪਾਦਨ ਬੰਦ ਹੋ ਗਿਆ ਹੈ। ਬੀਬੀਐਮਬੀ ਦੇ ਪੰਡੋਹ ਡੈਮ ਵਿੱਚ 31000 ਕਿਊਸਿਕ ਪਾਣੀ ਦੀ ਆਮਦ ਵਧੀ ਹੈ। ਬੀਐਸਐਲ ਪ੍ਰੋਜੈਕਟ ਮੈਨੇਜਮੈਂਟ ਨੇ ਫਲੱਸ਼ਿੰਗ ਲਈ ਬੀਬੀਐਮਬੀ ਦੇ ਚੇਅਰਮੈਨ ਤੋਂ ਇਜਾਜ਼ਤ ਮੰਗੀ ਹੈ।
ਇਸ ਦੇ ਲਈ ਡੈਮ ਦੇ ਸਾਰੇ ਗੇਟ ਖੋਲ੍ਹੇ ਜਾ ਰਹੇ ਹਨ। ਮੰਡੀ ਵਾਸੀਆਂ ਸਮੇਤ ਬਿਆਸ ਦਰਿਆ ਦੇ ਨੇੜੇ ਵਸਦੇ ਸਮੂਹ ਲੋਕਾਂ ਨੂੰ ਬਿਆਸ ਦਰਿਆ ਦੇ ਕੰਢੇ ਨਾ ਜਾਣ ਦੀ ਅਪੀਲ ਕੀਤੀ ਗਈ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਜਾਨ-ਮਾਲ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਇਹ ਕਦਮ ਚੁੱਕਿਆ ਹੈ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ।