ਭਾਖੜਾ ਡੈਮ ਦੇ ਪਾਣੀ ਦੇ ਪੱਧਰ ਵੱਧਣ ਦੇ ਕਾਰਨ ਜਿੱਥੇ ਡੇਜਰ ਲੇਵਲ ਸਿਰਫ ਦੋ ਫੁੱਟ ਤੋਂ ਵੀ ਘੱਟ ਦੂਰੀ ਤੇ ਰਹਿ ਗਿਆ ਹੈ। ਅਤੇ ਸਤਲੁਜ ਦਰਿਆ ਦੇ ਵਿਚੋਂ ਆ ਰਿਹਾ ਪਾਣੀ ਦਰਿਆ ਦੇ ਬਾਹਰ ਹੋਣਾ ਸ਼ੁਰੂ ਹੋ ਗਿਆ। ਦੇਖਦੇ ਹੀ ਦੇਖਦੇ ਜਦੋਂ ਦਰਿਆ ਦਾ ਪਾਣੀ ਸੜਕ ਤੱਕ ਪਹੁੰਚਣਾ ਸ਼ੁਰੂ ਹੋ ਗਿਆ ਤਾਂ ਪਿੰਡਾਂ ਦੇ ਲੋਕਾਂ ਨੂੰ ਡਰ ਦਾ ਮਾਹੌਲ ਪੈਦਾ ਹੋਣਾ ਸ਼ੁਰੂ ਹੋ ਗਿਆ।
ਇਸ ਦੇ ਨਾਲ ਹੀ ਸੜਕਾਂ ਤੇ ਪਾਣੀ ਆਉਣ ਤੋਂ ਬਾਅਦ ਹੁਣ ਪਾਣੀ ਫਿਰਨੀ ਦੇ ਵਿਚ ਘੁੰਮਣਾ ਸ਼ੁਰੂ ਹੋ ਗਿਆ ਸੀ ਜਿਸ ਤੋਂ ਬਾਅਦ ਦੇਖਦੇ ਹੀ ਦੇਖਦੇ ਹੁਣ ਪਿੰਡਾਂ ਦੀਆਂ ਫਿਰਨੀਆਂ ਵਿੱਚ ਅਤੇ ਲੋਕਾਂ ਦੇ ਘਰਾਂ ਵਿੱਚ ਚਾਰ ਤੋਂ ਪੰਜ ਫੁੱਟ ਪਾਣੀ ਬਣਨਾ ਸ਼ੁਰੂ ਹੋ ਚੁੱਕਾ ਹੈ ਬਿਨਾਂ ਪ੍ਰਸ਼ਾਸਨ ਦੀ ਮੱਦਦ ਤੋਂ ਪਿੰਡ ਵਾਸੀਆਂ ਨੇ ਟਰੱਕਾਂ ਦੀਆਂ ਟਿਊਬਾਂ ਦੇ ਨਾਲ ਪਿੰਡਾਂ ਵਿਚੋਂ ਅਤੇ ਘਰਾਂ ਵਿੱਚੋਂ ਲੋਕਾਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ ਹੈ ਜੋ ਕਿ ਬਹੁਤ ਵੱਡਾ ਰਾਹਤ ਕਾਰਜ ਹੈ।
ਦੂਜੇ ਪਾਸੇ ਨੰਗਲ ਦੇ ਨਜਦੀਕੀ ਪਿੰਡ ਭਲਾਣ ,ਭਨਾਮ ,ਜਿੰਦਵੜੀ,ਧਿਆਨ ਬੇਲਾ,ਭਲੜੀ,ਅੈਲਗਰਾ ਸਾਹਪੁਰ ਬੇਲਾ,ਨਾਨਗਰਾ,ਗੋਲਹਨੀ ਤੌ ਇਲਾਵਾ ਹੋਰ ਦਰਜਨਾ ਪਿੰਡ ਜੋ ਕਿ ਸਤਲੁਜ ਦਰਿਆ ਦੇ ਨਜਦੀਕ ਵਸਦੇ ਹਨ ਖਤਰੇ ਦੇ ਵਿਚ ਪਏ ਹੋਏ ਹਨ।
ਇਹਨਾ ਲੋਕਾ ਦੇ ਪਿੰਡ ਖਾਲੀ ਕਰਕੇ ਆਪਣੇ ਪਰਿਵਾਰ ਦੇ ਨਾਮ ਜਰੂਰੀ ਘਰੇਲੂ ਸਮਾਨ ਅਤੇ ਦੁਧਾਰੂ ਪਸੂਆ ਨੁੰ ਲੈ ਕੇ ਪਿੰਡਾਂ ਤੋ ਬਾਹਰ ਜਾਨ ਲਈ ਮਜਬੂਰ ਹੋ ਗਏ ਹਨ।
ਪਿੰਡ ਵਾਸੀ ਜੋ ਬਜੁਰਗ ਹਨ ਅਤੇ ਬੱਚੇ ਹਨ ਉਹਨਾ ਨੁੰ ਟਰੱਕ ਅਤੇ ਬੱਸਾ ਦੀਆ ਟਿਉਬਾ ਤੇ ਬਿਠਾ ਕੇ ਪਿੰਡ ਵਿਚੋ ਕੱਢਿਆ ਜਾ ਰਿਹਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h