ਪੰਜਾਬ ਦੀ ਆਪ ਸਰਕਾਰ ਦੇ ਮੰਤਰੀ ਨੇ ਹਰਿਆਣਾ ਨੂੰ ਪਾਣੀ ਦੇਣ ਤੋਂ ਦੋ-ਟੁੱਕ ਇਨਕਾਰ ਕਰ ਦਿੱਤਾ ਹੈ।ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਸਾਡੇ ਕੋਲ ਕਿਸੇ ਦੂਜੇ ਸੂਬੇ ਨੂੰ ਦੇਣ ਲਈ ਇੱਕ ਬੂੰਦ ਪਾਣੀ ਨਹੀਂ ਹੈ।ਪੰਜਾਬ ‘ਚ ਪਾਣੀ ਦਾ ਲੈਵਲ ਪਹਿਲਾਂ ਹੀ ਬਹੁਤ ਹੇਠਾਂ ਜਾ ਚੁੱਕਾ ਹੈ।ਅਸੀਂ ਪਹਿਲਾਂ ਵੀ ਇਹ ਗੱਲ ਸੁਪਰੀਮ ਕੋਰਟ ਨੂੰ ਦੱਸ ਚੁੱਕੇ ਹਾਂ।ਫਿਰ ਤੋਂ ਅਸੀਂ ਆਪਣਾ ਪੱਖ ਰੱਖਾਂਗੇ।
ਇਹ ਵੀ ਪੜ੍ਹੋ : 25 ਸਾਲ ਤੋਂ ਖ੍ਰੀਦ ਰਿਹਾ ਸੀ ਟਿਕਟ ਇਹ ਸਖਸ਼, ਰਾਤੋ-ਰਾਤ ਬਦਲੀ ਕਿਸਮਤ 50 ਲੱਖ ਰੁਪਏ ਦੀ ਨਿਕਲੀ ਲਾਟਰੀ
ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਆਦੇਸ਼ ‘ਤੇ ਐੱਸਵਾਈਐੱਲ ਨਹਿਰ ਨੂੰ ਲੈ ਕੇ ਮੀਟਿੰਗ ਹੋਵੇਗੀ।ਜਿਸ ‘ਚ ਸੀਐੱਮ ਭਗਵੰਤ ਮਾਨ ਹਿੱਸਾ ਲੈਣਗੇ।ਉਨ੍ਹਾਂ ਨੇ ਕਿਹਾ ਕਿ ਮੀਟਿੰਗ ਤਾਂ ਬਾਅਦ ‘ਚ ਹੋਵੇਗੀ ਪਰ ਮੈਂ ਉਸ ‘ਚ ਪੱਖ ਰੱਖਣ ਤੋਂ ਪਹਿਲਾਂ ਹੀ ਦੱਸ ਦਿੰਦਾ ਹਾਂ ਕਿ ਸਾਡੇ ਕੋਲ ਕਿਸੇ ਨੂੰ ਦੇਣ ਲਈ ਪਾਣੀ ਨਹੀਂ ਹੈ।ਇਸਦਾ ਰਾਹ ਕੱਢਣਾ ਕੇਂਦਰ ਸਰਕਾਰ ਦੀ ਡਿਊਟੀ ਹੈ।ਸਾਡੇ ਕੋਲ ਤਾਂ ਪੀਣ ਲਈ ਪਾਣੀ ਨਹੀਂ ਹੈ।
ਪੰਜਾਬ ‘ਤੇ ਸਹਿਯੋਗ ਨਾ ਦੇਣ ਦੇ ਦੋਸ਼ ਲੱਗੇ
ਐੱਸਵਾਈਐੱਲ ਨਹਿਰ ਨੂੰ ਲੈ ਕੇ ਕੱਲ੍ਹ ਸੁਪਰੀਮ ਕੋਰਟ ‘ਚ ਸੁਣਵਾਈ ਹੋਈ।ਜਿੱਥੇ ਕੇਂਦਰ ਨੇ ਕਿਹਾ ਕਿ ਪੰਜਾਬ ਇਸ ‘ਚ ਸਹਿਯੋਗ ਨਹੀਂ ਕਰ ਰਿਹਾ।ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪ੍ਰੈਲ ਮਹੀਨੇ ‘ਚ ਲੈਟਰ ਭੇਜਿਆ ਗਿਆ ਸੀ।ਜਿਸ ‘ਚ ਮੀਟਿੰਗ ਦੀ ਗੱਲ ਕਹੀ ਸੀ ਪਰ ਉਨ੍ਹਾਂ ਦਾ ਕੋਈ ਜਵਾਬ ਨਹੀਂ ਆਇਆ।ਜਿਸ ‘ਤੇ ਸੁਪਰੀਮ ਕੋਰਟ ਨੇ ਕੇਂਦਰੀ ਜਲਸ਼ਕਤੀ ਮੰਤਰਾਲੇ ਨੂੰ ਇੱਕ ਮਹੀਨੇ ਦੇ ਅੰਦਰ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ ਕਰਕੇ ਰਿਪੋਰਟ ਦੇਣ ਨੂੰ ਕਿਹਾ।ਇਸ ਕੇਸ ਦੀ ਅਗਲੀ ਸੁਣਵਾਈ 15 ਜਨਵਰੀ ਨੂੰ ਹੋਣੀ ਹੈ।
ਇਹ ਵੀ ਪੜ੍ਹੋ : ਮਹਿਲਾ ਸਬ-ਇੰਸਪੈਕਟਰ ਨੇ ਬਜ਼ੁਰਗ ਸਹੁਰੇ ਦੀ ਕੀਤੀ ਬੇਰਹਿਮੀ ਨਾਲ ਕੁੱਟਮਾਰ, ਦੇਖੋ ਵੀਡੀਓ