ਪੰਜਾਬੀ ਮਸ਼ਹੂਰ ਗਾਇਕ ਜਸਬੀਰ ਜੱਸੀ ਦਾ ਹਥਿਆਰਾਂ ਵਾਲੇ ਗੀਤਾਂ ‘ਤੇ ਬਿਆਨ ਦੇਖਣ ਨੂੰ ਮਿਲਿਆ ਹੈ। ਉਨ੍ਹਾਂ ਕਿਹਾ ਹੈ ਕਿ ਪੰਜਾਬ ਦੇ ਸਿੰਗਰਾਂ ਨੂੰ ਅਜਿਹੇ ਭੜਕਾਊ ਤੇ ਨਸ਼ੇ ਨੂੰ ਪ੍ਰਮੋਟ ਕਰਨ ਵਾਲੇ ਗੀਤ ਨਹੀਂ ਗਾਉਂਣੇ ਚਾਹੀਦੇ ਹਨ। ਇਸ ਨਾਲ ਪੰਜਾਬ ਦੇ ਯੂਥ ‘ਤੇ ਫਰਕ ਪੈਂਦਾ ਹੈ ਤੇ ਉਹ ਹਥਿਆਰਾਂ ਵਾਲੇ ਗੀਤ ਸੁਣ ਉਤਸਾਹਿਤ ਹੁੰਦੇ ਹਨ ਤੇ ਜਵਾਨੀ ਦੇ ਜੌਸ਼ ‘ਚ ਹਥਿਆਰ ਚੁੱਕ ਲੈਂਦੇ ਹਨ।
ਉਨ੍ਹਾਂ ਕਿਹਾ ਮੈਨੂੰ 15-16 ਸਾਲ ਹੋ ਗਏ ਹਨ ਗੰਨ ਕਲਚਰ ਖਿਲਾਫ ਬੋਲਦੇ ਹੋਏ। ਇਹ ਕਲਚਰ ਹੀ ਬੰਦ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਗੰਨ ਕਲਚਰ ਨੂੰ ਗਲੋਰੀਫਾਈ ਨਹੀਂ ਕਰਨਾ ਚਾਹੀਦਾ ਇਸ ਨਾਲ ਸਾਡਾ ਹੀ ਨੁਕਸਾਨ ਹੋਵੇਗਾ ਤੇ ਹੋਇਆ ਵੀ ਹੈ। ਜਿਸ ‘ਚ ਸਿੱਧੂ ਮੂਸੇਵਾਲਾ ਦਾ ਕਤਲ ਤੇ ਸੰਦੀਪ ਨੰਗਲ ਅੰਬੀਆਂ ਵਰਗੇ ਵੱਡੇ ਖਿਡਾਰੀ ਹਨ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਕਲਚਰ ਨੂੰ ਸੰਭਾਲਣ ਦੀ ਲੋੜ ਹੈ। ਸਾਨੂੰ ਗੁਰੂਆਂ ਦੇ ਸ਼ਬਦਾਂ ‘ਤੇ ਚੱਲਣ ਦੀ ਲੋੜ ਹੈ ਤਾਂ ਹੀ ਇਹ ਪੰਜਾਬ ਫਿਰ ਤੋਂ ਸੁਨਹਿਰਾ ਪੰਜਾਬ ਬਣ ਸਕੇਗਾ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h