ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਅਨੁਸੂਚਿਤ ਜਾਤੀ, ਅਨੁਸੂਚਿਤ ਕਬੀਲੇ ਤੇ ਹੋਰ ਪੱਛੜੇ ਵਰਗਾਂ ਨਾਲ ਸਬੰਧਤ ਹਾਸ਼ੀਆਗਤ ‘ਤੇ ਕਮਜ਼ੋਰ ਵਰਗਾਂ ਦੇ ਲੋਕ ਉਨ੍ਹਾਂ ਦੀ ਸਰਕਾਰ ਵੱਲੋਂ ਚਲਾਈਆਂ ਭਲਾਈ ਸਕੀਮਾਂ ਦੇ ਸਭ ਤੋਂ ਵੱਡੇ ਲਾਭਪਾਤਰੀ ਹਨ।ਉਨ੍ਹਾਂ ਕਿਹਾ ਕਿ ਪਿਛਲੀਆਂ ਕਾਂਗਰਸ ਸਰਕਾਰਾਂ ਨੇ ਇਨ੍ਹਾਂ ਵਰਗਾਂ ਨੂੰ ਅਣਗੌਲਿਆਂ ਕਰੀ ਰੱਖਿਆ ਤੇ ਦੇਸ਼ ਦੀ ਤਰੱਕੀ ‘ਚ ਉਨ੍ਹਾਂ ਦੀ ਭੂਮਿਕਾ ਨੂੰ ਕਦੇ ਨਹੀਂ ਵਡਿਆਇਆ।
ਇੱਥੇ ਪੀਐੱਮ ਸੂਰਜ ਕੌਮੀ ਪੋਰਟਲ ਦੀ ਸ਼ੁਰੂਆਤ ਮੌਕੇ ਬੋਲਦਿਆਂ ਮੋਦੀ ਨੇ ਰਾਮ ਨਾਥ ਕੋਵਿੰਦ ਤੇ ਦਰੋਪਦੀ ਮੁਰਮੂ ਦੀ ਰਾਸ਼ਟਰਪਤੀ ਵਜੋਂ ਚੋਣ ਦਾ ਹਵਾਲਾ ਦਿੱਤਾ, ਜੋ ਕ੍ਰਮਵਾਰ ਦਲਿਤ ਤੇ ਆਦਿਵਾਸੀ ਭਾਈਚਾਰੀਆਂ ਨਾਲ ਸਬੰਧਤ ਹਨ।ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਭਾਜਪਾ ਨੇ ਆਪਣੀਆਂ ਕੋਸ਼ਿਸ਼ਾਂ ਨਾਲ ਇਨ੍ਹਾਂ ਕਮਜ਼ੋਰ ਵਰਗਾਂ ਦੀ ਸਿਖਰਲੇ ਅਹੁਦਿਆਂ ਤੱਕ ਪਹੁੰਚ ਯਕੀਨੀ ਬਣਾਈ ਤੇ ਇਹ ਯਤਨ ਅੱਗੋਂ ਵੀ ਜਾਰੀ ਰਹਿਣਗੇ।ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਨੇ ਇਨ੍ਹਾਂ ਦੀ ਹਾਰ ਯਕੀਨੀ ਬਣਾਉਣ ਲਈ ਪੂਰੀ ਤਾਣ ਲਈ।ਵਿਰੋਧੀ ਧਿਰ ‘ਤੇ ਤੰਜ਼ ਕਸਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ‘ਕੋਈ ਇਹ ਗੱਲ ਕਿਵੇਂ ਆਖ ਸਕਦਾ ਹੈ ਕਿ ਮੇਰਾ ਕੋਈ ਪਰਿਵਾਰ ਨਹੀਂ ਹੈ ਜਦੋਂ ਮੇਰੇ ਕੋਲ ਤੁਹਾਡੇ ਵਰਗੇ ਭੈਣ ਭਰਾ ਹਨ।ਉਨ੍ਹਾਂ ਕਿਹਾ ਕਿ ਮੁਫਤ ਰਾਸ਼ਨ, ਮੁਫਤ ਮੈਡੀਕਲ ਇਲਾਜ, ਪੱਕੇ ਮਕਾਨ, ਪਖਾਨੇ ਤੇ ਉਜਵਲਾ ਗੈਸ ਕੁਨੈਕਸ਼ਂ ਜਿਹੀਆਂ ਸਕੀਮਾਂ ਦੇ ਸਭ ਤੋਂ ਵੱਡੇ ਲਾਭਪਾਤਰੀ ਕਮਜ਼ੋਰ ਵਰਗ ਹਨ।
ਪ੍ਰਧਾਨ ਮੰਤਰੀ ਨੇ ਕਿਗਾ,’ਐਸਸੀ, ਐਸਟੀ ਤੇ ਓਬੀਸੀ, ਗਰੀਬਾਂ ਲਈ ਬਣਾਈਆਂ ਸਰਕਾਰੀ ਦੀਆਂ ਭਲਾਈ ਸਕੀਮਾਂ ਦੇ ਸਭ ਤੋਂ ਵੱਡੇ ਲਾਭਪਾਤਰੀ ਹਨ।ਹੁਣ ਅਸੀਂ ਇਨ੍ਹਾਂ ਸਕੀਮਾਂ ਨੂੰ ਇਕ ਦੂਜੇ ਨਾਲ ਜੋੜਨ ਦੇ ਟੀਚੇ ‘ਤੇ ਕੰਮ ਕਰ ਹਰੇ ਹਾਂ।ਮੋਦੀ ਵਲੋਂ ਅੱਜ ਲਾਂਚ ਕੀਤੇ ਪ੍ਰਧਾਨ ਮੰਤਰੀ ਸਮਾਜਿਕ ਉਥਾਨ ਤੇ ਰੁਜ਼ਗਾਰ ਅਧਾਰਿਤ ਜਨਕਲਿਆਣ (ਪੀਐਮਸੂਰਜ) ਨੈਸ਼ਨਲ ਪੋਰਟਲ ਦਾ ਮੁੱਖ ਨਿਸ਼ਾਨਾ ਅਨੁਸੂਚਿਤ ਜਾਤਾਂ ਤੇ ਪੱਛੜੇ ਵਰਗਾਂ ਅਤੇ ਸੈਨੀਟੇਸ਼ਨ ਵਰਕਰਾਂ ਸਣੇ ਵਿਅਕਤੀ ਵਿਸ਼ੇਸ਼ ਨੂੰ ਦੇਸ਼ ਭਰ ‘ਚ ਕਰੈਡਿਟ ਦੀ ਸਹੂਲਤ ਮੁਹੱਈਆ ਕਰਵਾਉਣਾ ਹੈ।
ਮੋਦੀ ਨੇ ਕਿਹਾ ਕਿ ਕਮਜ਼ੋਰ ਵਰਗਾਂ ਦੇ ਇਕ ਲੱਖ ਲਾਭਪਾਤਰੀਆਂ ਨੂੰ ਹੁਣ ਤੱਕ 720 ਕਰੋੜ ਰੁ, ਦੀ ਸਹਾਇਤਾ ਦਿੱਤੀ ਜਾ ਚੁੱਕੀ ਹੈ।ਉਨ੍ਹਾਂ ਕਿਹਾ ਕਿ ਸੂਰਜ ਪੋਰਟਲ ਤੋਂ ਸਮਾਜ ਦੇ ਹਾਸ਼ੀਆਗਤ ਵਰਗਾਂ ਨੂੰ ਠੀਕ ਉਸੇ ਤਰ੍ਹਾਂ ਵਿੱਤੀ ਸਹਾਇਤਾ ਮਿਲੇਗੀ ਜਿਵੇਂ ਹੋਰਨਾ ਸਰਕਾਰੀ ਸਕੀਮਾਂ ਤਹਿਤ ਸਿੱਧਾ ਲਾਭ ਤਬਦੀਲ (ਡੀਬੀਟੀ) ਹੁੰਦਾ ਹੈ।ਉਨ੍ਹਾਂ ਕਿਹਾ ਕਿ ਇਹ ਪੂਰਾ ਅਮਲ ਦਲਾਲਾਂ, ਕਮਿਸ਼ਨਾਂ ਤੇ ਸਿਫਾਰਿਸ਼ਾਂ ਤੋਂ ਮੁਕਤ ਹੋਵੇਗਾ।ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ‘ਚ ਸਫਾਈ ਸੇਵਕਾਂ ਨੂੰ ਵੱਡੇ ਆਯੁਸ਼ਮਾਨ ਭਾਰਤ ਕਾਰਡਾਂ ਤੇ ਪੀਪੀਏ ਕਿੱਟਾਂ, ਐਸਸੀ, ਐਸਟੀ ਤੇ ਓਬੀਸੀ ਨੌਜਵਾਨਾਂ ਲਈ ਵਜ਼ੀਫੇ ਦੀ ਰਾਸ਼ੀ ‘ ਚ ਕੀਤੇ ਵਾਧੇ ,ਮੈਡੀਕਲ ਸੀਟਾਂ ‘ਚ ਓਬੀਸੀ ਲਈ 27 ਫੀਸਦ ਰਾਖਵਾਂਕਰਨ ਆਦਿ ਦਾ ਵੀ ਜ਼ਿਕਰ ਕੀਤਾ।