ਕਰਵਾ ਚੌਥ ਮੌਕੇ ਤੁਸੀਂ ਡਿਫਰੇਂਟ-ਅਟ੍ਰੈਕਿਟਿਵ ਜ਼ਰੂਰ ਦਿਸਣਾ ਪਸੰਦ ਕਰੋਗੇ।ਇਸਦੇ ਲਈ ਚੰਗੇ ਮੇਕਅਪ ਦੇ ਨਾਲ ਤੁਹਾਡੀ ਡ੍ਰੈੱਸ ਵੀ ਸ਼ਾਨਦਾਰ ਹੋਣੀ ਚਾਹੀਦੀ।ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ, ਕੁਝ ਅਜਿਹੀਆਂ ਟ੍ਰੇਡੀਸ਼ਨਲ ਡੈ੍ਰਸੇਸ ਦੇ ਬਾਰੇ ‘ਚ ਜਿਨ੍ਹਾਂ ਨੂੰ ਕੈਰੀ ਕਰਕੇ ਤੁਸੀਂ ਬਹੁਤ ਅਟ੍ਰੈਕਿਟਿਵ ਨਜ਼ਰ ਆਓਗੀ।ਕਰਵਾ ਚੌਥ ਦੇ ਮੌਕੇ ‘ਤੇ ਪੂਜਾ ਦੇ ਸਮੇਂ ਔਰਤਾਂ ਪੂਰਾ-ਸਾਜ-ਸ਼ਿੰਗਾਰ ਕਰਦੀਆਂ ਹਨ।ਪਰ ਤੁਹਾਡਾ ਸ਼ਿੰਗਾਰ ਉਦੋਂ ਤੱਕ ਹੋਰ ਨਿਖਰਦਾ ਹੈ, ਜਦੋਂ ਤੁਸੀਂ ਕਈ ਅਟ੍ਰੈਕਿਟਿਵ ਡ੍ਰੈੱਸ ਕੈਰੀ ਕਰੋ।ਅਸੀਂ ਤੁਹਾਨੂੰ ਕੇਝ ਡੈ੍ਰਸ ਦੇ ਆਪਸ਼ਨ ਦੱਸ ਰਹੇ ਹਾਂ।ਪਰ ਇਨਾਂ੍ਹ ‘ਚੋਂ ਕਈ ਵੀ ਡ੍ਰੈੱਸ ਸਿਲੈਕਟ ਕਰਦੇ ਸਮੇਂ ਉਸਦੇ ਕਲਰ ਦਾ ਜ਼ਰੂਰ ਧਿਆਨ ਰੱਖੋ।ਅਜਿਹੇ ਮੌਕਿਆਂ ‘ਤੇ ਬ੍ਰਾਈਟ ਕਲਰਸ ਦੀ ਚੰਗੇ ਲੱਗਦੇ ਹਨ।ਜੇਕਰ ਤੁਸੀਂ ਬ੍ਰਾਈਟ ਕਲਰ ਦੀ ਡ੍ਰੈੱਸ ਨਹੀਂ ਚੁਣੀ ਤਾਂ ਤੁਹਾਡਾ ਲੁਕ ਥੋੜ੍ਹਾ ਡਲ ਦਿਸੇਗਾ।
ਅਨਾਰਕਲੀ ਸੂਟ
ਕਰਵਾ ਚੌਥ ‘ਤੇ ਤੁਸੀਂ ਅਨਾਰਕਲੀ ਸੂਟ ਵੀਅਰ ਕਰ ਸਕਦੇ ਹੋ, ਪਰ ਜੇਕਰ ਤੁਸੀਂ ਅਨਾਰਕਲ਼ੀ ਕੈਰੀ ਕਰਨ ਵਾਲੇ ਹੋ ਤਾਂ ਚੈਕ ਕਰੋ ਕਿ ਉਹ ਹੈਵੀ ਫੈਬ੍ਰਿਕ ਵਾਲੀ ਹੋਵੇ, ਕਿਉਂਕਿ ਤਿਉਹਾਰਾਂ ‘ਤੇ ਥੋੜ੍ਹਾ ਹੈਵੀ ਲੁਕ ਚੰਗਾ ਲੱਗਦਾ ਹੈ।ਅਨਾਰਕਲੀ ਸੂਟ, ਫਲੋਰਲੈਂਥ ਤੇ ਕਾਫੀ ਘੇਰੇ ਵਾਲੀ ਹੋਣ ਕਾਰਨ ਟ੍ਰੈਡੀਸ਼ਨਲ ਦੇ ਨਾਲ ਫੈਸਟਿਵ ਲੁਕ ਵੀ ਦਿੰਦਾ ਹੈ, ਇਨ੍ਹਾਂ ‘ਚ ਜੇਕਰ ਤੁਹਾਨੂੰ ਥੋੜ੍ਹਾ ਹੈਵੀ ਲੁਕ ਵੀਅਰ ਕਰਨਾ ਹੈ ਤਾਂ ਇੰਬ੍ਰਾਇਡਰੀ ਵਾਲੇ ਸੂਟਸ ਪਹਿਨ ਸਕਦੇ ਹੋ।ਕਰਵਾ ਚੌਥ ‘ਤੇ ਇਨ੍ਹਾਂ ਨੂੰ ਪਹਿਨ ਤੁਸੀਂ ਡਿਫਰੈਂਟ ਨਜ਼ਰ ਆਉਗੇ।
ਸਦਾਬਹਾਰ ਸਾੜੀ
ਸਾੜੀ ਤਾਂ ਹਮੇਸਾਂ ਤੋਂ ਹੀ ਟ੍ਰੈਂਡ ‘ਚ ਰਹਿੰਦੀ ਹੈ।ਇਨ੍ਹਾਂ ‘ਚ ਬਹੁਤ ਸਾਰੀਆਂ ਵੈਰਾਇਟੀ ਬਜ਼ਾਰ ‘ਚ ਉਪਲਬਧ ਹੈ।ਇਸ ਮੌਕੇ ਦੇ ਲਈ ਸਿਲਕ ਸਾੜੀ ਵਧੀਆ ਆਪਸ਼ਨ ਹੋ ਸਕਦਾ ਹੈ।ਪਰ ਜੇਕਰ ਤੁਸੀਂ ਸਿਲਕ ਸਾੜੀ ਖਰੀਦ ਰਹੇ ਹੋ ਤਾਂ, ਇਨ੍ਹਾਂ ‘ਚ ਤੁਸੀਂ ਬ੍ਰਾਈਟ ਹੀ ਸਿਲੈਕਟ ਕਰੋ।ਸਿਲਕ ‘ਚ ਬ੍ਰਾਈਟ ਕਲਰ ਸਾੜੀਆਂ ਬਹੁਤ ਅਟ੍ਰੈਕਿਟਿਵ ਲੱਗਦੀਆਂ ਹਨ।ਤੁਸੀਂ ਚਾਹੋ ਤਾਂ ਰੈਡ ਕਲਰ ਦੀ ਸਿਲਕ ਸਾੜੀ ਪਹਿਨ ਸਕਦੇ ਹੋ।ਇਸ ‘ਚ ਤੁਸੀਂ ਬੇਹੱਦ ਖੂਬਸੂਰਤ ਨਜ਼ਰ ਆਓਗੇ।ਤੁਹਾਡਾ ਮਨ ਜੇਕਰ ਲਹਿੰਗਾ ਪਹਿਨਣ ਦਾ ਹੈ ਤਾਂ ਉਸ ਨੂੰ ਵੀ ਵੀਅਰ ਕਰ ਸਕਦੇ ਹੋ।ਇਹ ਸਾੜੀ ਲੁਕ ‘ਚ ਬਿਲਕੁਲ ਲਹਿੰਗੇ ਦੀ ਤਰ੍ਹਾਂ ਦਿਸਦੀ ਹੈ।
ਲਹਿੰਗਾ
ਜੇਕਰ ਤੁਸੀਂ ਸਾੜੀ ਨਹੀਂ ਪਹਿਨਣਾ ਚਾਹੁੰਦੇ ਹੋ ਤਾਂ ਲਹਿੰਗਾ-ਚੋਲੀ ਸਭ ਤੋਂ ਵਧੀਆ ਆਪਸ਼ਨ ਹੋ ਸਕਦਾ ਹੈ।ਇਨਾਂ੍ਹ ਦਿਨਾਂ ‘ਚ ਇਹ ਕਾਫੀ ਟ੍ਰੈਂਡ ‘ਚ ਵੀ ਹੈ।ਇਸ ‘ਚ ਜੇਕਰ ਤੁਸੀਂ ਚਾਹੋ ਤਾਂ ਲਹਿੰਗੇ ਦੇ ਨਾਲ ਮਾਡਰਨ- ਸਟਾਇਲ ਬਲਾਓਜ਼ ਸਟਿਚ ਕਰਵਾ ਕੇ ਕੈਰੀ ਕਰ ਸਕਦੀ ਹੈ।ਇਸ ਤਰ੍ਹਾਂ ਤੁਹਾਡੇ ਟ੍ਰੈਂਡੀਸ਼ਨਲ ਲੁਕ ‘ਚ ਮਾਡਰਨ ਰਚ ਦਾ ਫਿਊਜ਼ਨ ਹੋ ਜਾਵੇਗਾ।ਅਜਕਲ ਮਾਰਕੀਟ ‘ਚ ਡਿਫਰੈਂਟ ਤਰ੍ਹਾਂ ਦੇ ਲਹਿੰਗੇ ਮੌਜੂਦ ਹੈ, ਜਿਵੇਂ ਸ਼ਿਮਰ ਲਹਿੰਗਾ ਜਿਸਦਾ ਔਰਤਾਂ ‘ਚ ਖਾਸਾ ਕ੍ਰੇਜ ਹੈ।ਸ਼ਿਮਰ ‘ਚ ਜੋ ਵੀ ਕਲਰ ਤੁਸੀਂ ਪਹਿਨੋ, ਉਹ ਬ੍ਰਾਈਟ ਨਜ਼ਰ ਆਉਂਦਾ ਹੈ।ਜੇਕਰ ਤੁਹਾਨੂੰ ਜਿਆਦਾ ਹੈਵੀ ਲੁਕ ਵਾਲਾ ਲਹਿੰਗਾ ਨਹੀਂ ਪਹਿਨਣਾ ਹੈ ਤਾਂ ਤੁਸੀਂ ਪ੍ਰਿੰਟੇਡ ਲਹਿੰਗੇ ਪਹਿਨ ਸਕਦੇ ਹੋ।ਯੰਗ ਏਜ਼ ਔਰਤਾਂ ਨੂੰ ਇਹ ਬੇਹੱਦ ਪਸੰਦ ਆ ਰਹੇ ਹਨ ਕਿਉਂਕਿ ਹੈਵੀ ਨਾ ਹੋਣ ਨਾਲ ਤੁਸੀਂ ਇਨ੍ਹਾਂ ਨੂੰ ਪੂਰਾ ਦਿਨ ਵੀ ਕੈਰੀ ਕਰ ਸਕਦੇ ਹੋ।
ਸ਼ਰਾਰਾ ਜਾਂ ਪਲਾਜ਼ੋ ਸੂਟ
ਇਸ ਵਾਰ ਜੇਕਰ ਤੁਸੀਂ ਕੁਝ ਨਵਾਂ ਟ੍ਰਾਈ ਕਰਨਾ ਚਾਹ ਰਹੀ ਹੈ ਜਾਂ ਹਰ ਵਾਰ ਦੀ ਤਰ੍ਹਾਂ ਤੁਸੀਂ ਸਾੜੀ ਜਾਂ ਲਹਿੰਗਾ ਪਹਿਨਣ ਤੋਂ ਬੋਰ ਹੋ ਗਈ ਹੋ ਤਾਂ ਤੁਸੀਂ ਸ਼ਰਾਰ ਜਾਂ ਪਲਾਜ਼ੋ ਵੀ ਪਹਿਨ ਸਕਦੀ ਹੋ।ਇਹ ਵੀ ਤੁਹਾਡੇ ਲੁਕ ਨੂੰ ਬਹੁਤ ਖੂਬਸੂਰਤ ਟੱਚ ਦਿੰਦੇ ਹਨ।ਸ਼ਰਾਰ ਸੂਟ ‘ਚ ਇੱਕ ਤੋਂ ਇਕ ਹੈਵੀ ਡਿਜ਼ਾਇਨ ਤੁਹਾਨੂੰ ਬਾਜ਼ਾਰ ‘ਚ ਮਿਲ ਜਾਣਗੇ।ਦੂਜੇ ਪਾਸੇ ਪਲਾਜ਼ੋ ਸੂਟ ‘ਚ ਵੀ ਕਈ ਤਰ੍ਹਾ ਦੀਆਂ ਵੈਰਾਇਟੀ ਮੌਜੂਦ ਹਨ।ਕਰਵਾ ਚੌਥ ਵਰਗੇ ਟ੍ਰੈਡੀਸ਼ਨਲ ਫੈਸਟੀਵਲ ‘ਤੇ ਤੁਸੀਂ ਰੈਡ ਜਾਂ ਯੈਲੋ ਕਲਰ ਦੇ ਫੈਬ੍ਰਿਕ ਹੀ ਵੀਅਰ ਕਰੋ।
ਇੰਡੋ-ਵੈਸਟਰਨ ਡੈ੍ਰੱਸ
ਜੇਕਰ ਤੁਹਾਨੂੰ ਲਹਿੰਗਾ, ਸ਼ਰਾਰਾ ਜਾਂ ਸਾੜੀ ਪਹਿਨਣ ਦਾ ਮਨ ਨਹੀਂ ਹੈ ਤਾਂ ਤੁਸੀਂ ਇੰਡੋ-ਵੈਸਟਰਨ ਵੀ ਟ੍ਰਾਈ ਕਰ ਸਕਦੇ ਹੋ।ਇਨਾਂ੍ਹ ਨੂੰ ਖਾਸਤੌਰ ‘ਤੇ ਯੰਗ ਵੂਮੈਨ ਪਸੰਦ ਕਰਦੀਆਂ ਹਨ।ਇਨ੍ਹਾਂ ‘ਚ ਤੁਹਾਡਾ ਲੁੱਕ ਬਿਲਕੁਲ ਅਲੱਗ ਨਜ਼ਰ ਆਵੇਗਾ।ਅਜਿਹੇ ‘ਚ ਤੁਸੀਂ ਧੋਤੀ ਸਟਾਇਲ ਪੈਂਟ ਦੇ ਨਾਲ ਕੁਰਤੀ ਜਾਂ ਟਿਊਨਿਕ ਪਹਿਨ ਸਕਦੇ ਹੋ, ਨਾਲ ਦੁਪੱਟਾ ਕੈਰੀ ਕਰ ਸਕਦੇ ਹੋ।