Weather Update: ਸੂਬੇ ਵਿੱਚ ਪੈ ਰਹੀ ਅੱਤ ਦੀ ਗਰਮੀ ਨੇ ਜਿੱਥੇ ਲੋਕਾਂ ਦੇ ਪਸੀਨੇ ਲਿਆ ਦਿੱਤੇ। ਉੱਥੇ ਹੀ ਮੌਸਮ ਵਿਭਾਗ ਵੱਲੋਂ ਭਵਿੱਖਬਾਣੀ ਕੀਤੀ ਗਈ ਸੀ ਕਿ ਪੰਜਾਬ ਦੇ ਕਈ ਇਲਾਕਿਆਂ ਵਿੱਚ ਹਨੇਰੀ ਦੇ ਨਾਲ ਤੇਜ ਬਾਰਿਸ਼ ਵੀ ਪਵੇਗੀ।
ਮੌਸਮ ਵਿਭਾਗ ਦੀ ਭਵਿੱਖਬਾਣੀ ਕਿਤੇ ਨਾ ਕਿਤੇ ਸੱਚ ਹੁੰਦੀ ਵਿਖਾਈ ਦੇ ਰਹੀ ਹੈ ਬੀਤੀ ਰਾਤ ਕਈ ਸ਼ਹਿਰਾਂ ਵਿੱਚ ਤੇਜ ਬਾਰਿਸ਼ ਅਤੇ ਹਲਕੀ ਗੜੇਮਾਰੀ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਵਾ ਦਿੱਤੀ।
ਦੂਜੇ ਪਾਸੇ ਕਿਸਾਨਾਂ ਨੂੰ ਆਪਣੀ ਖੇਤਾਂ ਵਿੱਚ ਖੜੀ ਕਣਕ ਦਾ ਡਰ ਸਤਾਉਣ ਲੱਗਾ ਹੈ। ਜੇਕਰ ਹੋਰ ਬਾਰਿਸ਼ ਪੈ ਗਈ ਤਾਂ ਉਹਨਾਂ ਦੀ ਕਣਕ ਖਰਾਬ ਹੋ ਜਾਵੇਗੀ। ਇਸ ਬਾਰਿਸ਼ ਦੇ ਨਾਲ ਕਣਕ ਵਿੱਚ ਮੋਸਚਰ ਵਧ ਗਿਆ ਹੈ ਅਤੇ ਕਣਕ ਦੀ ਵਾਢੀ ਵਿੱਚ ਕਾਫੀ ਪਰੇਸ਼ਾਨੀ ਆਵੇਗੀ। ਕਿਸਾਨ ਗੁਰਚਰਨ ਸਿੰਘ ਨੇ ਕਿਹਾ ਇਸ ਥੋੜੀ ਜਿਹੀ ਬਾਰਿਸ਼ ਨਾਲ ਹੁਣ ਘੱਟੋ ਘੱਟ ਪੰਜ ਛੇ ਦਿਨ ਕਣਕ ਲੇਟ ਹੋ ਗਈ ਹੈ।
ਬਾਰਿਸ਼ ਗੇੜੇਮਾਰੀ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਵਾ ਦਿੱਤੀ ਹੈ ਉੱਥੇ ਹੀ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ ਕਿਉਂਕਿ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਅਜੇ ਖੇਤਾਂ ਵਿੱਚ ਹੀ ਖੜੀ ਹੈ। ਅੱਜ ਤੇਜ ਬਾਰਿਸ਼ ਅਤੇ ਤੇਜ਼ ਹਨੇਰੀ ਦੇ ਨਾਲ ਕਿਸਾਨਾਂ ਨੂੰ ਹੋਰ ਚਿੰਤਾ ਵਿੱਚ ਪਾ ਦਿੱਤਾ।
ਜਦੋਂ ਕਿ ਆਮ ਲੋਕਾਂ ਦਾ ਕਹਿਣਾ ਹੈ ਕਿ ਗਰਮੀ ਦੀ ਤਪਸ਼ ਬਹੁਤ ਵੱਧ ਗਈ ਸੀ ਅਤੇ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਸੀ ਅਤੇ ਇਸ ਬਾਰਸ਼ ਨੇ ਸਾਨੂੰ ਗਰਮੀ ਤੋਂ ਕੁਝ ਰਾਹਤ ਦਵਾ ਦਿੱਤੀ ਹੈ।