Weather Update: ਪੰਜਾਬ ਵਿੱਚ ਗਰਮੀ ਲਗਾਤਾਰ ਵਧਣੀ ਸ਼ੁਰੂ ਹੋ ਗਈ ਹੈ। ਪੰਜਾਬ ਵਿੱਚ ਤਾਪਮਾਨ 37.5 ਡਿਗਰੀ ਤੱਕ ਪਹੁੰਚ ਗਿਆ ਹੈ। ਜਾਣਕਰੀ ਅਨੁਸਾਰ ਪਿਛਲੇ 24 ਘੰਟਿਆਂ ਦੇ ਵਿੱਚ ਸੂਬਾ ਦੇ ਤਾਪਮਾਨ ਵਿੱਚ 2 ਡਿਗਰੀ ਤੱਕ ਵਾਧਾ ਹੋਇਆ ਹੈ।
ਉਥੇ ਹੀ ਮੌਸਮ ਵਿਭਾਗ ਵੱਲੋਂ ਕਿਹਾ ਗਿਆ ਹੈ ਕਿ ਪੰਜਾਬ ਵਿੱਚ 10 ਤੱਕ ਲੂ ਚੱਲ ਸਕਦੀ ਹੈ। ਚੰਡੀਗੜ੍ਹ ‘ਚ ਅੱਜ ਵੀ ਕਿਸੇ ਕਿਸੇ ਜਗਾਹ ਤੇ ਲੂ ਚੱਲ ਸਕਦੀ ਹੈ। ਸਹਿਤ ਵਿਭਾਗ ਵੱਲੋਂ ਗਰਮੀਆਂ ਵਿੱਚ ਲੂ ਲੱਗਣ ਤੋਂ ਬਚਾਉਣ ਲਈ ਐਡਵਾਇਜ਼ਰੀ ਵੀ ਸ਼ੁਰੂ ਕਰ ਦਿੱਤੀ ਹੈ।
ਦਿਨ ਵਿੱਚ ਤਿੱਖੀ ਧੁੱਪ ਹੋਣ ਦੇ ਕਾਰਨ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸਕੂਲਾਂ ਦਾ ਸਮਾਂ ਵੀ ਬਦਲ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਸਵੇਰੇ ਧੁੱਪ ਜ਼ਿਆਦਾ ਹੁੰਦੀ ਹੈ ਇਸ ਕਾਰਨ ਸਾਰੇ ਸਕੂਲ ਸਵੇਰੇ 8 ਵਜੇ ਖੁੱਲਣਗੇ ਅਤੇ ਦੁਪਹਿਰ 2 ਵਜੇ ਛੁੱਟੀ ਹੋ ਜਾਵੇਗੀ।
ਮੌਸਮ ਵਿਭਾਗ ਵੱਲੋਂ ਇਸ ਤੋਂ ਬਾਅਦ ਮੀਂਹ ਪੈਣ ਦੀ ਸੰਭਾਵਨਾ ਵੀ ਦੱਸੀ ਗਈ ਹੈ। 10 ਅਤੇ 11 ਤਰੀਕ ਨੂੰ ਪੰਜਾਬ ਵਿੱਚ ਕੁਝ ਥਾਵਾਂ ‘ਤੇ ਮੀਂਹ ਪੈ ਸਕਦਾ ਹੈ। ਹਾਲਾਂਕਿ, ਮਾਹਿਰਾਂ ਦੇ ਅਨੁਸਾਰ, ਇਸ ਸਮੇਂ ਮੀਂਹ ਅਤੇ ਤੂਫਾਨ ਕਿਸਾਨਾਂ ਲਈ ਚੰਗੇ ਨਹੀਂ ਹਨ।
ਕਿਉਂਕਿ 10 ਅਪ੍ਰੈਲ ਤੱਕ, ਵਾਢੀ ਦਾ ਕੰਮ ਪੂਰੇ ਜੋਰਾਂ-ਸ਼ੋਰਾਂ ਨਾਲ ਚੱਲੇਗਾ। ਨਾਲ ਹੀ, ਕਣਕ ਦੀ ਫਸਲ ਮੰਡੀਆਂ ਵਿੱਚ ਪਹੁੰਚਣੀ ਸ਼ੁਰੂ ਹੋ ਜਾਵੇਗੀ।