ਉਤਰ ਭਾਰਤ ਤੇ ਉਤਰ ਪੱਛਮੀ ਭਾਰਤ ਦੇ ਕਈ ਹਿੱਸਿਆਂ ‘ਚ ਬੀਤੇ ਕੁਝ ਸਮੇਂ ਤੋਂ ਬਿਨ੍ਹਾਂ ਮੌਸਮ ਬਰਸਾਤ ਦਾ ਦੌਰਾ ਜਾਰੀ ਹੈ।ਮੌਸਮ ਵਿਭਾਗ ਦੀ ਮੰਨੀਏ ਤਾਂ ਅਜੇ ਤਿੰਨ-ਚਾਰ ਦਿਨ ਹੋਰ ਬਾਰਿਸ਼ ਦਾ ਮੌਸਮ ਬਣਿਆ ਰਹੇਗਾ, ਕਿਉਂਕਿ ਹੁਣ ਤੱਕ ਦੇਸ਼ ਦੇਕਈ ਹਿੱਸਿਆਂ ‘ਚ ਮਾਨਸੂਨ ਦੀ ਵਿਦਾਈ ਨਹੀਂ ਹੋਈ ਹੈ।
ਮੌਸਮ ਵਿਭਾਗ ਦੀ ਮੰਨੀਏ ਤਾਂ ਬਿਹਾਰ,ਯੂਪੀ, ਝਾਰਖੰਡ ਬੰਗਾਲ ਸਮੇਤ ਦੇਸ਼ ਦੇ ਕਈ ਹਿੱਸਿਆਂ ‘ਚ ਬਾਰਿਸ਼ ਹੋਣ ਦੀ ਸੰਭਾਵਨਾ ਹੈ।ਦਿੱਲੀ ਐਨਸੀਆਰ ਦੇ ਮੌਸਮ ਦੀ ਗੱਲ ਕਰੀਏ ਤਾਂ ਵੀਰਵਾਰ ਨੂੰ ਬੱਦਲ ਛਾਏ ਰਹਿਣਗੇ ਤੇ ਮੌਸਮ ਠੰਡਾ ਰਹੇਗਾ।ਮੌਸਮ ਵਿਭਾਗ ਨੇ ਅਗਲੇ ਪੰਜ ਦਿਨਾਂ ਦੌਰਾਨ ਤਾਮਿਲਨਾਡੂ ‘ਚ ਤੇ ਅਗਲੇ ਦੋ ਦਿਨਾਂ ਦੌਰਾਨ ਕਰਨਾਟਕ ਦੇ ਕੁਝ ਹਿੱਸਿਆਂ ਤੇ ਰਾਇਲਸੀਮਾ ‘ਚ ਭਾਰੀ ਮੀਂਹ ਦੀ ਅਲਰਟ ਜਾਰੀ ਕੀਤਾ ਹੈ।ਦਿੱਲੀ ਐਨਸੀਆਰ ‘ਚ ਬੀਤੇ ਕੁਝ ਦਿਨਾਂ ਨਾਲ ਹੋਈ ਭਾਰੀ ਬਾਰਿਸ਼ ਕਾਰਨ ਤਾਪਮਾਨ ‘ਚ ਗਿਰਾਵਟ ਦਰਜ ਕੀਤੀ ਗਈ ਹੈ।ਜਿਸ ਕਾਰਨ ਸਵੇਰੇ ਸਵੇਰੇ ਲੋਕਾਂ ਨੂੰ ਸਰਦੀ ਦਾ ਅਹਿਸਾਸ ਹੋ ਰਿਹਾ ਹੈ।ਦਿੱਲੀ ਐਨਸੀਆਰ ਤੇ ਯੂਪੀ ਦੇ ਕਈ ਇਲਾਕਿਆਂ ‘ਚ ਵੀਰਵਾਰ ਸਵੇਰੇ ਕੋਹਰਾ ਦੇਖਿਆ ਗਿਆ ਸੀ।
ਮੌਸਮ ਨਾਲ ਸਬੰਧਤ ਵੈਬਸਾਈਟ ਸਕਾਈਮੇਟ ਦੇ ਅਨੁਸਾਰ, ਅੱਜ ਯਾਨੀ 13 ਅਕਤੂਬਰ ਨੂੰ ਬਿਹਾਰ, ਪੱਛਮੀ ਬੰਗਾਲ, ਕਰਨਾਟਕ, ਮਹਾਰਾਸ਼ਟਰ, ਛੱਤੀਸਗੜ੍ਹ ਦੇ ਕੁਝ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਅਤੇ ਕੁਝ ਥਾਵਾਂ ‘ਤੇ ਭਾਰੀ ਮੀਂਹ ਪੈ ਸਕਦਾ ਹੈ। ਇੰਨਾ ਹੀ ਨਹੀਂ, ਉੱਤਰ ਪ੍ਰਦੇਸ਼, ਝਾਰਖੰਡ, ਉੜੀਸਾ, ਤੇਲੰਗਾਨਾ, ਤਾਮਿਲਨਾਡੂ, ਮੱਧ ਪ੍ਰਦੇਸ਼, ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ, ਤਾਮਿਲਨਾਡੂ, ਹਿਮਾਚਲ ਪ੍ਰਦੇਸ਼ ਕੇਰਲ, ਲਕਸ਼ਦੀਪ, ਸਿੱਕਮ ਅਤੇ ਉੱਤਰ-ਪੂਰਬੀ ਭਾਰਤ ਵਿੱਚ ਇੱਕ ਜਾਂ ਦੋ ਸਥਾਨਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਸੰਭਵ ਹੋ ਸਕਦਾ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਦੇਸ਼ ਦੇ 24 ਰਾਜਾਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਹੈ।
ਮੌਸਮ ਵਿਭਾਗ ਮੁਤਾਬਕ ਅਗਲੇ 2-3 ਦਿਨਾਂ ‘ਚ ਮਾਨਸੂਨ ਕਮਜ਼ੋਰ ਹੋ ਜਾਵੇਗਾ। ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਤੋਂ ਮਾਨਸੂਨ ਦੇ ਵਾਪਸੀ ਲਈ ਹਾਲਾਤ ਅਨੁਕੂਲ ਬਣ ਰਹੇ ਹਨ। 30 ਸਤੰਬਰ ਨੂੰ, IMD ਨੇ ਐਲਾਨ ਕੀਤਾ ਕਿ ਮਾਨਸੂਨ ਪੰਜਾਬ, ਚੰਡੀਗੜ੍ਹ, ਦਿੱਲੀ, ਜੰਮੂ-ਕਸ਼ਮੀਰ ਦੇ ਕੁਝ ਹਿੱਸਿਆਂ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਹਰਿਆਣਾ ਅਤੇ ਰਾਜਸਥਾਨ ਦੇ ਕੁਝ ਹਿੱਸਿਆਂ ਤੋਂ ਹਟ ਗਿਆ ਹੈ।
ਇਹ ਵੀ ਪੜ੍ਹੋ : ਵੱਧ ਸਕਦੀਆਂ ਰਵਨੀਤ ਬਿੱਟੂ ਦੀਆਂ ਮੁਸ਼ਕਲਾਂ, ਵਿਜੀਲੈਂਸ ਵਲੋਂ ਮਾਣਹਾਨੀ ਦਾ ਕੇਸ ਕਰਨ ਦੀ ਤਿਆਰੀ
ਇਹ ਵੀ ਪੜ੍ਹੋ : ਵੀਡੀਓ : ਸਾਡੇ ਨਾਲ GOOD COP, BAD COP ਵਾਲੀ ਥਿਊਰੀ ਨਾ ਖੇਡੋ, ਆਪਣੇ ਖਿਲਾਫ ਸ਼ਿਕਾਇਤਾਂ ਅਤੇ ਬੇਅਦਬੀ ‘ਤੇ ਅਮ੍ਰਿਤਪਾਲ ਸਿੰਘ ਕਹੀ ਵੱਡੀ ਗੱਲ