ਜਦੋਂ ਵੀ ਐਸਟ੍ਰੋਨਾਟਸ ਦੇ ਚੰਨ ‘ਤੇ ਜਾਣ ਦੀ ਗੱਲ ਆਉਂਦੀ ਹੈ ਤਾਂ ਦਿਮਾਗ ‘ਚ ਤਰ੍ਹਾਂ ਤਰ੍ਹਾਂ ਦੇ ਸਵਾਲ ਆਉਂਦੇ ਹਨ ਜਿਸ ‘ਚ ਇਕ ਹੈ ਕਿ ਉਹ ਪੁਲਾੜ ‘ਚ ਖਾਂਦੀ ਕੀ ਹਨ?ਅਸੀਂ ਹਮੇਸ਼ਾ ਸੋਚਦੇ ਹਾਂ ਕਿ ਸਪੇਸ ‘ਚ ਕੀ ਕੁਝ ਬਣਾਕੇ ਖਾਦਾ ਜਾਂਦਾ ਹੋਵੇਗਾ ਪਰ ਇਹ ਤਾਂ ਮੁਮਕਿਨ ਲਗਦਾ ਹੈ ਜਾਂ ਖਾਣੇ ਦਾ ਸਮਾਨ ਖਤਮ ਹੋ ਜਾਵੇ ਤਾਂ ਉਹ ਕੀ ਕਰਦੇ ਹੋਣਗੇ।ਆਓ ਜਾਣਦੇ ਹਾਂ ਕਿ ਪੁਲਾੜ ‘ਚ ਯਾਤਰਾ ‘ਤੇ ਜਾਣ ਵਾਲੇ ਐਸਟ੍ਰੋਨਾਟਸ ਕੀ ਖਾ ਪੀ ਆਪਣੇ ਦਿਨ ਗੁਜ਼ਾਰਦੇ ਹਨ।
ਹਰ ਪੁਲਾੜ ਯਾਤਰੀ ਦੇ ਲਈ ਹਰ ਦਿਨ ਸਿਰਫ 1.7 ਕਿਲੋਗ੍ਰਾਮ ਦੇ ਹਿਸਾਬ ਨਾਲ ਖਾਣਾ ਅੰਤਰਿਕਸ਼ ‘ਚ ਭੇਜਿਆ ਜਾਂਦਾ ਹੈ।ਇਸ ‘ਚ 450 ਗ੍ਰਾਮ ਭਾਰ ਤਾਂ ਖਾਣੇ ਦੇ ਕੰਟੇਨਰ ਦਾ ਹੁੰਦਾ ਹੈ।
ਪੁਲਾੜ ‘ਚ ਗੁਰੂਤਾਕਰਸ਼ਨ ਨਹੀਂ ਹੁੰਦਾ।ਇਸ ਲਈ ਐਸਟ੍ਰਾਨਾਟਸ ਦੇ ਲਈ ਬਣਾਇਆ ਗਿਆ ਖਾਣਾ ਜ਼ੀਰੋ ਗ੍ਰੈਵਿਟੀ ਨੂੰ ਧਿਆਨ ‘ਚ ਰੱਖ ਕੇ ਪਕਾਇਆ ਜਾਂਦਾ ਹੈ।
ਪੁਲਾੜ ਯਾਤਰੀ ਜੇਕਰ ਕੰਟੇਨਰ ਜਾਂ ਬੈਗ ਨੂੰ ਖੋਲਦੇ ਹਨ ਤਾਂ ਉਸ ਨੂੰ 2 ਦਿਨਾਂ ਦੇ ਅੰਦਰ ਉਹ ਖਾਣਾ ਖਤਮ ਕਰਨਾ ਹੁੰਦਾ ਹੈ।ਕਿਉਂਕਿ 2 ਦਿਨਾਂ ਦੇ ਬਾਅਦ ਇਹ ਖਾਣਾ ਖਰਾਬ ਹੋ ਜਾਂਦਾ ਹੈ।
ਪੁਲਾਵ ‘ਚ ਖਾਣਾ ਕਿਸ ਤਰ੍ਹਾਂ ਖਾਇਆ ਜਾਂਦਾ ਇਸ ਚੀਜ਼ ‘ਤੇ ਵੀ ਕਾਫੀ ਧਿਆਨ ਰੱਖਿਆ ਜਾਂਦਾ ਹੈ।
ਪ੍ਰਿਥਵੀ ‘ਤੇ ਹੀ ਖਾਣੇ ਨੂੰ ਗਰਮ ਕਰਕੇ ਐਲੂਮੀਨੀਅਮ ਜਾਂ ਬਾਇਮੈਟਾਲਿਕ ਟਿਨ ਕੇਨ ਜਾਂ ਪਾਊਚ ‘ਚ ਖਾਣਾ ਰੱਖਣ ਦੇ ਬਾਅਦ ਉਸ ਨੂੰ ਦੁਬਾਰਾ ਗਰਮ ਨਹੀਂ ਕਰਨਾ ਪੈਂਦਾ।
ਖਾਣੇ ਦੀ ਰੇਡੀਏਸ਼ੀਅਨ ਰੋਧੀ ਪੈਕਿੰਗ ਦਿੱਤੀ ਜਾਂਦੀ ਹੈ ਤਾਂ ਕਿ ਇਸ ਨੂੰ ਪੁਲਾੜ ਜਾਂ ਸਪੇਸ ਸਟੇਸ਼ਂ ‘ਚ ਹੋਣ ਵਾਲੇ ਕਿਸੇ ਵੀ ਰੇਡੀਏਸ਼ੀਅਨ ਤੋਂ ਬਚਾਇਆ ਜਾ ਸਕੇ।
ਘੱਟ ਨਮੀ ਵਾਲੇ ਖਾਧ ਪਦਾਰਥ ਨੂੰ ਪੈਕ ਕੀਤਾ ਜਾਂਦਾ ਹੈ ਭਾਵ ਕਿ ਅਜਿਹਾ ਭੋਜਨ ਜੋ ਕਰੀਬ ਸੁੱਕੇ ਦੀ ਸ਼੍ਰੇਣੀ ‘ਚ ਆਉਂਦਾ ਹੈ।ਇਸ ‘ਚ ਬੇਹਦ ਘੱਟ ਨਮੀ ਹੁੰਦੀ ਹੈ।ਜਿਵੇਂ-ਡ੍ਰਾਈ ਫ੍ਰੂਟਸ, ਐਪਰੀਕੋਟ ਆਦਿ।
ਫ੍ਰੀਜ਼ ਕੀਤੇ ਹੋਏ ਡ੍ਰਾਈਡ ਫੂਡ ਪੈਕ ਕੀਤੇ ਜਾਂਦੇ ਹਨ ਇਸ ‘ਚ ਰੇਡੀ ਟੂ ਈਟ ਫੂਡ ਆਈਟਮ ਸ਼ਾਮਿਲ ਹੁੰਦੇ ਹਨ।
ਦੱਸਣਯੋਗ ਹੈ ਕਿ ਸਪੇਸ ਸਟੇਸ਼ਨ ‘ਚ ਓਵਨ ਦੀ ਸੁਵਿਧਾ ਹੁੰਦੀ ਹੈ।ਇਸ ਲਈ ਸੁੱਕੇ ਭੋਜਨ ਨਾਲ ਪਾਣੀ ਨੂੰ ਕੱਢ ਕੇ ਪੈਕ ਦਿੱਤਾ ਜਾਂਦਾ ਹੈ।ਇਸ ‘ਚ ਜ਼ਿਆਦਾਤਰ ਦਾਲਾਂ ਆਉਂਦੀਆਂ ਹਨ।ਇਸਨੂੰ ਸਪੁਸ ਸਟੇਸ਼ਨ ‘ਚ ਗਰਮ ਪਾਣੀ ਮਿਲਾ ਕੇ ਖਾਇਆ ਜਾਂਦਾ ਹੈ।
ਮੂੰਗਫਲੀ, ਕ੍ਰੰਚ ਬਾਰ, ਚਾਕਲੇਟਸ, ਕੁਕੀਜ਼ ਆਦਿ ਇਨ੍ਹਾਂ ਨੂੰ ਫਲੈਕਸੀਬਲ ਪਲਾਸਟਿਕ ਪਾਊਚ ‘ਚ ਰੱਖਿਆ ਜਾਂਦਾ ਹੈ।
ਪੀਣ ਵਾਲੇ ਸਾਰੇ ਪ੍ਰਕਾਰ ਦੇ ਪਦਾਰਥਾਂ ਨੂੰ ਪਾਊਡਰ-ਮਿਕਸ ਫਾਰਮ ‘ਚ ਰੱਖਿਆ ਜਾਂਦਾ ਹੇ।ਸਪੇਸ ਸਟੇਸ਼ਨ ‘ਤੇ ਸਿਰਫ ਗਰਮ ਪਾਣੀ ਮਿਲਾ ਕੇ ਪੀਣਾ ਹੁੰਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h