Report on Immigration Applications: ਸੀਬੀਸੀ ਨਿਊਜ਼ ਵੱਲੋਂ ਹਾਲ ਵਿਚ ਹੀ ਇਮੀਗ੍ਰੇਸ਼ਨ ਅਰਜ਼ੀਆਂ ਬਾਬਤ ਇਕ ਰਿਪੋਰਟ ਪੇਸ਼ ਕੀਤੀ ਗਈ ਹੈ I ਇਸ ਰਿਪੋਰਟ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਬਹੁਤ ਸਾਰੀਆਂ ਇਮੀਗ੍ਰੇਸ਼ਨ ਅਰਜ਼ੀਆਂ ਦੀ ਪ੍ਰੋਸੈਸਿੰਗ ਵਿੱਚ ਬਹੁਤ ਸਮਾਂ (ਨਵੀਂ ਵਿੰਡੋ) ਲੱਗਾ ਕਿਉਂਕਿ ਸਿਸਟਮ ਵਿੱਚ ਇਹ ਅਰਜ਼ੀਆਂ ਰਿਟਾਇਰ ਹੋ ਚੁੱਕੇ ਅਧਿਕਾਰੀਆਂ ਕੋਲ ਸਨ ਅਤੇ ਇਹਨਾਂ ਉੱਪਰ ਕਈ ਸਾਲ ਤੱਕ ਕੋਈ ਕੰਮ ਨਹੀਂ ਹੋਇਆ I
ਇਸ ਰਿਪੋਰਟ ਮੁਤੂਬਕ ਕਰੀਬ 60 ਹਜ਼ਾਰ ਅਰਜ਼ੀਆਂ 700 ਤੋਂ ਵਧੇਰੇ ਅਜਿਹੇ ਅਧਿਕਾਰੀਆਂ ਕੋਲ ਸਨ , ਜਿਸ ਕਾਰਨ ਬਿਨੈਕਾਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ I ਇੱਕ ਨਿਊਜ਼ ਏਜੰਸੀ ਨੇ ਜਦੋਂ ਇਮੀਗ੍ਰੇਸ਼ਨ ਮਾਹਰਾਂ ਨਾਲ ਗੱਲਬਾਤ ਕੀਤੀ ਗਈ ਕਿ ਬਿਨੈਕਾਰ ਅਜਿਹਾ ਕੁਝ ਹੋਣ ਦੀ ਸੂਰਤ ਵਿੱਚ ਕਿਵੇਂ ਆਪਣੀ ਅਰਜ਼ੀ ਬਾਰੇ ਅਪਡੇਟ ਹਾਸਿਲ ਕਰ ਸਕਦੇ ਹਨ I
ਆਪਣੀ ਅਰਜ਼ੀ ਦਾ ਪ੍ਰੋਸੈਸਿੰਗ ਦਾ ਸਮਾਂ ਦੇਖੋ:- ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਵਿਭਾਗ ਦੀ ਵੈਬਸਾਈਟ ‘ਤੇ ਵੱਖ-ਵੱਖ ਅਰਜ਼ੀਆਂ ਦਾ ਪ੍ਰੋਸੈਸਿੰਗ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਹੈ ਤੇ ਇਸ ਨੂੰ ਸਮੇਂ-ਸਮੇਂ ‘ਤੇ ਅਪਟੇਡ ਕੀਤਾ ਜਾਂਦਾ ਹੈI ਇਮੀਗ੍ਰੇਸ਼ਨ ਮਾਹਰ, ਬਿਨੈਕਾਰਾਂ ਨੂੰ ਆਪਣੀ ਅਰਜ਼ੀ ਦਾ ਪ੍ਰੋਸੈਸਿੰਗ ਦਾ ਸਮਾਂ ਆਨਲਾਈਨ (ਨਵੀਂ ਵਿੰਡੋ) ਦੇਖਣ ਦੀ ਸਲਾਹ ਦਿੰਦੇ ਹਨ I
ਆਪਣੇ ਨੋਟਸ ਪ੍ਰਾਪਤ ਕਰੋ:- ਇਮੀਗ੍ਰੇਸ਼ਨ ਮਾਹਰਾਂ ਮੁਤਾਬਕ ਜੇਕਰ ਬਿਨੈਕਾਰ ਨੂੰ ਵੈਬਸਾਈਟ ‘ਤੇ ਨਿਰਧਾਰਿਤ ਸਮੇਂ ਵਿੱਚ ਆਪਣੀ ਅਰਜ਼ੀ ਦਾ ਨਿਪਟਾਰਾ ਨਹੀਂ ਮਿਲਦਾ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਆਪਣੇ ਗਲੋਬਲ ਕੇਸ ਮੈਨੇਜਮੈਂਟ ਸਿਸਟਮ ਨੋਟਸ (ਜੀਸੀਐਮਐਸ) ਅਪਲਾਈ ਕਰਨੇ ਚਾਹੀਦੇ ਹਨ। ਇਨ੍ਹਾਂ ‘ਚ ਅਰਜ਼ੀ ‘ਤੇ ਅਫ਼ਸਰ ਵੱਲੋਂ ਕੀਤੀ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਦਾ ਜ਼ਿਕਰ ਹੁੰਦਾ ਹੈ I
ਕਿਵੇਂ ਕਰੀਏ ਅਪਲਾਈ:- ਮਾਹਰਾਂ ਮੁਤਾਬਕ ਜੀਸੀਐਮਐਸ ਨੋਟਸ ਅਪਲਾਈ ਕਰਨ ਲਈ ਕੈਨੇਡਾ ਦੇ ਲੋਕਲ ਐਮਪੀ ਤੱਕ ਪਹੁੰਚ ਕੀਤੀ ਜਾ ਸਕਦੀ ਹੈI ਨਾਲ ਹੀ ਇਮੀਗ੍ਰੇਸ਼ਨ ਮਾਹਰਾਂ ਦਾ ਕਹਿਣਾ ਹੈ ਕਿ ਬਿਨੈਕਾਰ, ਨਿਰਧਾਰਿਤ ਸਮਾਂ ਲੰਘਣ ਤੋਂ ਬਾਅਦ ਵੈੱਬ ਫ਼ਾਰਮ ਪਾ ਸਕਦੇ ਹਨ। ਇਸ ਤੋਂ ਇਲਾਵਾ ਨੋਟਸ ਆਨਲਾਈਨ ਵੀ ਅਪਲਾਈ (ਨਵੀਂ ਵਿੰਡੋ) ਕੀਤੇ ਜਾ ਸਕਦੇ ਹਨI ਨੋਟਸ ਅਪਲਾਈ ਕਰਨ ਦੀ ਫ਼ੀਸ 5 ਡਾਲਰ ਹੈ I
ਇਮੀਗ੍ਰੇਸ਼ਨ ਮਾਹਰ ਨੇ ਦੱਸਿਆ ਕਿ ਬਿਨੈਕਾਰ ਖ਼ੁਦ ਜਾਂ ਉਨ੍ਹਾਂ ਦੀ ਅਰਜ਼ੀ ਦੇਣ ਵਾਲਾ ਵੀ ਬਿਨੈਕਾਰਾਂ ਲਈ ਨੋਟਸ ਅਪਲਾਈ ਕਰ ਸਕਦਾ ਹੈI
ਪਾਓ ਵੈੱਬ ਫ਼ਾਰਮ:- ਇਮੀਗ੍ਰੇਸ਼ਨ ਮਾਹਰਾਂ ਮੁਤਾਬਕ ਅਰਜ਼ੀ ‘ਤੇ ਸਮੇਂ ਸਿਰ ਕੋਈ ਨਤੀਜਾ ਨਾ ਆਉਣ ਦੀ ਸੂਰਤ ਵਿੱਚ ਬਿਨੈਕਾਰ ਵੈੱਬ ਫ਼ਾਰਮ ਵੀ ਪਾ ਸਕਦੇ ਹਨI ਹਾਸਲ ਜਾਣਕਾਰੀ ਮੁਤਾਬਕ ਇਸਦੀ ਕੋਈ ਸਰਕਾਰੀ ਫ਼ੀਸ ਨਹੀਂ ਹੁੰਦੀI ਇਸ ਵਿੱਚ ਬਿਨੈਕਾਰ ਆਪਣੀ ਅਰਜ਼ੀ ਦਾ ਨੰਬਰ, ਆਪਣਾ ਪਾਸਪੋਰਟ ਨੰਬਰ ਅਤੇ ਹੋਰ ਜਾਣਕਾਰੀ ਦੇ ਕੇ ਆਪਣੀ ਅਰਜ਼ੀ ਦੀ ਪ੍ਰੋਸੈਸਿੰਗ ਬਾਰੇ ਜਾਣਕਾਰੀ ਹਾਸਿਲ ਕਰ ਸਕਦੇ ਹਨI
ਇਮੀਗ੍ਰੇਸ਼ਨ ਮਾਹਰ ਮੁਤਾਬਕ ਨੇ ਬਿਨੈਕਾਰਾਂ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਨਿਰਧਾਰਿਤ ਸਮਾਂ ਲੰਘਣ ਤੋਂ ਬਾਅਦ ਬਿਨੈਕਾਰ 15 ਦਿਨਾਂ ਬਾਅਦ ਇੱਕ ਵੈੱਬ ਫ਼ਾਰਮ ਪਾ ਸਕਦੇ ਹਨ ਤੇ ਉਨ੍ਹਾਂ ਨੂੰ ਅਗਲੇਰੀ ਕਾਰਵਾਈ ਤੋਂ ਪਹਿਲਾਂ ਘੱਟੋ ਘੱਟ 2 ਵੈੱਬ ਫ਼ਾਰਮ ਲਾਜ਼ਮੀ ਪਾਉਣੇ ਚਾਹੀਦੇ ਹਨI
ਦੱਸ ਦਈਏ ਕਿ ਕੋਵਿਡ-19 ਦੇ ਦੌਰਾਨ ਇਮੀਗ੍ਰੇਸ਼ਨ ਵਿਭਾਗ ਕੋਲ ਅਰਜ਼ੀਆਂ ਦਾ ਬੈਕਲੌਗ ਵੱਧ ਕੇ ਕਰੀਬ 2 ਮਿਲੀਅਨ ਤੱਕ ਪਹੁੰਚ ਗਿਆ ਸੀI ਇਨ੍ਹਾਂ ਵਿਚ 5 ਲੱਖ ਤੋਂ ਵਧੇਰੇ ਪਰਮਾਨੈਂਟ ਰੈਜ਼ੀਡੈਂਸ ਲਈ ਅਰਜ਼ੀਆਂ, 7 ਲੱਖ ਤੋਂ ਵਧੇਰੇ ਟੈਮਪੋਰੈਰੀ ਰੈਜ਼ੀਡੈਂਸ (ਸਟਡੀ ਪਰਮਿਟ, ਵਰ ਪਰਮਿਟ, ਟੀਆਰ ਵੀਜ਼ਾ ਅਤੇ ਵਿਜ਼ਿਟਰ ਐਕਸਟੈਂਸ਼ਨ) ਲਈ ਅਰਜ਼ੀਆਂ ਤੇ 4 ਲੱਖ ਤੋਂ ਵਧੇਰੇ ਕੈਨੇਡੀਅਨ ਨਾਗਰਿਕਤਾ ਲਈ ਅਰਜ਼ੀਆਂ ਸ਼ਾਮਿਲ ਸੀI
ਕੈਨੇਡਾ ਦੇ ਇਮੀਗ੍ਰੇਸ਼ਨ ਮਨਿਸਟਰ ਸ਼ੌਨ ਫ਼੍ਰੇਜ਼ਰ ਨੇ ਅਗਸਤ ਮਹੀਨੇ ਦੌਰਾਨ ਬੈਕਲੌਗ ਦੀ ਸਮੱਸਿਆ ਨਾਲ ਨਜਿੱਠਣ ਲਈ 1250 ਨਵੇਂ ਕਰਮਚਾਰੀ ਭਰਤੀ ਕੀਤੇ ਜਾਣ ਦਾ ਐਲਾਨ ਕੀਤਾI ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਿਕ 2021 ਦੌਰਾਨ 4,05,000 ਵਿਅਕਤੀਆਂ ਨੇ ਕੈਨੇਡਾ ਦੀ ਪਰਮਾਨੈਂਟ ਰੈਜ਼ੀਡੈਂਸੀ ਹਾਸਿਲ ਕੀਤੀ ਹੈ। ਨਾਲ ਹੀ ਸਾਲ 2022 ਦੌਰਾਨ 4,31,645 ਵਿਅਕਤੀਆਂ ਨੂੰ ਪੀਆਰ ਦੇਣ ਦਾ ਟੀਚਾ ਹੈI
ਇਹ ਵੀ ਪੜ੍ਹੋ: ਸਿਟੀ ਆਫ਼ ਬ੍ਰੈਂਪਟਨ ਵੱਲੋਂ ਫ਼ੈਡਰਲ ਸਰਕਾਰ ਤੋਂ ਅੰਮ੍ਰਿਤਸਰ ਨੂੰ ਸਿੱਧੀ ਉਡਾਣ ਦੀ ਮੰਗ ਬਾਬਤ ਮਤਾ ਪਾਸ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h