ਮੌਜੂਦਾ ਦੌਰ ਡਿਜੀਟਲਾਈਜੇਸ਼ਨ ਦਾ ਦੌਰ ਹੈ ਅਤੇ ਅਜਿਹੀ ਸਥਿਤੀ ਵਿੱਚ ਜ਼ਿਆਦਾਤਰ ਚੀਜ਼ਾਂ ਇੰਸਟੈਂਟ ਹੋ ਚੱੁਕੀਆਂ ਨੇ। ਜੇਕਰ ਗੱਲ ਕਰੀਏ ਇੰਸਟੈਂਟ ਕਮਇਊਨੀਕੇਸ਼ਨ ਦੀ ਤਾਂ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਸਭ ਤੋਂ ਮਸ਼ਹੂਰ ਐਪ ਹੈ। ਇਹ ਮੈਸੇਜਿੰਗ ਐਪ ਦੁਨੀਆ ਭਰ ਵਿੱਚ ਸਭ ਤੋਂ ਵੱਧ ਵਰਤੀ ਜਾਂਦੀ ਹੈ। ਤੁਹਾਡੇ ਕਰੀਬੀ ਹੋਣ ਜਾਂ ਦਫਤਰ ਦੇ ਕੁਲੀਗਜਾਂ ਫਿਰ ਬਿਜ਼ਨੈਸ ਪਾਰਟਨਰ ਸਭ ਨਾਲ ਜੁੜੇ ਰਹਿਣ ਦਾ ਵਟਸਐਪ ਇੱਕ ਮਹੱਤਵਪੂਰਣ ਸਾਧਨ ਹੈ।
ਵਟਸਐਪ ‘ਤੇ ਸਮੇਂ ਸਮੇਂ ‘ਤੇ ਨਵੀਆਂ ਅਪਡੇਟਸ ਅਤੇ ਫੀਚਰ ਆਉਂਦੇ ਰਹਿੰਦੇ ਨੇ। ਵਟਸਐਪ ‘ਤੇ ਇੱਕ ਅੋਜਿਹਾ ਫੀਚਰ ਵੀ ਤੁਹਾਨੂੰ ਪਤਾ ਹੋਵੇਗਾ ਕਿ ਜੋਦਂ ਤੁਸੀਂ ਨੰਬਰ ਬਦਲਦੇ ਹੋ ਤਾਂ ਦੂਜਿਆਂ ਦੇ ਫੌਨ ‘ਚ ਤੁਾਹਨੂੰ ਨਾਲ ਹੋਈ ਚੈਟਬਾਕਸ ‘ਚ ਬਦਲਿਆ ਹੋਇਆ ਨੰਬਰ ਵੀ ਦਿਖ ਜਾਂਦਾ ਹੈ। ਕਿਉਂਕਿ ਵਟਸਐਪ ਚੈਟ ਬਾਕਸ ‘ਚ ਸਾਹਮਣੇ ਵਾਲੇ ਨੂੰ ਨੋਟੀਫਾਈ ਕਰਦਾ ਹੈ ਕਿ ਤੁਹਾਡਾ ਨੰਬਰ ਬਦਲ ਗਿਆ ਹੈ।
ਪਰ ਜੇ ਤੁਸੀਂ ਥੋੜੀ ਪ੍ਰਾਈਵੇਸੀ ਚਾਹੁੰਦੇ ਹੋ ਅਤੇ ਚਾਹੁੰਦੇ ਹੋ ਕਿ ਤੁਹਾਡਾ ਨਵਾਂ ਨੰਬਰ ਸਿਰਫ ਕੁਝ ਚੋਣਵੇਂ ਲੋਕਾਂ ਦੇ ਕੋਲ ਹੀ ਜਾਵੇ, ਤਾਂ ਵਟਸਐਪ ਤੁਹਾਨੂੰ ਅਜਿਹਾ ਵਿਕਲਪ ਦਿੰਦਾ ਹੈ ਕਿ ਜਦੋਂ ਤੁਸੀਂ ਆਪਣਾ ਨੰਬਰ ਬਦਲਦੇ ਹੋ, ਤਾਂ ਤੁਸੀਂ ਆਪਣੇ ਚੁਣੇ ਹੋਏ ਸੰਪਰਕਾਂ ਨੂੰ ਸੂਚਿਤ ਕਰ ਸਕਦੇ ਹੋ, ਯਾਨੀ ਕਿ ਕੁਝ ਸਿਲੈਕਟਡ ਲੋਕਾਂ ਨੂੰ ਹੀ ਨਵੇਂ ਵਟਸਐਪ ਨੰਬਰ ਦਾ ਨੋਟੀਫਿਕੇਸ਼ਨ ਜਾਵੇਗਾ।ਜੇਕਰ ਤੁਹਾਨੂੰ ਵੀ ਇਹ ਆਈਡੀਆ ਪਸੰਦ ਆਇਆ ਤਾਂ ਅਸੀਂ ਤੁਹਾਨੂੰ ਇਸਦਾ ਤਰੀਕਾ ਦੱਸ ਰਹੇ ਹਾਂ।
ਇਸ ਤਰ੍ਹਾਂ ਬਦਲੋ ਵਟ੍ਹਸਐਪ ਨੰਬਰ
ਜੇ ਤੁਸੀਂ ਆਪਣਾ ਵਟ੍ਹਸਐਪ ਨੰਬਰ ਬਦਲਣਾ ਚਾਹੁੰਦੇ ਹੋ, ਤਾਂ ਪਹਿਲਾਂ ਵਟ੍ਹਸਐਪ ਸੈਟਿੰਗਜ਼ ‘ਤੇ ਜਾਓ ਅਤੇ ਅਕਾਉਂਟ ਵਿਕਲਪ ‘ਤੇ ਕਲਿਕ ਕਰੋ। ਇਸ ਤੋਂ ਬਾਅਦ ਤੁਹਾਨੂੰ ਨੰਬਰ ਬਦਲੋ ਵਿਕਲਪ ਦਿਖਾਈ ਦੇਵੇਗਾ, ਜਿੱਥੇ ਤੁਸੀਂ ਆਪਣਾ ਨਵਾਂ ਨੰਬਰ ਦਰਜ ਕਰਕੇ ਇਸਨੂੰ ਵਟਸਐਪ ‘ਤੇ ਰਜਿਸਟਰ ਕਰ ਸਕਦੇ ਹੈ।
ਇਸ ਤਰ੍ਹਾਂ ਸਿਲੈਕਟਰ ਕਰੋ ਮਨਚਾਹੇ ਕਾਂਟੈਕਟਸ
ਵਟਸਐਪ ‘ਤੇ ਨਵਾਂ ਨੰਬਰ ਰਜਿਸਟਰ ਕਰਨ ਤੋਂ ਬਾਅਦ, ਤੁਹਾਨੂੰ Next ਵਿਕਲਪ ਦਿਖਾਈ ਦੇਵੇਗਾ, ਜਿਸ’ ਤੇ ਕਲਿਕ ਕਰਨ ਤੋਂ ਬਾਅਦ ਤੁਹਾਨੂੰ Notify my contacts ਵਿਕਲਪ ਦਿਖਾਈ ਦੇਵੇਗਾ।ਅੱਗੇ ਤੁਹਾਨੂੰ ਤਿੰਨ ਵਿਕਲਪ ਮਿਲਣਗੇ ਜਿਨ੍ਹਾਂ ਲਈ ਤੁਸੀਂ ਨਵੇਂ ਨੰਬਰ ਨੂੰ ਸਾਂਝਾ ਕਰਨਾ ਚਾਹੁੰਦੇ ਹੈ ਇਸ ਵਿੱਚ ਪਹਿਲਾ ਵਿਕਲਪ ਹੋਣਗਾ All contacts.. ਦੂਜਾ ਵਿਕਲਪ Contacts I have chats with ਹੋਵੇਗਾ। ਜਿਨ੍ਹਾਂ ਨਾਲ ਮੈਂ ਗੱਲਬਾਤ ਕੀਤੀ ਹੈ ਅਤੇ ਤੀਜਾ ਵਿਕਲਪ Custom ਹੋਵੇਗਾ। Custom ਵਿਕਲਪ ‘ਤੇ ਕਲਿੱਕ ਕਰਕੇ, ਤੁਸੀਂ ਆਪਣੀ ਫ਼ੋਨਬੁੱਕ ਤੋਂ ਉਨ੍ਹਾਂ ਸੰਪਰਕਾਂ ਦੀ ਚੋਣ ਕਰ ਸਕਦੇ ਹੋ ਜਿਨ੍ਹਾਂ ਨਾਲ ਤੁਸੀਂ ਆਪਣਾ ਨੰਬਰ ਸਾਂਝਾ ਕਰਨਾ ਚਾਹੁੰਦੇ ਹੋ। ਅਖੀਰ ਵਿੱਚ, ਜੇ ਤੁਸੀਂ ਸਿਰਫ ਉਨ੍ਹਾਂ ਸੰਪਰਕਾਂ ਨਾਲ ਨੰਬਰ ਸਾਂਝੇ ਕਰਨਾ ਚਾਹੁੰਦੇ ਹੋ ਜਿਨ੍ਹਾਂ ਨਾਲ ਤੁਸੀਂ ਗੱਲਬਾਤ ਕੀਤੀ ਹੈ, ਤਾਂ ਤੁਸੀਂ ਦੂਜਾ ਵਿਕਲਪ ਚੁਣ ਸਕਦੇ ਹੋ। ਇਸ ਨਾਲ, ਸਿਰਫ ਉਨ੍ਹਾਂ ਕੋਲ ਹੀ ਤੁਹਾਡਾ ਨੰਬਰ ਬਦਲਣ ਬਾਰੇ ਜਾਣਕਾਰੀ ਜਾਵੇਗੀ।