WhatsApp Banned in India: ਵ੍ਹੱਟਸਐਪ ਨੇ ਮਾਰਚ ਮਹੀਨੇ ‘ਚ ਭਾਰਤ ਵਿੱਚ 47 ਲੱਖ ਤੋਂ ਵੱਧ ਅਕਾਊਂਟਸ ਨੂੰ ਬੈਨ ਕਰ ਦਿੱਤਾ ਹੈ। ਪਿਛਲੇ ਮਹੀਨੇ ਦੇ ਮੁਕਾਬਲੇ ਕਰੀਬ 2 ਲੱਖ ਹੋਰ ਅਕਾਊਂਟ ‘ਤੇ ਇਹ ਕਾਰਵਾਈ ਕੀਤੀ ਹੈ। ਵ੍ਹੱਟਸਐਪ ਨੇ ਆਪਣੀ ਮਹੀਨਾਵਾਰ ਰਿਪੋਰਟ ‘ਚ ਦੱਸਿਆ ਕਿ ਇਸ ਤੋਂ ਪਹਿਲਾਂ ਫਰਵਰੀ ‘ਚ ਕੰਪਨੀ ਨੇ 45 ਲੱਖ ਤੋਂ ਜ਼ਿਆਦਾ ਅਕਾਊਂਟਸ ‘ਤੇ ਪਾਬੰਦੀ ਲਗਾਈ ਸੀ।
ਇਸ ਦੇ ਨਾਲ ਹੀ ਕੰਪਨੀ ਨੇ ਜਨਵਰੀ ‘ਚ 29 ਲੱਖ, ਦਸੰਬਰ ‘ਚ 36 ਲੱਖ ਅਤੇ ਨਵੰਬਰ ‘ਚ 37 ਲੱਖ ਅਕਾਊਂਟਸ ‘ਤੇ ਬੈਨ ਲਗਾਇਆ ਸੀ। ਕੰਪਨੀ ਇਸ ਯੂਜ਼ਰ ਸੇਫਟੀ ਰਿਪੋਰਟ ਨੂੰ ਹਰ ਮਹੀਨੇ ਜਾਰੀ ਕਰਦੀ ਹੈ, ਜਿਸ ‘ਚ ਕੰਪਨੀ ਨੂੰ ਯੂਜ਼ਰਸ ਤੋਂ ਕਿੰਨੀਆਂ ਸ਼ਿਕਾਇਤਾਂ ਮਿਲੀਆਂ ਹਨ ਤੇ ਉਨ੍ਹਾਂ ‘ਤੇ ਕੀ ਐਕਸ਼ਨ ਲਿਆ ਗਿਆ ਹੈ, ਦਾ ਪੂਰਾ ਵੇਰਵਾ ਹੁੰਦਾ ਹੈ।
47 ਲੱਖ ਅਕਾਊਂਟਸ ਨੂੰ ਕੀਤਾ ਗਿਆ ਬੈਨ
ਵ੍ਹੱਟਸਐਪ ਨੇ ਆਪਣੀ ਮਾਸਿਕ ਰਿਪੋਰਟ ‘ਚ ਦੱਸਿਆ ਕਿ ਮਾਰਚ ਮਹੀਨੇ ‘ਚ ਵ੍ਹੱਟਸਐਪ ਨੇ 47 ਲੱਖ ਤੋਂ ਜ਼ਿਆਦਾ ਅਕਾਊਂਟਸ ਨੂੰ ਬੈਨ ਕਰ ਦਿੱਤਾ ਸੀ। ਇਸ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ 1 ਮਾਰਚ 2023 ਤੋਂ 31 ਮਾਰਚ 2023 ਦਰਮਿਆਨ 47,15,906 ਵਟਸਐਪ ਖਾਤਿਆਂ ਨੂੰ ਬੈਨ ਕੀਤਾ ਗਿਆ ਸੀ। ਇਨ੍ਹਾਂ ਚੋਂ 16,59,385 ਅਕਾਊਂਟਸ ਨੂੰ ਸਰਗਰਮੀ ਨਾਲ ਬੈਨ ਕਰ ਦਿੱਤਾ ਗਿਆ ਸੀ।
ਜਾਣੋ, ਵ੍ਹੱਟਸਐਪ ਅਕਾਊਂਟਸ ‘ਤੇ ਪਾਬੰਦੀ ਕਿਉਂ ?
ਨਫਰਤ ਭਰੇ ਭਾਸ਼ਣ, ਗਲਤ ਜਾਣਕਾਰੀ ਤੇ ਜਾਅਲੀ ਖ਼ਬਰਾਂ ਫੈਲਾਉਣ ਲਈ ਵੱਡੇ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਕਈ ਵਾਰ ਕੀਤੀ ਜਾਂਦੀ ਹੈ। ਇਸ ਤਰ੍ਹਾਂ ਦੀ ਸਥਿਤੀ ਤੋਂ ਬਚਣ ਲਈ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਅਕਾਊਂਟ ਬੈਨ ਕਰਨ ਵਰਗੇ ਕਦਮ ਚੁੱਕਣੇ ਪੈਣਗੇ।
ਕਿਵੇਂ ਹੁੰਦੀ ਹੈ ਕਾਰਵਾਈ ?
ਵ੍ਹੱਟਸਐਪ ਦੀ ਇਸ ਰਿਪੋਰਟ ਮੁਤਾਬਕ ਮਾਰਚ ਮਹੀਨੇ ‘ਚ ਕੰਪਨੀ ਨੂੰ ਕੁੱਲ 4720 ਸ਼ਿਕਾਇਤਾਂ ਮਿਲੀਆਂ ਤੇ ਇਨ੍ਹਾਂ ‘ਚੋਂ 585 ਅਕਾਊਂਟਸ ‘ਤੇ ਕਾਰਵਾਈ ਕੀਤੀ ਗਈ। ਇਨ੍ਹਾਂ ਰਿਪੋਰਟਾਂ ਵਿੱਚ, 4316 ਰਿਪੋਰਟਾਂ ‘ਬੈਨ ਅਪੀਲ’ ਨਾਲ ਸਬੰਧਤ ਹਨ, ਜਦੋਂ ਕਿ ਬਾਕੀ ਖਾਤਾ ਸਹਾਇਤਾ, ਉਤਪਾਦ ਸਹਾਇਤਾ ਅਤੇ ਸੁਰੱਖਿਆ ਨਾਲ ਸਬੰਧਤ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h