WhatsApp Ban 74 Lakh Accounts: ਇਨ੍ਹੀਂ ਦਿਨੀਂ ਇੰਸਟੈਂਟ ਮੈਸੇਜਿੰਗ ਐਪ WhatsApp ਦੀ ਵਰਤੋਂ ਫਰਜ਼ੀ ਮੈਸੇਜ ਤੇ ਕਾਲਾਂ ਲਈ ਵੱਧ ਰਹੀ ਹੈ। ਕੁਝ ਲੋਕ ਨਿੱਜਤਾ ਦੀ ਉਲੰਘਣਾ ਕਰ ਰਹੇ ਹਨ। ਇਸ ਨੂੰ ਦੇਖਦੇ ਹੋਏ ਵ੍ਹੱਟਸਐਪ ਨੇ ਵੱਡਾ ਫੈਸਲਾ ਲਿਆ ਹੈ। ਵ੍ਹੱਟਸਐਪ ਨੇ ਅਪ੍ਰੈਲ ਮਹੀਨੇ ‘ਚ 74 ਲੱਖ ਤੋਂ ਜ਼ਿਆਦਾ ਅਕਾਊਂਟਸ ‘ਤੇ ਪਾਬੰਦੀ ਲਗਾਈ।
ਕੰਪਨੀ ਨੇ ਵੀਰਵਾਰ ਨੂੰ ਕਿਹਾ ਕਿ ਇਹ ਕਾਰਵਾਈ ਨਵੇਂ ਆਈਟੀ ਨਿਯਮ 2021 ਦੇ ਤਹਿਤ ਕੀਤੀ ਗਈ ਹੈ। ਵ੍ਹੱਟਸਐਪ ਨੇ ਆਪਣੀ ਮਾਸਿਕ ਕੰਪਲਾਇੰਸ ਰਿਪੋਰਟ ‘ਚ ਦੱਸਿਆ ਹੈ ਕਿ 1 ਅਪ੍ਰੈਲ ਤੋਂ 30 ਅਪ੍ਰੈਲ ਤੱਕ 74,52,500 ਅਕਾਊਂਟਸ ‘ਤੇ ਪਾਬੰਦੀ ਲਗਾਈ ਗਈ ਹੈ ਤੇ ਇਨ੍ਹਾਂ ‘ਚੋਂ 2,469,700 ਅਕਾਊਂਟਸ ‘ਤੇ ਸਰਗਰਮੀ ਨਾਲ ਪਾਬੰਦੀ ਲਗਾਈ ਗਈ ਹੈ।
ਇੰਨੀਆਂ ਸ਼ਿਕਾਇਤਾਂ ਕੀਤੀਆਂ ਦਰਜ
ਦੇਸ਼ ਭਰ ਵਿੱਚ ਲਗਪਗ 500 ਮਿਲੀਅਨ ਉਪਭੋਗਤਾਵਾਂ ਦੇ ਨਾਲ, ਸਭ ਤੋਂ ਪ੍ਰਸਿੱਧ ਮੈਸੇਜਿੰਗ ਪਲੇਟਫਾਰਮ ਨੂੰ ਅਪ੍ਰੈਲ ਮਹੀਨੇ ਵਿੱਚ ਰਿਕਾਰਡ 4,377 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ, ਅਤੇ 234 ਮਾਮਲਿਆਂ ‘ਤੇ ਕਾਰਵਾਈ ਕੀਤੀ ਗਈ ਹੈ। ਕੰਪਨੀ ਦੇ ਬੁਲਾਰੇ ਨੇ ਕਿਹਾ ਹੈ ਕਿ ਇਸ ਉਪਭੋਗਤਾ ਲਈ ਸੁਰੱਖਿਆ ਰਿਪੋਰਟ ਵਿੱਚ ਪ੍ਰਾਪਤ ਉਪਭੋਗਤਾ ਸ਼ਿਕਾਇਤਾਂ ਦੇ ਵੇਰਵੇ ਅਤੇ ਵ੍ਹੱਟਸਐਪ ਵਲੋਂ ਕੀਤੀ ਗਈ ਕਾਰਵਾਈ ਦੇ ਨਾਲ, WhatsApp ਵਿੱਚ ਆਪਣੇ ਪਲੇਟਫਾਰਮ ‘ਤੇ ਦੁਰਵਿਵਹਾਰ ਨਾਲ ਨਜਿੱਠਣ ਲਈ ਰੋਕਥਾਮ ਕਾਰਵਾਈਆਂ ਵੀ ਸ਼ਾਮਲ ਹਨ।
ਇਸ ਤੋਂ ਇਲਾਵਾ, ਕੰਪਨੀ ਨੇ ਕਿਹਾ ਕਿ 1 ਅਪ੍ਰੈਲ ਤੋਂ 30 ਅਪ੍ਰੈਲ ਦਰਮਿਆਨ ਸ਼ਿਕਾਇਤ ਅਪੀਲ ਕਮੇਟੀ ਤੋਂ 2 ਆਦੇਸ਼ ਪ੍ਰਾਪਤ ਹੋਏ ਸਨ, ਜਿਨ੍ਹਾਂ ‘ਤੇ ਕਾਰਵਾਈ ਕੀਤੀ ਗਈ ਸੀ। ਲੱਖਾਂ ਭਾਰਤੀ ਸੋਸ਼ਲ ਮੀਡੀਆ ਯੂਜ਼ਰਸ ਨੂੰ ਸਮਰੱਥ ਬਣਾਉਣ ਲਈ, ਇਲੈਕਟ੍ਰੋਨਿਕਸ ਅਤੇ ਆਈਟੀ ਰਾਜ ਮੰਤਰੀ, ਰਾਜੀਵ ਚੰਦਰਸ਼ੇਖਰ ਨੇ ਹਾਲ ਹੀ ਵਿੱਚ ਸ਼ਿਕਾਇਤ ਅਪੀਲ ਕਮੇਟੀ (GAC) ਦੀ ਸ਼ੁਰੂਆਤ ਕੀਤੀ, ਜੋ ਸਮੱਗਰੀ ਅਤੇ ਹੋਰ ਮੁੱਦਿਆਂ ਬਾਰੇ ਚਿੰਤਾਵਾਂ ਨੂੰ ਵੇਖੇਗੀ।
ਬਿਗ ਟੈਕ ਕੰਪਨੀਆਂ ‘ਤੇ ਰੋਕ ਲਗਾਉਣ ਲਈ ਡਿਜੀਟਲ ਕਾਨੂੰਨਾਂ ਨੂੰ ਮਜ਼ਬੂਤ ਕਰਨ ਲਈ, ਨਵਾਂ ਗਠਿਤ ਪੈਨਲ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਫੈਸਲਿਆਂ ਦੇ ਖਿਲਾਫ ਉਪਭੋਗਤਾਵਾਂ ਦੀਆਂ ਅਪੀਲਾਂ ‘ਤੇ ਗੌਰ ਕਰੇਗਾ।
ਕੀਤੀ ਜਾ ਰਹੀ ਸੀ ਨਿੱਜਤਾ ਦੀ ਉਲੰਘਣਾ
ਦੱਸ ਦਈਏ ਕਿ ਪਿਛਲੇ ਮਹੀਨੇ ਅੰਤਰਰਾਸ਼ਟਰੀ ਨੰਬਰਾਂ ਤੋਂ WhatsApp ‘ਤੇ ਕਈ ਲੋਕਾਂ ਨੂੰ ਕਾਲ ਆ ਰਹੀ ਸੀ। ਇਸ ਨਾਲ ਜੁੜੇ ਕਈ ਲੋਕਾਂ ਨੇ ਟਵਿਟਰ, ਫੇਸਬੁੱਕ ‘ਤੇ ਵੀ ਸ਼ਿਕਾਇਤ ਦਰਜ ਕਰਵਾਈ ਹੈ। ਪਰ ਸਰਕਾਰ ਨੇ ਇਸ ‘ਤੇ ਸਖ਼ਤ ਕਾਰਵਾਈ ਕਰਦਿਆਂ ‘ਸੰਚਾਰ ਸਾਥੀ ਪੋਰਟਲ’ ਲਾਂਚ ਕੀਤਾ ਹੈ। ਇਸ ਪੋਰਟਲ ਦੀ ਮਦਦ ਨਾਲ ਵੀ ਹੁਣ ਲੋਕ ਫਰਜ਼ੀ ਕਾਲ ਅਤੇ ਮੈਸੇਜ ਦੀ ਸ਼ਿਕਾਇਤ ਕਰ ਸਕਣਗੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h