ਮਾਈਕ੍ਰੋ ਬਲਾਗਿੰਗ ਅਤੇ ਸੋਸ਼ਲ ਮੀਡੀਆ ਨੈੱਟਵਰਕਿੰਗ ਸਾਈਟ ਟਵਿਟਰ ’ਤੇ ਤੁਹਾਨੂੰ ਹੁਣ ਜਲਦ ਵਟਸਐਪ ਬਟਨ ਮਿਲਣ ਵਾਲਾ ਹੈ। ਜੀ ਹਾਂ ਟਵਿਟਰ ਭਾਰਤ ’ਚ ਆਪਣੇ ਨਵੇਂ ਫੀਚਰਜ਼ ਦੀ ਟੈਸਟਿੰਗ ਕਰ ਰਿਹਾ ਹੈ, ਜਿਸ ਵਿਚ ਯੂਜ਼ਰਸ ਨੂੰ ਟਵਿਟਰ ਟਵੀਟ ਨੂੰ ਸਿੱਧਾ ਵਟਸਐਪ ’ਤੇ ਸ਼ੇਅਰ ਕਰਨ ਦੀ ਮਨਜ਼ੂਰੀ ਮਿਲੇਗੀ। ਯੂਜ਼ਰਸ ਆਪਣੇ ਵਟਸਐਪ ਗਰੁੱਪ ਅਤੇ ਕਾਨਟੈਕਟ ਦੇ ਨਾਲ ਸਿੰਗਲ ਟੈਪ ’ਚ ਟਵੀਟ ਨੂੰ ਸ਼ੇਅਰ ਕਰ ਸਕਣਗੇ।
ਇਹ ਵੀ ਪੜ੍ਹੋ- iPhone 14: ‘ਕ੍ਰੈਸ਼ ਡਿਟੈਕਸ਼ਨ’ ਫੀਚਰ ਨਾਲ ਹੋਇਆ ਲਾਂਚ, ਐਕਸੀਡੈਂਟ ਹੋਣ ’ਤੇ ਇੰਝ ਬਚਾਏਗਾ ਜਾਨ
ਦੱਸ ਦੇਈਏ ਕਿ ਭਾਰਤ ’ਚ ਸ਼ੇੱਰ ਟੂ ਵਟਸਐਪ ਬਟਨ ਲਿਆਉਣ ਵਾਲਾ ਪਹਿਲਾ ਸੋਸ਼ਲ ਨੈੱਟਵਰਕ ਪਲੇਟਫਾਰਮ ਨਹੀਂ ਹੈ, ਇਸਤੋਂ ਪਹਿਲਾਂ ਸ਼ੇਅਰਚੈਟ ਵੀ ਵਟਸਐਪ ਦੀ ਲੋਕਪ੍ਰਸਿੱਧੀ ਨੂੰ ਵੇਖਦੇ ਹੋਏ ਵਟਸਐਪ ਬਟਨ ਫੀਚਰ ਜਾਰੀ ਕਰ ਚੁੱਕਾ ਹੈ। ਟਵਿਟਰ ਇੰਡੀਆ ਨੇ ਖੁਦ ਇਸ ਫੀਚਰ ਦੀ ਜਾਣਕਾਰੀ ਦਿੱਤੀ ਹੈ। ਟਵਿਟਰ ਨੇ ਕਿਹਾ ਕਿ ਅਸੀਂ ਆਪਣੇ ਨਵੇਂ ਫੀਚਰਜ਼ ਦੀ ਟੈਸਟਿੰਗ ਕਰ ਰਹੇ ਹਾਂ, ਜਿਸ ਵਿਚ ਇਕ ਟੈਪ ’ਤੇ ਟਵੀਟ ਨੂੰ ਸਿੱਧਾ ਵਟਸਐਪ ’ਤੇ ਸ਼ੇਅਰ ਕੀਤਾ ਜਾ ਸਕਦਾ ਹੈ। ਦੱਸ ਦੇਈਏ ਕਿ ਟਵੀਟ ਦੇ ਅੰਦਰ ਵਟਸਐਪ ਬਟਨ ਨੂੰ ਰੈਗੁਲਰ ਸ਼ੇਅਰ ਬਟਨ ਨਾਲ ਰਿਪਲੇਸ ਵੀ ਕੀਤਾ ਜਾ ਸਕਦਾ ਹੈ। ਫਿਲਹਾਲ ਰੈਗੁਲਰ ਸ਼ੇਅਰ ਬਟਨ ਨਾਲ ਟਵੀਟ ਲਿੰਕ ਨੂੰ ਕਾਪੀ, ਬੁੱਕਮਾਰਕ, ਡਾਇਰੈਕਟ ਮੈਸੇਜ ਨਾਲ ਭੇਜਣ ਅਤੇ ਹੋਰ ਸੋਸ਼ਲ ਮੀਡੀਆ ’ਤੇ ਸ਼ੇਅਰ ਕਰਨ ਵਰਗੇ ਆਪਸ਼ਨ ਮਿਲਦੇ ਹਨ।